khonāखोणा
ਕ੍ਰਿ- ਕ੍ਸ਼ੋਪਣ. ਸੁੱਟਣਾ. ਵਗਾਹੁਣਾ। ੨. ਗਵਾਉਣਾ. ਗੁੰਮ ਕਰਨਾ.
क्रि- क्शोपण. सुॱटणा. वगाहुणा। २. गवाउणा. गुंम करना.
ਕ੍ਰਿ- ਫੈਂਕਣਾ. ਵੇਗ ਨਾਲ ਸਿੱਟਣਾ। ੨. ਵਾਹਕੇ ਸੁੱਟਣਾ....
ਕ੍ਰਿ- ਖੋਣਾ. ਗੁੰਮ ਕਰਨਾ. ਗੁਆਉਣਾ. "ਪੰਡਿਤ ਰੋਵਹਿ ਗਿਆਨ ਗਵਾਇ." (ਵਾਰ ਰਾਮ ੧. ਮਃ ੧) "ਗੁਰਮੁਖਿ ਲਾਧਾ ਮਨਮੁਖਿ ਗਵਾਇਆ." (ਸੋਪੁਰਖੁ) "ਮਾਊ ਪੀਊ ਕਿਰਤ ਗਵਾਇਨ." (ਵਾਰ ਮਾਝ ਮਃ ੧) ੨. ਵਿਤਾਉਣਾ. ਗੁਜ਼ਾਰਨਾ. ਵ੍ਰਿਥਾ ਵਿਤਾਉਣਾ. "ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ." (ਆਸਾ ਕਬੀਰ) ੩. ਗਾਇਨ ਕਰਾਉਣਾ. ਗਵਾਉਣਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....