rishatēdhāraरिशतेदार
ਵਿ- ਰਿਸ਼ਤਾ (ਸੰਬੰਧ) ਰੱਖਣ ਵਾਲਾ. ਸਾਕ. ਸੰਬੰਧੀ. ਨਾਤੀ.
वि- रिशता (संबंध) रॱखण वाला. साक.संबंधी. नाती.
ਫ਼ਾ. [رِشتہ] ਸੰਗ੍ਯਾ- ਸਾਕ. ਸੰਬੰਧ. ਜੋੜ। ੨. ਤਾਗਾ. ਡੋਰਾ. ਤੰਦ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. शाक ਸੰਗ੍ਯਾ- ਬਲ. ਸ਼ਕਤਿ। ੨. ਸਹਾਇਤਾ। ੩. ਸਹਾਇਤਾ ਕਰਨ ਵਾਲਾ ਮਿਤ੍ਰ। ੪. ਸਾਗ. ਸਬਜੀ. ਨਬਾਤ। ੫. ਇੱਕ ਦ੍ਵੀਪ. ਦੇਖੋ, ਸਪਤ ਦੀਪ। ੬. ਵਿ- ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸਕ। ੭. ਸੰ. स्वकीय ਸ੍ਵਕੀਯ. ਅਪਨਾ. ੮. ਸੰਗ੍ਯਾ- ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। ੯. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. "ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ." (ਸਾਰ ਮਃ ੫)...
ਸੰ. सम्बन्धिन ਵਿ- ਸੰਬੰਧ ਰੱਖਣ ਵਾਲਾ. ਮੇਲੀ। ੨. ਰਿਸ਼ਤੇਦਾਰ. ਨਾਤੀ. ਸਾਕ....
ਸੰ. ਸ੍ਰਾਤਾ. ਵਿ- ਨ੍ਹਾਤੀ ਹੋਈ. "ਨਾਤੀ ਧੋਤੀ ਸੰਬਹੀ." (ਸ. ਫਰੀਦ) ੨. ਸੰਗ੍ਯਾ- ਨਾਤਾ (ਸੰਬੰਧ) ਰੱਖਣ ਵਾਲਾ. ਰਿਸ਼ਤੇਦਾਰ. "ਨਾਤੀ ਸਭ ਨਿਜ ਨਿਕਟ ਬੁਲਾਏ." (ਗੁਪ੍ਰਸੂ) ੩. ਸੰ. ਨਪ੍ਤਿ नप्त. ਪੜੋਤੇ ਦਾ ਪੁੱਤ ਅਤੇ ਦੋਹਤੇ ਦਾ ਬੇਟਾ. "ਇਕੁ ਲਖ ਪੂਤ ਸਵਾ ਲਖੁ ਨਾਤੀ." (ਆਸਾ ਕਬੀਰ)...