kanjalaka, kanjalakīकंजलक, कंजलकी
ਕਮਲ. ਕਿੰਜਲਕ ਨਾਉਂ ਹੈ ਫੁੱਲ ਦੀ ਬਾਰੀਕ ਤਰੀਆਂ ਦਾ, ਜੋ ਡੋਡੀ ਉੱਪਰ ਹੁੰਦੀਆਂ ਹਨ, ਉਨ੍ਹਾਂ ਦੇ ਧਾਰਨ ਵਾਲਾ ਕਿੰਜਲਕੀ. "ਕੰਜਲਕ ਨੈਨ ਕੰਬੁਗ੍ਰੀਵ." (ਗ੍ਯਾਨ)
कमल. किंजलक नाउं है फुॱल दी बारीक तरीआं दा, जो डोडी उॱपर हुंदीआं हन, उन्हां दे धारन वाला किंजलकी. "कंजलक नैन कंबुग्रीव." (ग्यान)
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. किञ्जल्क ਸੰਗ੍ਯਾ- ਕਮਲ ਦਾ ਪਰਾਗ। ੨. ਕਮਲਫੁੱਲ ਦੀ ਤਰੀ। ੩. ਕਮਲ ਦੀ ਡੋਡੀ, ਜਿਸ ਪੁਰ ਪਰਾਗ ਹੁੰਦਾ ਹੈ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਫ਼ਾ. [بارِیک] ਵਿ- ਮਹੀਨ, ਪਤਲਾ। ੨. ਸੂਕ੍ਸ਼੍ਮ....
ਸੰਗ੍ਯਾ- ਬਿਨਾ ਖਿੜੇ ਫੁੱਲ ਦੀ ਕਲੀ। ੨. ਡੋਡੀ ਦੀ ਸ਼ਕਲ ਦਾ ਬਟਨ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕਮਲ. ਕਿੰਜਲਕ ਨਾਉਂ ਹੈ ਫੁੱਲ ਦੀ ਬਾਰੀਕ ਤਰੀਆਂ ਦਾ, ਜੋ ਡੋਡੀ ਉੱਪਰ ਹੁੰਦੀਆਂ ਹਨ, ਉਨ੍ਹਾਂ ਦੇ ਧਾਰਨ ਵਾਲਾ ਕਿੰਜਲਕੀ. "ਕੰਜਲਕ ਨੈਨ ਕੰਬੁਗ੍ਰੀਵ." (ਗ੍ਯਾਨ)...
ਨੇਤ੍ਰ. ਦੇਖੋ, ਨਯਣ ਅਤੇ ਨੈਣ. "ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ." (ਸੋਹਿਲਾ)...
ਵਿ- ਕੰਬੁ (ਸੰਖ) ਜੇਹੀ ਗਰਦਨ ਵਾਲਾ. ਦੇਖੋ, ਕੰਜਲਕ ਅਤੇ ਕੰਬੁ....
ਦੇਖੋ, ਗਿਆਨ....