kilakaकिलक
ਫ਼ਾ. [کِلک] ਸੰਗ੍ਯਾ- ਥੋਥੀ ਕਾਨੀ. ਕ਼ਲਮ।੨ ਸੰ. ਕੀਲਕ. ਕੀਲਾ. ਮੇਖ. "ਅਬ ਲੌ ਖਰੋ ਕਰੀਰ ਤਰੁ ਕਿਲਕ ਲਗ੍ਯੋ ਪਗ ਜਹ." (ਗੁਪ੍ਰਸੂ) ੩. ਕਿਲਕਾਰੀ ਲਈ ਭੀ ਕਿਲਕ ਸ਼ਬਦ ਵਰਤਿਆ ਜਾਂਦਾ ਹੈ. "ਮਾਰ ਕਿਲਕ ਬਹੁ ਰੂਅ ਉਠਾਈ." (ਭਾਗੁ)
फ़ा. [کِلک] संग्या- थोथी कानी. क़लम।२ सं. कीलक. कीला. मेख. "अब लौ खरो करीर तरु किलक लग्यो पग जह." (गुप्रसू) ३. किलकारी लई भी किलक शबद वरतिआ जांदा है. "मार किलक बहु रूअ उठाई." (भागु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕਾਣੀ. ਇੱਕ ਅੱਖ ਵਾਲੀ। ੨. ਤੀਰ ਦੀ ਬਾਂਸੀ. ਭਾਵ- ਤੀਰ. "ਜੇ ਕਰ ਇਕ ਕਾਨੀ ਕਬਿ ਛੋਰੈਂ." (ਗੁਪ੍ਰਸੂ) ਦੇਖੋ, ਕਾਨਾ ੨.। ੩. ਚੁਭਵੀਂ ਗੱਲ, ਜੋ ਤੀਰ ਜੇਹੀ ਰੜਕੇ। ੪. ਕੰਨਾਂ ਕਰਕੇ. ਕੰਨਾਂ ਦ੍ਵਾਰਾ. "ਹਰਿ ਕੇ ਸੰਤ ਸੁਨਹੁ ਜਸੁ ਕਾਨੀ." (ਧਨਾ ਮਃ ੪) ੫. ਕੰਨਾ ਵਿੱਚ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)...
ਅ਼. [قلم] ਸੰਗ੍ਯਾ- ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ." (ਵਾਰ ਸ੍ਰੀ ਮਃ ੩) ੨. ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। ੩. ਕ਼ਲਮ ਦੇ ਆਕਾਰ ਦੀ ਕੋਈ ਵਸਤੁ। ੪. ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ." (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। ੫. ਸੰ. ਇੱਕ ਪ੍ਰਕਾਰ ਦੇ ਚਾਉਲ....
ਸੰ. ਸੰਗ੍ਯਾ- ਕੀਲਾ. ਮੇਖ਼। ੨. ਦੇਖੋ, ਕੀਲ ੪....
ਸੰਗ੍ਯਾ- ਕਿੱਲਾ. ਮੇਖ. ਦੇਖੋ, ਕੀਲ....
ਫ਼ਾ. [میخ] ਮੇਖ਼. ਸੰਗ੍ਯਾ- ਕਿੱਲ. ਪਰੇਗ. "ਜਿੰਦ ਨ ਕੋਈ ਮੇਖ." (ਸ. ਫਰੀਦ) ੨. ਕਿੱਲਾ. ਕੀਲਾ. ਖੂੰਟਾ। ੩. ਸੰ. ਮੇਸ. ਮੀਢਾ. ਛੱਤਰਾ। ੪. ਪਹਿਲੀ ਰਾਸ਼ੀ, ਜਿਸ ਦੇ ਨਛਤ੍ਰਾਂ ਦੀ ਸ਼ਕਲ ਮੀਢੇ ਜੇਹੀ ਹੈ....
ਸੰ. ਕਰੀਰ. ਸੰਗ੍ਯਾ- ਬਾਂਸ ਦੀ ਨਵੀਂ ਗੋਭ। ੨. ਘੜਾ. ਕੁੰਭ। ੩. ਕਰੀਰ ਬਿਰਛ, ਜਿਸ ਨੂੰ ਡੇਲੇ ਲਗਦੇ ਹਨ....
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਫ਼ਾ. [کِلک] ਸੰਗ੍ਯਾ- ਥੋਥੀ ਕਾਨੀ. ਕ਼ਲਮ।੨ ਸੰ. ਕੀਲਕ. ਕੀਲਾ. ਮੇਖ. "ਅਬ ਲੌ ਖਰੋ ਕਰੀਰ ਤਰੁ ਕਿਲਕ ਲਗ੍ਯੋ ਪਗ ਜਹ." (ਗੁਪ੍ਰਸੂ) ੩. ਕਿਲਕਾਰੀ ਲਈ ਭੀ ਕਿਲਕ ਸ਼ਬਦ ਵਰਤਿਆ ਜਾਂਦਾ ਹੈ. "ਮਾਰ ਕਿਲਕ ਬਹੁ ਰੂਅ ਉਠਾਈ." (ਭਾਗੁ)...
ਸੰਗ੍ਯਾ- ਕਿਲ ਕਿਲ ਸ਼ਬਦ ਕਰਕੇ ਚੀਕ ਮਾਰਨੀ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਦੇਖੋ, ਰੂ। ੨. ਸ਼ੋਰ. ਧੁਨਿ ਦੇਖੋ, ਰੁ। ੩. ਰੋਮਾਵਲਿ. ਰੋਂਗਟੇ. "ਮਾਰ ਕਿਲਕ ਬਹੁ ਹੂਅ ਉਠਾਈ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...