chamarhīचमड़ी
ਦੇਖੋ, ਗਲਚਮੜੀ। ੨. ਸੰਗ੍ਯਾ- ਚਰਮ. ਖੱਲ. "ਖਪਰੀ ਲਕੜੀ ਚਮੜੀ." (ਆਸਾ ਮਃ ੧) ਕਾਪਾਲਿਕ. ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹਮ੍ਚਾਰੀ.
देखो, गलचमड़ी। २. संग्या- चरम. खॱल. "खपरी लकड़ी चमड़ी." (आसा मः १) कापालिक. दंडी अते म्रिगचरम धारी ब्रहम्चारी.
ਦੇਖੋ, ਗਲਿਚਮੜੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਅੰਤਿਮ. ਅਖ਼ੀਰੀ। ੨. ਸਭ ਤੋਂ ਵਧੀਆ। ੩. ਸੰਗ੍ਯਾ- ਪਸ਼ਚਿਮ ਦਿਸ਼ਾ। ੪. ਅੰਤ। ੫. ਸੰ. ਚਰ੍ਮ. ਚੰਮ. ਚਮੜਾ. ਤੁਚਾ. "ਲੇਪਨੰ ਰਕਤ ਚਰਮਣਹ." (ਸਹਸ ਮਃ ੫) ੬. ਢਾਲ, ਜੋ ਗੈਂਡੇ ਦੀ ਖੱਲ ਤੋਂ ਬਣਦੀ ਹੈ. "ਓਟ ਗੁਰਸਬਦ ਕਰ ਚਰਮਣਹੁ." (ਸਹਸ ਮਃ ੫) "ਛੁਟੀ ਹਾਥ ਚਰਮੰ." (ਵਿਚਿਤ੍ਰ) ਹੱਥੋਂ ਢਾਲ ਛੁੱਟ ਗਈ....
ਸੰ. खल्ल ਸੰਗ੍ਯਾ- ਟੋਆ। ੨. ਚਾਤਕ. ਪਪੀਹਾ। ੩. ਮਸ਼ਕ. ਚਮੜੇ ਦਾ ਥੈਲਾ. "ਭਉ ਖਲਾ ਅਗਨਿ ਤਪ ਤਾਉ." (ਜਪੁ) ੪. ਚੰਮ. ਚਮੜਾ। ੫. ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ....
ਖੋਪਰੀਧਾਰੀ। ੨. ਭਿਖ੍ਯਾ ਮੰਗਣ ਦੀ ਕਿਸ਼ਤੀ ਰੱਖਣ ਵਾਲਾ. ਦੇਖੋ, ਖਪਰ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧) ਚਰਮਪੋਸ਼, ਕਪਾਲਿਕ, ਦੰਡੀਸੰਨ੍ਯਾਸੀ, ਮ੍ਰਿਗਚਰਮਧਾਰੀ ਬ੍ਰਹਮਚਾਰੀ....
ਲਗੁਡ. ਦੇਖੋ, ਲਕਰਾ, ਲਕਰੀ....
ਦੇਖੋ, ਗਲਚਮੜੀ। ੨. ਸੰਗ੍ਯਾ- ਚਰਮ. ਖੱਲ. "ਖਪਰੀ ਲਕੜੀ ਚਮੜੀ." (ਆਸਾ ਮਃ ੧) ਕਾਪਾਲਿਕ. ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹਮ੍ਚਾਰੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵਿ- ਕਪਾਲ (ਖੋਪਰੀ) ਧਾਰਨ ਵਾਲਾ। ੨. ਸੰਗ੍ਯਾ- ਇੱਕ ਸ਼ੈਵ ਮਤ, ਜੋ ਭਿੱਖਿਆ ਲਈ ਖੋਪਰੀ ਰਖਦਾ ਹੈ ਅਤੇ ਸ਼ਰਾਬ ਮਾਸ ਦਾ ਸੇਵਨ ਕਰਦਾ ਹੈ. ੩. ਸ਼ਿਵ. ਮਹਾਦੇਵ....
ਸੰ. दण्डिन्. ਵਿ- ਜਿਸ ਦੇ ਹੱਥ ਡੰਡਾ ਹੈ। ੨. ਸੰਗ੍ਯਾ- ਰਾਜਾ। ੩. ਯਮ। ੪. ਦਰਵਾਨ। ੫. ਚੋਬਦਾਰ। ੬. ਸੰਨ੍ਯਾਸੀ ਸਾਧੂ. ਦੇਖੋ, ਤ੍ਰਿਦੰਡੀ। ੭. ਸ਼ਿਵ। ੮. ਨਿਹੰਗਸਿੰਘ। ੯. 'ਦਸ਼ਕੁਮਾਰ' ਅਤੇ 'ਕਾਵ੍ਯਾਦਰਸ਼' ਦਾ ਕਰਤਾ ਇੱਕ ਸੰਸਕ੍ਰਿਤ ਦਾ ਪ੍ਰਸਿੱਧ ਕਵਿ. ਜੋ ਕਾਲਿਦਾਸ ਤੋਂ ਪਹਿਲਾਂ ਹੋਇਆ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮ੍ਰਿਗ (ਹਰਿਣ) ਦਾ ਚਰ੍ਮ. ਮ੍ਰਿਗ ਦੀ ਖੱਲ." (ਮ੍ਰਿਗਛਾਲਾ ਪਰ ਬੈਠੇ ਕਬੀਰ." (ਭੈਰ ਕਬੀਰ) ਅਤ੍ਰਿ ਰਿਖੀ ਲਿਖਦਾ ਹੈ ਕਿ ਸਿੰਗ ਖੁਰਾਂ ਸਮੇਤ ਮ੍ਰਿਗਚਰਮ ਦਾਨ ਕਰਨ ਤੋਂ ੧੦੧ ਕੁਲਾਂ ਦਾ ਉੱਧਾਰ ਹੁੰਦਾ ਹੈ. ਦੇਖੋ, ਅਤ੍ਰਿਸਿਮ੍ਰਿਤਿ ਸ਼ਃ ੩੩੨....
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ....