bāhiraबाहिर
ਦੇਖੋ, ਬਹਿਰ ਅਤੇ ਬਾਹਰ। ੨. ਅ਼. [باہر] ਵਿ- ਪ੍ਰਸਿੱਧ. ਜਾਹਿਰ। ੩. ਸ਼੍ਰੇਸ੍ਟ. ਉੱਤਮ। ੪. ਰੌਸ਼ਨ.
देखो, बहिर अते बाहर। २. अ़. [باہر] वि- प्रसिॱध. जाहिर। ३. श्रेस्ट. उॱतम। ४. रौशन.
ਦੇਖੋ, ਬਹਰ। ੨. ਸੰ. ਵਹਿਰ. (वहिम) ਕ੍ਰਿ. ਵਿ- ਬਾਹਰ। ੩. ਬਿਨਾ। ੪. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ, ਇਸ ਤੋਂ ਪੱਛਮ ਵੱਲ ਕੋਲ ਹੀ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਚੰਗਾ ਬਣਿਆ ਹੋਇਆ ਹੈ. ਨਾਲ ੫੦ ਵਿੱਘੇ ਜ਼ਮੀਨ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਕੈਥਲ ਤੋਂ ਦਸ ਮੀਲ ਦੇ ਕ਼ਰੀਬ ਉੱਤਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਜਾਹਰ....
ਦੇਖੋ, ਸ੍ਰੇਸਟ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ....