khoiखोइ
ਫ਼ਾ. [خوئے] ਸੰਗ੍ਯਾ- ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) "ਤੁਮ ਖੋਇ ਤੁਰਕ ਕੀ ਜਾਨੋ." (ਨਾਪ੍ਰ) ੨. ਦੇਖੋ, ਖੋਣਾ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੩. ਖੋਕੇ. ਗਵਾਕੇ.
फ़ा. [خوئے] संग्या- सुभाउ. आदत. बांण. प्रक्रिति. "अभिमान खोइ खोइ." (बिला मः ५) "तुम खोइ तुरक की जानो." (नाप्र) २. देखो, खोणा. "खोइ खहड़ा भरमु मन का." (मारू मः ५) ३. खोके. गवाके.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ....
ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਫ਼ਾ. [خوئے] ਸੰਗ੍ਯਾ- ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) "ਤੁਮ ਖੋਇ ਤੁਰਕ ਕੀ ਜਾਨੋ." (ਨਾਪ੍ਰ) ੨. ਦੇਖੋ, ਖੋਣਾ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੩. ਖੋਕੇ. ਗਵਾਕੇ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਫ਼ਾ. [تُرک] ਸੰ. ਤੁਰੁਸਕ. ਸੰਗ੍ਯਾ- ਤੁਰਕਿਸਤਾਨ ਦਾ ਵਸਨੀਕ। ੨. ਸਿੱਖੀਗ੍ਰੰਥਾਂ ਵਿੱਚ ਮੁਸਲਮਾਨ ਮਾਤ੍ਰ ਵਾਸਤੇ ਤੁਰਕ ਸ਼ਬਦ ਆਉਂਦਾ ਹੈ. "ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ." (ਰਾਮ ਮਃ ੫)...
ਜਾਣੋ. ਸਮਝੋ। ੨. ਕ੍ਰਿ- ਜਾਣਾ. "ਜਹ ਜਾਨੋ ਸੋ ਚੀਤਿ ਨ ਆਵੈ." (ਆਸਾ ਮਃ ੫)...
ਕ੍ਰਿ- ਕ੍ਸ਼ੋਪਣ. ਸੁੱਟਣਾ. ਵਗਾਹੁਣਾ। ੨. ਗਵਾਉਣਾ. ਗੁੰਮ ਕਰਨਾ....
ਸੰਗ੍ਯਾ- ਹਠ. ਜਿਦ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੨. ਰਿਹਾੜ....
ਭ੍ਰਮ. ਦੇਖੋ, ਭਰਮ. "ਭਰਮੁ ਭੇਦੁ ਭਉ ਕਬਹੁ ਨ ਛੂਟਸਿ." (ਭੈਰ ਮਃ ੧)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...