khotaखोत
ਖੋਵਤ. ਖੋਦਿੰਦਾ ਹੈ. "ਸਾਧ ਸੰਗਿ ਮਲੁ ਸਗਲੀ ਖੋਤ." (ਸੁਖਮਨੀ) "ਭੈ ਭਰਮ ਦੁਤੀਆ ਸਗਲ ਖੋਤ." (ਆਸਾ ਛੰਤ ਮਃ ੫) ੨. ਸੰਗ੍ਯਾ- ਖੋਤਾ. ਗਧਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫)
खोवत. खोदिंदा है. "साध संगि मलु सगली खोत." (सुखमनी) "भै भरम दुतीआ सगल खोत." (आसा छंत मः ५) २. संग्या- खोता. गधा. "जैसे भारबाहक खोत." (केदा मः ५)
ਖੋਂਦਾ ਹੈ. ਦੇਖੋ, ਖੋਵਣਾ....
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਵਿ- ਸਾਥੀ। ੨. ਸੰਬੰਧੀ. "ਮਿਥਿਆ ਸੰਗਿ ਸੰਗਿ ਲਪਟਾਏ." (ਆਸਾ ਮਃ ੫) ਝੂਠੇ ਸੰਗੀ ਸਾਥ ਲਪਟਾਏ। ੩. ਵ੍ਯ- ਸਾਥ. ਨਾਲ. "ਭਰੀਐ ਮਤਿ ਪਾਪਾ ਕੈ ਸੰਗਿ." (ਜਪੁ) ੪. ਨਾਲੋਂ. ਸਾਥ ਸੇ. "ਤੁਮ ਸਿਉ ਜੋਰਿ ਅਵਰ ਸੰਗਿ ਤੋਰੀ." (ਸੋਰ ਰਵਿਦਾਸ)...
ਦੇਖੋ, ਮਲ. "ਮਲੁ ਹਉਮੈ, ਧੋਤੀ ਕਿਵੈ ਨ ਉਤਰੈ." (ਸ੍ਰੀ ਮਃ ੩) ੨. ਦੇਖੋ, ਮੱਲ....
ਖੋਵਤ. ਖੋਦਿੰਦਾ ਹੈ. "ਸਾਧ ਸੰਗਿ ਮਲੁ ਸਗਲੀ ਖੋਤ." (ਸੁਖਮਨੀ) "ਭੈ ਭਰਮ ਦੁਤੀਆ ਸਗਲ ਖੋਤ." (ਆਸਾ ਛੰਤ ਮਃ ੫) ੨. ਸੰਗ੍ਯਾ- ਖੋਤਾ. ਗਧਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਭ੍ਰਮ. ਸੰਗ੍ਯਾ- ਘੁੰਮਣਾ. ਫਿਰਨਾ. ਭ੍ਰਮਣ. "ਸਗਲ ਜਨਮ ਭਰਮ ਹੀ ਭਰਮ ਖੋਇਓ." (ਸੋਰ ਮਃ ੯) ੨. ਜਲ ਦੀ ਘੁਮੇਰੀ. ਜਲਚਕ੍ਰਿਕਾ। ੩. ਘੁਮਿਆਰ ਦਾ ਚੱਕ। ੪. ਭੁੱਲ. ਭੁਲੇਖਾ. "ਭਰਮਅੰਧੇਰ ਬਿਨਾਸ." (ਆਸਾ ਛੰਤ ਮਃ ੫) ੫. ਮਿਥ੍ਯਾਗਾ੍ਯਾਨ. ਹੋਰ ਦਾ ਹੋਰ ਸਮਝਣਾ.¹ ਵਿਦ੍ਵਾਨਾਂ ਨੇ ਪੰਜ ਪ੍ਰਕਾਰ ਦਾ ਭ੍ਰਮ ਮੰਨਿਆ ਹੈ-#(ੳ) ਭੇਦਭ੍ਰਮ (ਕਰਤਾਰ ਨੂੰ ਆਤਮਾਰੂਪ ਨਾ ਮੰਨਕੇ ਉਸ ਵਿੱਚ ਅਨੇਕ ਭੇਦ ਕਲਪਣੇ).#(ਅ) ਕਰਤ੍ਰਿਤ੍ਵ ਭ੍ਰਮ (ਮੈ ਕਰਤਾ ਹਾਂ, ਇਹ ਖ਼ਿਆਲ)#(ੲ) ਸੰਗਭ੍ਰਮ (ਮੈ ਦੇਹਰੂਪ ਅਤੇ ਜੰਮਦਾ ਮਰਦਾ ਹਾਂ)#(ਸ) ਵਿਕਾਰਭ੍ਰਮ (ਜਗਤ ਬ੍ਰਹਮ ਦਾ ਵਿਕਾਰ ਹੈ)#(ਹ) ਸਤ੍ਯਤ੍ਰ ਭ੍ਰਮ (ਬ੍ਰਹਮ ਤੋਂ ਜੁਦਾ ਮੰਨਕੇ ਜਗਤ ਵਿੱਚ ਸਤ੍ਯਬੁੱਧਿ).#"ਭਰਮ ਮੋਹ ਬਿਕਾਰ ਨਾਠੇ." (ਸੂਹੀ ਛੰਤ ਮਃ ੫) ੬. ਸੰਸਾ. ਸ਼ੱਕ. "ਭਭਾ, ਭਰਮ ਮਿਟਾਵਹੁ ਅਪਨਾ." (ਬਾਵਨ) ੭. ਗਿਲਾਨਿ. ਘ੍ਰਿਣਾ. "ਨਿਜ ਪਤਿ ਮਹਿ ਨਹਿ ਰਾਖਤ ਭਰਮ." (ਗੁਪ੍ਰਸੂ) ੮. ਖ਼ਯਾਲ. "ਜਗ ਤੇ ਘਟਾ ਧਰਮ ਕਾ ਭਰਮ." (ਕਲਕੀ) ੯. ਮਰਮ ਦੀ ਥਾਂ ਭੀ ਭਰਮ ਸ਼ਬਦ ਆਇਆ ਹੈ. "ਦੁਰਬਚਨ ਭੇਦ ਭਰਮੰ." (ਸਹਸ ਮਃ ੫) ਮਰਮਭੇਦਕ (ਦਿਲ ਵਿੰਨ੍ਹਣ ਵਾਲੇ) ਦੁਰਵਚਨ। ੧੦. ਭ੍ਰਮਰ (ਭੌਰੇ) ਲਈ ਭੀ ਇਹ ਸ਼ਬਦ ਆਇਆ ਹੈ. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ) ਕਿਤੇ ਮੰਜੁ ਕਮਲ ਉੱਪਰ ਭ੍ਰਮਰਰੂਪ ਹੋਕੇ ਮੋਹਿਤ ਹੋਏ ਹੋਂ। ੧੧. ਸੰ. भर्म. ਤਨਖ਼੍ਵਾਹ. ਤਲਬ। ੧੨. ਭਾੜਾ. ਕਿਰਾਇਆ। ੧੩. ਨਾਭਿ. ਤੁੰਨ. ਧੁੰਨੀ। ੧੪. ਸੁਵਰਣ. ਸੋਨਾ....
ਵਿ- ਦ੍ਵਿਤੀਯ. ਦੂਸਰਾ. ਦੂਜਾ. "ਜਗਜੀਵਨ ਐਸਾ ਦੁਤੀਅ ਨਾਹੀ ਕੋਇ." (ਆਸਾ ਕਬੀਰ) ੨. ਸੰਗ੍ਯਾ- ਦ਼ੈਤਭਾਵ. "ਦੁਤੀਅ ਗਏ ਸੁਖ ਹੋਊ." (ਦੇਵ ਮਃ ੫) ੩. ਦ੍ਵਾਪਰ ਯੁਗ. "ਦੁਤੀਆ ਅਰਧੋਅਰਧਿ ਸਮਾਇਆ." (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। ੪. ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. "ਦੁਤੀਆ ਦੁਰਮਤਿ ਦੂਰਿ ਕਰਿ." (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ ਹੈ, ਦੁਜ ਅਤੇ ਦ੍ਵੈਤ। ੫. ਕ੍ਰਿ. ਵਿ- ਦੂਸਰੇ. ਦੂਜੇ. "ਦੁਤੀਆ ਜਮੁਨ ਗਏ." (ਤੁਖਾ ਛੰਤ ਮਃ ੫). ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾਪੁਰ ਗਏ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖ਼ਰ. ਗਧਾ। ੨. ਭਾਵ- ਮੂਰਖ. ਬੇਸਮਝ....
ਸੰਗ੍ਯਾ- ਗਰ੍ਦਭ. ਖੋਤਾ। ੨. ਭਾਵ- ਵਿਦ੍ਯਾ ਬੁੱਧਿਹੀਂਨ. ਮੂਰਖ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਭਾਰਵਾਹ. ਵਿ- ਭਾਰ ਢੋਣ ਵਾਲਾ. ਬੋਝਾ ਲੈਜਾਣ ਵਾਲਾ। ੨. ਸੰਗ੍ਯਾ- ਬੋਝਾ ਚੁੱਕਣ ਵਾਲਾ ਮਜ਼ਦੂਰ. "ਬਾਕੀ ਭਾਰਬਾਹ ਕੋ ਦੀਨੋ." (ਨਾਪ੍ਰ) ਭਾਰਵਾਹਕ ਅਤੇ ਭਾਰਵਾਹੀ. भारवाहिन....