kāhīकाही
ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. "ਬਾਹਿਰ ਨਾਵਹੁ ਕਾਹੀ?" (ਸੋਰ ਮਃ ੧)
क्रि. वि- किस लई. किस वासते. "बाहिर नावहु काही?" (सोर मः १)
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਦੇਖੋ, ਬਹਿਰ ਅਤੇ ਬਾਹਰ। ੨. ਅ਼. [باہر] ਵਿ- ਪ੍ਰਸਿੱਧ. ਜਾਹਿਰ। ੩. ਸ਼੍ਰੇਸ੍ਟ. ਉੱਤਮ। ੪. ਰੌਸ਼ਨ....
ਨਾਮ ਸੇ. ਨਾਮ ਤੋਂ. "ਨਾਵਹੁ ਭੁਲਾ ਜਗੁ ਫਿਰੈ." (ਵਾਰ ਮਾਝ ਮਃ ੧) ੨. ਦੇਖੋ, ਨਾਵਣ....
ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. "ਬਾਹਿਰ ਨਾਵਹੁ ਕਾਹੀ?" (ਸੋਰ ਮਃ ੧)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....