kāchhanāकाछना
ਕ੍ਰਿ- ਮਿਣਨਾ। ੨. ਬ੍ਯੋਂਤਣਾ। ੩. ਲਿਬਾਸ ਦਾ ਪਹਿਰਨਾ. "ਅਨਿਕ ਸ੍ਵਾਂਗ ਕਾਛੇ ਭੇਖਧਾਰੀ." (ਕਾਨ ਮਃ ੫) ੪. ਨਟ ਦਾ ਵੇਸ ਧਾਰਨਾ। ੫. ਸਜਾਉਣਾ. ਸਿੰਗਾਰਨਾ. "ਨਿਜ ਨਿਜ ਬਾਹਨ ਕਾਛਨ ਕਰੇ." (ਗੁਪ੍ਰਸੂ) "ਮੰਡਲੀਕ ਬੋਲ ਬੋਲਹਿ ਕਾਛੇ." (ਮਲਾ ਨਾਮਦੇਵ) ਸਨੱਧ ਬੱਧ ਮੰਡਲੀਕ ਬੋਲ ਬੋਲਹਿਂ.
क्रि- मिणना। २. ब्योंतणा। ३. लिबास दा पहिरना. "अनिक स्वांग काछे भेखधारी." (कान मः ५) ४. नट दा वेस धारना। ५. सजाउणा. सिंगारना. "निज निज बाहन काछन करे." (गुप्रसू) "मंडलीक बोल बोलहि काछे." (मला नामदेव) सनॱध बॱध मंडलीक बोल बोलहिं.
ਕ੍ਰਿ- ਮਾਪਣਾ. ਮਿਣਤੀ ਕਰਨਾ। ੨. ਤੋਲਣਾ. ਵਜ਼ਨ ਕਰਨਾ....
ਅ਼. [ِلباس] ਸੰਗ੍ਯਾ- ਪੋਸ਼ਾਕ....
ਵਿ- ਨਾ ਇੱਕ. ਅਨੇਕ. ਬਹੁਤ "ਅਨਿਕ ਭੋਗ ਬਿਖਿਆ ਕੇ ਕਰੈ." (ਸੁਖਮਨੀ) ੨. ਸੰ. ਕਨਕ. ਸੰਗ੍ਯਾ- ਸੁਵਰਣ. ਸੋਨਾ. "ਅਨਿਕ ਕਟਕ ਜੈਸੇ ਭੂਲਪਰੇ." (ਸੋਰ ਰਵਦਾਸ) ੩. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। ੪. ਹਮਲਾ. ਧਾਵਾ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ." (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰ ਗਿਆ ਹਾਂ....
ਸੰ. ਸੰਗ੍ਯਾ- ਸ੍ਵ- ਅੰਗ ਆਪਣਾ ਦੇਹ. ਨਿਜ ਅੰਗ। ੨. ਸਾਂਗ. ਸਮਾਂਗ. ਸਮਾਨ ਅੰਗ ਬਣਾਉਣ ਦੀ ਕ੍ਰਿਯਾ. ਨਕਲ. "ਅਨਿਕ ਸ੍ਵਾਂਗ ਕਾਛੇ ਭੇਖ ਧਾਰੀ" (ਕਾਨ ਮਃ ੫)#ਕਬਿੱਤ#ਮਾਥੋ ਬਨ੍ਯੋ ਮੂੰਹ ਬਨ੍ਯੋ ਮੂਛ ਬਨੀ ਪੂਛ ਬਨੀ#ਲਾਘਵ ਬਨ੍ਯੋ ਹੈ ਪੁਨ ਬਾਘ ਸਮਤੂਲ ਕੋ,#ਰੰਗ੍ਯੋ ਚੰਗੋ ਅੰਗ ਬਨ੍ਯੋ ਲਾਕ ਬਨ੍ਯੋ ਪੰਜਾ ਬਨ੍ਯੋ#ਕ੍ਰਿਤੱਮ ਸ਼ਰੀਰ ਮੁਖ ਸਿੰਘ ਹੀ ਕੇ ਤੂਲ ਕੋ,#ਗੂੰਜਬੇ ਕੀ ਬੇਰ ਮੌਨ ਗਹਿ ਬੈਠ੍ਯੋ ਦੇਵੀ ਦਾਸ#ਵੈਸੋਈ ਸੁਭਾਵ ਕੂਦ ਫਾਂਦ ਫਾਲ ਫੂਲ ਕੋ,#ਕੁੰਜਰ ਕੇ ਕੁੰਭਹਿ ਬਿਦਾਰਬੇ ਕੀ ਬੇਰ ਕੈਸੇ#ਕੂਕਰ ਪੈ ਨਿਬਹੈਗੋ ਸ੍ਵਾਂਗ ਸ਼ਾਰਦੂਲ ਕੋ....
ਦੇਖੋ, ਕਾਛਨਾ। ੨. ਸਜੇ ਹੋਏ. ਸੁੰਦਰ ਲਿਬਾਸ ਵਾਲੇ....
ਵੇਸ ਧਾਰਨ ਵਾਲਾ. ਲਿਬਾਸ ਪਹਿਨਕੇ ਅਨੇਕ ਸ਼ਕਲਾਂ ਬਣਾਉਣ ਵਾਲਾ। ੨. ਮਾਨ ਪ੍ਰਤਿਸ੍ਟਾ ਅਥਵਾ ਧੋਖਾ ਦੇਣ ਲਈ ਆਪਣੀ ਅਸਲੀਅਤ ਵਿਰੁੱਧ ਹੋਰ ਸ਼ਕਲ ਕਰਨ ਵਾਲਾ. "ਨ੍ਰਿਪਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ." (ਬਿਲਾ ਸਧਨਾ) ਭਕ੍ਤਮਾਲ ਵਿੱਚ ਕਥਾ ਹੈ ਕਿ ਇਕ ਰਾਜਪੁਤ੍ਰੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸਨੁ ਨੂੰ ਵਰਾਂਗੀ. ਇੱਕ ਪਾਖੰਡੀ ਵਿਸਨੁ ਦਾ ਰੂਪ ਬਣਾਕੇ ਆਇਆ ਅਤੇ ਕਨ੍ਯਾ ਵਰੀ. ਜਦ ਸਹੁਰੇ ਪੁਰ ਵਿਪਦਾ ਆਈ, ਤਦ ਸਭ ਨੇ ਕਿਹਾ ਕਿ ਵਿਸਨੁ ਦਾਮਾਦ ਹੁੰਦੇ ਸਤ੍ਰ ਦਾ ਕੀ ਡਰ ਹੈ? ਭੇਖੀ ਨੇ ਆਪਣੇ ਤਾਈਂ ਸ਼ਕ੍ਤਿਹੀਨੋ ਜਾਣਕੇ ਪਸ਼ਚਾਤਾਪ ਸਹਿਤ ਆਰਾਧਨਾ ਕੀਤੀ, ਜਿਸ ਪੁਰ ਪਰਮਾਤਮਾ ਨੇ ਸਾਰੇ ਵਿਘਨ ਦੂਰ ਕਰਦਿੱਤੇ.#ਮੀਰਾਂਬਾਈ ਦੀ ਭੀ ਐਸੀ ਹੀ ਕਥਾ ਹੈ ਕਿ ਇੱਕ ਪਾਂਮਰ ਆਪਣੇ ਤਾਈਂ "ਗਿਰਿਧਰ" ਪ੍ਰਗਟ ਕਰਕੇ ਮੀਰਾਂਬਾਈ ਪਾਸ ਖੋਟੀ ਵਾਸਨਾ ਨਾਲ ਆਇਆ, ਜਿਸ ਨੂੰ ਕਰਤਾਰ ਦੀ ਕ੍ਰਿਪਾ ਨਾਲ ਮੀਰਾਂਬਾਈ ਨੇ ਸੁਮਾਰਗ ਪਾਇਆ.#"ਕਰਿ ਭੇਖ ਥਕੇ ਭੇਖਵਾਨੀ." (ਮਃ ੩. ਵਾਰ ਗੂਜ ੧)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਸੰ. ਵਾਹਨ. ਸੰਗ੍ਯਾ- ਸਵਾਰੀ। ੨. ਦੇਖੋ, ਬਾਹਣ....
ਸੰਗ੍ਯਾ- ਕਾਛੀ (ਕਕ੍ਸ਼੍ ਵਿੱਚ ਖੇਤੀ ਕਰਨ ਵਾਲੇ) ਦੀ ਇਸਤ੍ਰੀ. ਕੂੰਜੜਨੀ. "ਕਾਛਨ ਏਕ ਤਹਾਂ ਮਿਲ ਗਈ." (ਦੱਤਾਵ) ੨. ਦੇਖੋ, ਕਾਛਨਾ....
ਸੰ. ਮਾਂਡਲਿਕ. ਮੰਡਲਾਧੀਸ਼. ਦੇਸ਼ ਦਾ ਸ੍ਵਾਮੀ. ਜਿਸ ਦੀ ਹੁਕੂਮਤ ਵਿੱਚ ਚਾਰ ਸੌ ਯੋਜਨ ਦੇਸ਼ ਹੈ. "ਮੰਡਲੀਕ ਬੋਲ ਬੋਲਹਿ ਕਾਛੇ." (ਮਲਾ ਨਾਮਦੇਵ) ੨. ਬਾਰਾਂ ਰਾਜਿਆਂ ਦਾ ਸ੍ਵਾਮੀ. ਜਿਸ ਦੇ ਅਧੀਨ ਬਾਰਾਂ ਰਿਆਸਤਾਂ ਹਨ....
ਸੰਗ੍ਯਾ- ਵਾਕ੍ਯ. ਵਚਨ. "ਏਕ ਬੋਲ ਭੀ ਖਵਤੋ ਨਾਹੀ." (ਆਸਾ ਮਃ ੫) ਇੱਕ ਵਚਨ ਭੀ ਸਹਾਰਿਆ ਨਹੀਂ ਜਾਂਦਾ ਸੀ। ੨. ਕਥਨ. "ਬੋਲ ਅਬੋਲ ਮਧਿ ਹੈ ਜੋਈ." (ਗਉ ਬਾਵਨ ਕਬੀਰ) ੩. ਮੰਤ੍ਰ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਸੰ. संनद्घ ਸੰਨੱਧ. ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਸ਼ਸਤ੍ਰਾਂ ਨਾਲ ਸਜਿਆ ਹੋਇਆ. ਜਿਸ ਨੇ ਸ਼ਸਤ੍ਰਾਂ ਨੂੰ ਸ਼ਰੀਰ ਨਾਲ ਬੰਨ੍ਹਿਆ ਹੈ। ੩. ਕਵਚ ਪਹਿਨ ਅਤੇ ਕਮਰ ਬੰਨ੍ਹਕੇ ਜੋ ਤਿਆਰ ਹੋਇਆ ਹੈ. "ਸਨੱਧ ਬੱਧ ਹਨਐ ਚਲੇ." (ਰਾਮਾਵ)...
ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)...