ksha, kshaक्श, क्श
ਸੰ. क्ष ਇਹ ਅੱਖਰ ਕ ਅਤੇ ਸ ਦੇ ਮੇਲ ਤੋਂ ਬਣਿਆ ਹੈ. ਪੰਜਾਬੀ ਦੀ ਰੀਤਿ ਅਨੁਸਾਰ ਇਹ ਸਾਰੇ ਦੁੱਤ ਅੱਖਰਾਂ ਤੋਂ ਪਹਿਲਾਂ ਲਿੱਖਣਾ ਚਾਹੀਦਾ ਸੀ, ਅਰਥਾਤ ਟਿੱਪੀ ਪਿੱਛੋਂ ਲਿਖਿਆ ਜਾਂਦਾ. ਪਰੰਤੂ ਪ੍ਰਚਲਿਤ ਕੋਸ਼ਾਂ ਦੀ ਰੀਤਿ ਮੁੱਖ ਰੱਖਕੇ ਅਸੀਂ ਅੰਤ ਵਿੱਚ ਲਿਖਿਆ ਹੈ.
सं. क्ष इह अॱखर क अते स दे मेल तों बणिआ है. पंजाबी दी रीति अनुसार इह सारे दुॱत अॱखरां तों पहिलां लिॱखणा चाहीदा सी, अरथात टिॱपी पिॱछों लिखिआ जांदा. परंतू प्रचलित कोशां दी रीति मुॱख रॱखके असीं अंत विॱच लिखिआ है.
ਦੇਖੋ, ਅਖਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਸੰਗ੍ਯਾ- ਬਿੰਦੀ. ਅਨੁਸ੍ਵਾਰ. ਪੰਜਾਬੀ ਵਿੱਚ ਇਸ ਦੇ ਰੂਪ ਹਨ, ਕਈ ਲੇਖਕਾਂ ਨੇ ਇਨ੍ਹਾਂ ਦੇ ਉੱਚਾਰਣ ਵਿੱਚ ਭੇਦ ਮੰਨਿਆਂ ਹੈ, ਅਰ ਅਨੁਸ੍ਵਾਰ ਨੂੰ ਅਰਧਵਿੰਦਁ ਦੇ ਥਾਂ ਵਰਤਿਆ ਹੈ....
ਦੇਖੋ, ਪਿਛਹੁ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....