kāchhanaकाछन
ਸੰਗ੍ਯਾ- ਕਾਛੀ (ਕਕ੍ਸ਼੍ ਵਿੱਚ ਖੇਤੀ ਕਰਨ ਵਾਲੇ) ਦੀ ਇਸਤ੍ਰੀ. ਕੂੰਜੜਨੀ. "ਕਾਛਨ ਏਕ ਤਹਾਂ ਮਿਲ ਗਈ." (ਦੱਤਾਵ) ੨. ਦੇਖੋ, ਕਾਛਨਾ.
संग्या- काछी (कक्श् विॱच खेती करन वाले) दी इसत्री. कूंजड़नी. "काछन एक तहां मिल गई." (दॱताव) २. देखो, काछना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮਿਣੀ. ਬ੍ਯੋਂਤੀ. ਦੇਖੋ, ਕਾਛਨਾ। ੨. ਸੰਗ੍ਯਾ- ਕੱਛ ਵਿੱਚ ਖੇਤੀ ਕਰਨ ਵਾਲਾ. ਕੂੰਜੜਾ. ਰਾਈਂ. ਮਾਲੀ. "ਕਾਛੀ ਨੇ ਪੇਡ ਤੇ ਤੂਤ ਗਿਰਾਏ." (ਚੰਡੀ ੧)...
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਕਾਛੀ (ਕਕ੍ਸ਼੍ ਵਿੱਚ ਖੇਤੀ ਕਰਨ ਵਾਲੇ) ਦੀ ਇਸਤ੍ਰੀ. ਕੂੰਜੜਨੀ. "ਕਾਛਨ ਏਕ ਤਹਾਂ ਮਿਲ ਗਈ." (ਦੱਤਾਵ) ੨. ਦੇਖੋ, ਕਾਛਨਾ....
ਕ੍ਰਿ. ਵਿ- ਉਸ ਥਾਂ. ਵਹਾਂ. ਤਤ੍ਰ. "ਤਹਾ ਬੈਕੁੰਠ ਜਹ ਕੀਰਤਨੁ ਤੇਰਾ." (ਸੂਹੀ ਮਃ ੫)...
ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ....
ਕ੍ਰਿ- ਮਿਣਨਾ। ੨. ਬ੍ਯੋਂਤਣਾ। ੩. ਲਿਬਾਸ ਦਾ ਪਹਿਰਨਾ. "ਅਨਿਕ ਸ੍ਵਾਂਗ ਕਾਛੇ ਭੇਖਧਾਰੀ." (ਕਾਨ ਮਃ ੫) ੪. ਨਟ ਦਾ ਵੇਸ ਧਾਰਨਾ। ੫. ਸਜਾਉਣਾ. ਸਿੰਗਾਰਨਾ. "ਨਿਜ ਨਿਜ ਬਾਹਨ ਕਾਛਨ ਕਰੇ." (ਗੁਪ੍ਰਸੂ) "ਮੰਡਲੀਕ ਬੋਲ ਬੋਲਹਿ ਕਾਛੇ." (ਮਲਾ ਨਾਮਦੇਵ) ਸਨੱਧ ਬੱਧ ਮੰਡਲੀਕ ਬੋਲ ਬੋਲਹਿਂ....