sanandha, sanandhanaसनंद, सनंदन
ਵਿ- ਪੁਤ੍ਰ ਸਹਿਤ। ੨. ਸੰਗ੍ਯਾ- ਸਨੰਦਨ ਦਾ ਸੰਖੇਪ. ਦੇਖੋ, ਸਨਕਾਦਿਕ. "ਸਨਕ ਸਨੰਦ ਮਹੇਸ ਸਮਾਨਾ." (ਧਨਾ ਕਬੀਰ)
वि- पुत्र सहित। २. संग्या- सनंदन दा संखेप. देखो, सनकादिक. "सनक सनंद महेस समाना." (धना कबीर)
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪੁਤ੍ਰ ਸਹਿਤ। ੨. ਸੰਗ੍ਯਾ- ਸਨੰਦਨ ਦਾ ਸੰਖੇਪ. ਦੇਖੋ, ਸਨਕਾਦਿਕ. "ਸਨਕ ਸਨੰਦ ਮਹੇਸ ਸਮਾਨਾ." (ਧਨਾ ਕਬੀਰ)...
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰਗ੍ਯਾ- ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. "ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ ਕਉ ਮਹਲੁ ਦੁਲਭਾਵਉ." (ਆਸਾ ਮਃ ੫)...
ਸੰ. ਵਿ- ਪੁਰਾਣਾ। ੨. ਸੰਗ੍ਯਾ- ਬ੍ਰਹਮਾ ਦੇ ਚਾਰ ਮਾਨਸਿਕ ਪੁਤ੍ਰਾਂ ਵਿਚੋਂ ਵੱਡਾ. "ਸਨਕ ਸਨੰਦ ਅੰਤ ਨਹਿ ਪਾਇਆ." (ਆਸਾ ਕਬੀਰ) ੩. ਸੰ. शौनक- ਸ਼ੋਨਕ. ਸ਼ੁਨਕ ਦਾ- ਪਤ੍ਰ ਰਿਖੀ, ਜੋ ਅਥਰਵ ਵੇਦ ਦਾ ਆਚਾਰਯ ਸੀ. ਇਸ ਦਾ ਰਚਿਆ "ਬ੍ਰਿਹਦ ਦੇਵਤਾ" ਪ੍ਰਸਿੱਧ ਗ੍ਰੰਥ ਹੈ. ਇਹ ਵ੍ਯਾਕਰਣ ਦਾ ਭਾਰੀ ਪੰਡਿਤ ਸੀ। ੪. ਸ਼ੌਨਕੀਯ. ਸ਼ੌਨਕ ਦਾ ਰਚਿਆ ਗ੍ਰੰਥ. "ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ." (ਮਲਾ ਰਵਿਦਾਸ)...
ਵਿ- ਪੁਤ੍ਰ ਸਹਿਤ। ੨. ਸੰਗ੍ਯਾ- ਸਨੰਦਨ ਦਾ ਸੰਖੇਪ. ਦੇਖੋ, ਸਨਕਾਦਿਕ. "ਸਨਕ ਸਨੰਦ ਮਹੇਸ ਸਮਾਨਾ." (ਧਨਾ ਕਬੀਰ)...
ਵਿ- ਮਹਾ ਈਸ਼. ਵਡਾ ਸ੍ਵਾਮੀ। ੨. ਸੰਗ੍ਯਾ- ਕਰਤਾਰ. ਜਗਤਨਾਥ. "ਮਹੇਸੰ ਮਹੰਤੰ." (ਵਿਚਿਤ੍ਰ) ੩. ਸ਼ਿਵ, ਰੁਦ੍ਰ. "ਕਾਹੇ ਕੋ ਏਸ ਮਹੇਸਹਿ ਭਾਖਤ." (੩੩ ਸਵੈਯੇ) ੪. ਵਿਸਨੁ. "ਆਪੇ ਸਿਵ ਸੰਕਰ ਮਹੇਸਾ, ਆਪੇ ਗੁਰਮੁਖਿ ਅਕਥ ਕਹਾਣੀ." (ਮਃ ੪. ਵਾਰ ਬਿਹਾ) ਆਪੇ ਸ਼ਿਵ (ਬ੍ਰਹਮਾ) ਸ਼ੰਕਰ (ਰੁਦ੍ਰ) ਮਹੇਸ (ਵਿਸਨੁ). ੫. ਮਹੀ (ਪ੍ਰਿਥਿਵੀ) ਦਾ ਸ੍ਵਾਮੀ, ਰਾਜਾ. ਮਹੀਈਸ਼. "ਮਹੇਸ ਜੀਤਕੈ ਸਥੈ." (ਰਾਮਾਵ)...
ਦੇਖੋ, ਸਮਾਣਾ। ੨. ਸੰਗ੍ਯਾ- ਸਾਯਬਾਨ. ਚੰਦੋਆ. ਸ਼ਾਮਿਆਨਾ. "ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ." (ਟੋਡੀ ਮਃ ੫) ਉੱਚਾ ਸਾਯਬਾਨ (ਆਕਾਸ਼ ਮੰਡਲ) ਤੇਰਾ ਹੈ ਅਤੇ ਤੇਥੋਂ ਬਿਨਾ ਉਹ ਹੋਰ ਕਿਸੇ ਦੇ ਬਲ (ਤਾਨ) ਦੇ ਆਸਰੇ ਨਹੀਂ।#੩. ਪਟਿਆਲੇ ਰਾਜ ਅੰਦਰ ਇੱਕ ਨਗਰ, ਜੋ ਰਾਜਧਾਨੀ ਤੋਂ ੧੭. ਮੀਲ ਦੱਖਣ ਪੱਛਮ ਹੈ. ਫ਼ਾਰਿਸ ਦਾ "ਸਮਾਨਿਦ" ਖ਼ਾਨਦਾਨ ਇਸ ਥਾਂ ਪਹਿਲਾਂ ਵਸਿਆ ਸੀ, ਜਿਸ ਕਾਰਣ ਇਹ ਨਾਉਂ ਹੋਇਆ. ਇਸ ਥਾਂ ਬਾਰੀਕ ਵਸਤ੍ਰ ਢਾਕੇ ਵਾਙ ਬਹੁਤ ਚੰਗਾ ਬਣਿਆ ਕਰਦਾ ਸੀ, ਜਿਸ ਦਾ ਜਿਕਰ ਕਈ ਯੂਰਪ ਦੇ ਲੇਖਕਾਂ ਨੇ ਕੀਤਾ ਹੈ. ਸਮਾਨੇ ਦੇ ਵਸਨੀਕ ਜਲਾਲੁੱਦੀਨ ਜੱਲਾਦ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿੱਚ ਕਤਲ ਕੀਤਾ ਸੀ. ਇੱਥੋਂ ਦੇ ਹੀ ਸੈਯਦਾਂ ਨੇ ਸ਼੍ਰੀ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦਿਆਂ ਦੇ ਵਿਰੁੱਧ ਕੋਹੇ ਜਾਣ ਦਾ ਫਤਵਾ ਦਿੱਤਾ ਸੀ ਅਤੇ ਇੱਥੋਂ ਦੇ ਹੀ ਜੱਲਾਦਾਂ ਨੇ ਸਾਹਿਬਜ਼ਾਦੇ ਕੋਹੇ ਸਨ. ਇਸ ਲਈ ਬੰਦਾ ਬਹਾਦੁਰ ਨੇ ਖਾਲਸੇ ਨਾਲ ਮਿਲਕੇ ਸੰਮਤ ੧੭੬੬ (ਸਨ ੧੭੦੮) ਵਿੱਚ ਇਸ ਨਗਰ ਨੂੰ ਫਤੇ ਕਰਕੇ ਪਾਪੀਆਂ ਨੂੰ ਕਰਮਫਲ ਭੁਗਾਇਆ.#ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਬਹਾਦੁਰਗੜ੍ਹ ਤੋਂ ਚਲਕੇ ਸਮਾਨੇ ਪਧਾਰੇ ਹਨ, ਪਰ ਹੁਣ ਉਹ ਅਸਥਾਨ, ਜਿਥੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ, ਸਮਾਨੇ ਦੀ ਹੱਦ ਤੋਂ ਬਾਹਰ ਹੈ. ਦੇਖੋ, ਗੜ੍ਹੀ ਨਜ਼ੀਰ।#੪. ਸ਼ਾਮਿਲ ਹੋਇਆ. ਭਾਵ- ਗਿਣਤੀ ਵਿੱਚ ਆਇਆ. "ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ." (ਮਾਰ ਅਃ ਮਃ ੧) ਮਨਮੁਖਾਂ ਦੀ ਗਿਣਤੀ ਪਸ਼ੂਆਂ ਵਿੱਚ ਹੈ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....