kantūhalaकंतूहल
ਦੇਖੋ, ਕੁਤੂਹਲ. "ਕਮਲਾ ਕੰਤ ਕਰਹਿ ਕੰਤੂਹਲ. " (ਮਾਰੂ ਸੋਲਹੇ ਮਃ ੫) "ਸੰਤ ਮਰਾਲ ਕਰਹਿ ਕੰਤੂਹਲ." (ਸਵੈਯੇ ਮਃ ੪. ਕੇ)
देखो, कुतूहल. "कमला कंत करहि कंतूहल. " (मारू सोलहे मः ५) "संत मराल करहि कंतूहल." (सवैये मः ४. के)
ਸੰ. ਸੰਗ੍ਯਾ- ਆਸ਼ਚਰਯ. ਅਚਰਜ. ਅਚੰਭਾ. ਅਜੂਬਾ। ੨. ਕੌਤਕ. ਅਦਭੁਤ ਤਮਾਸ਼ਾ। ੩. ਕਿਸੇ ਵਸਤੁ ਦੇ ਦੇਖਣ ਅਥਵਾ ਸੁਣਨ ਦੀ ਪਰਬਲ ਇੱਛਾ। ੪. ਆਨੰਦ ਦੀ ਖੇਡ....
ਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ. ਲਕ੍ਸ਼੍ਮੀ. ਰਮਾ. "ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ." (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। ੪. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ. "ਕਮਲਾ ਨਾਮ ਦਾਸ ਇਕ ਆਹਾ." (ਨਾਪ੍ਰ) ੫. ਦੇਖੋ, ਕੌਲਾ ੪....
ਸੰ. कान्त ਕਾਂਤ. ਸੰਗ੍ਯਾ- ਜੋ ਚਾਹੁਣ ਯੋਗ੍ਯ ਹੈ, ਸ੍ਵਾਮੀ. ਪਤਿ. "ਅਵਿਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧) ੨. ਵਿ- ਸੁੰਦਰ. ਮਨੋਹਰ....
ਦੇਖੋ, ਕੁਤੂਹਲ. "ਕਮਲਾ ਕੰਤ ਕਰਹਿ ਕੰਤੂਹਲ. " (ਮਾਰੂ ਸੋਲਹੇ ਮਃ ੫) "ਸੰਤ ਮਰਾਲ ਕਰਹਿ ਕੰਤੂਹਲ." (ਸਵੈਯੇ ਮਃ ੪. ਕੇ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਸੰਗ੍ਯਾ- ਰਾਜਹੰਸ. "ਸੰਤ ਮਰਾਲ ਕਰਹਿ ਕੰਤੂਹਲ." (ਸਵੈਯੇ ਮਃ ੪. ਕੇ) ੨. ਘੋੜਾ. ਤੁਰੰਗ. "ਨੱਚੇ ਮਰਾਲੰ. (ਵਿਚਿਤ੍ਰ) ੩. ਬੱਦਲ. ਮੇਘ। ੪. ਹਾਥੀ। ੫. ਅਨਾਰ ਦਾ ਜੰਗਲ। ੬. ਕੱਜਲ। ੭. ਖਲ. ਦੁਸ੍ਟ। ੮. ਵਿ- ਚਿਕੁਣਾ (ਚਿਕਨਾ)...