kutūhalaकुतूहल
ਸੰ. ਸੰਗ੍ਯਾ- ਆਸ਼ਚਰਯ. ਅਚਰਜ. ਅਚੰਭਾ. ਅਜੂਬਾ। ੨. ਕੌਤਕ. ਅਦਭੁਤ ਤਮਾਸ਼ਾ। ੩. ਕਿਸੇ ਵਸਤੁ ਦੇ ਦੇਖਣ ਅਥਵਾ ਸੁਣਨ ਦੀ ਪਰਬਲ ਇੱਛਾ। ੪. ਆਨੰਦ ਦੀ ਖੇਡ.
सं. संग्या- आशचरय.अचरज. अचंभा. अजूबा। २. कौतक. अदभुत तमाशा। ३. किसे वसतु दे देखण अथवा सुणन दी परबल इॱछा। ४. आनंद दी खेड.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਸਚਰਜ ਅਤੇ ਅਚਰਜ....
ਸੰ. आश्चर्य- ਆਸ਼ਚਰ੍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)...
ਸੰਗ੍ਯਾ- ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾਂ, ਉਸ ਦਾ ਹੋ ਜਾਣਾ. "ਕਹਿਓ ਨ ਜਾਈ ਏਹੁ ਅਚੰਭਉ" (ਗਉ ਮਾਲਾ ਮਃ ੫) "ਏਕ ਅਚੰਭਉ ਦੇਖਿਓ." (ਸ. ਕਬੀਰ) "ਸਿਗਰੀ ਸ੍ਰਿਸਟਿ ਦਿਖਾਯ ਅਚੰਭਵ." (ਚੌਪਈ) "ਮਹਾਂ ਅਚੰਭਾ ਸਭ ਮਨ ਲਹ੍ਯੋ." (ਗੁਪ੍ਰਸੂ)...
ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਚਾਰ ਮਾਤ੍ਰਾ ਤੇ ਵਿਸ਼ਰਾਮ, ਅੰਤ ਗੁਰੁ. ਇਸ ਦਾ ਨਾਉਂ "ਜੀਵਨ" ਭੀ ਹੈ.#ਉਦਾਹਰਣ:-#ਕ੍ਰੁਧ੍ਯੋ ਭਾਈ. ਸਰ ਝਰ ਲਾਈ।#ਅਸ ਸਰ ਛੋਰੇ। ਜਨੁ ਨਭ ਓਰੇ. (ਗੁਵਿ ੬)#੨. ਅ਼. [عجوُبہ] ਅ਼ਜੂਬਾ. ਵਿ- ਅ਼ਜਬ. ਅਣੋਖਾ. ਅਦਭੁਤ. ਅਲੌਕਿਕ....
ਦੇਖੋ, ਕਉਤਕ....
ਸੰ. अद्भुत. ਵਿ- ਅਣੋਖਾ. ਅਜੀਬ।#੨. ਹੈਰਾਨ ਕਰਨ ਵਾਲਾ। ੩. ਕਾਵ੍ਯ ਅਨੁਸਾਰ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ....
ਅ਼. [تماشا] ਤਮਾਸ਼ਾ. ਸੰਗ੍ਯਾ- ਮਸ਼ੀ (ਵਿਚਰਣ) ਦੀ ਕ੍ਰਿਯਾ। ੨. ਚਿੱਤ ਨੂੰ ਪ੍ਰਸੰਨ ਕਰਨ ਵਾਲਾ ਦ੍ਰਿਸ਼੍ਯ ਖ਼ੁਸ਼ ਨਜਾਰਾ. "ਕਉਤਕ ਕੋਡ ਤਮਾਸਿਆ." (ਵਾਰ ਜੈਤ) ੩. ਭਾਈ ਸੰਤੋਖ ਸਿੰਘ ਨੇ "ਚੰਚਲਚੀਤ ਨ ਜਾਇ ਤਮਾਸੇ." ਦਾ ਅਰਥ ਕਰਦੇ ਹੋਏ, ਤਮਾਸਾ ਦਾ ਅਰਥ ਵੇਸ਼੍ਯਾਮੰਡਲੀ ਦਾ ਅਖਾੜਾ ਕੀਤਾ ਹੈ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸ਼੍ਰਵਣ. ਸੁਣਨਾ. "ਵੇਖਣਿ ਸੁਣਣਿ ਨ ਅੰਤੁ." (ਜਪੁ)...
ਦੇਖੋ, ਪ੍ਰਬਲ....
ਦੇਖੋ, ਇਛਾ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰਗ੍ਯਾ- ਖੇਲ। ੨. ਬਾਜ਼ੀ....