kalādhharaकलाधर
ਸੰ. ਸੰਗ੍ਯਾ- ਚੰਦ੍ਰਮਾ, ਜੋ ਸੋਲਾਂ ਕਲਾ ਰਖਦਾ ਹੈ। ੨. ਕਰਤਾਰ, ਜੋ ਸਾਰੀਆਂ ਸ਼ਕਤੀਆਂ ਰੱਖਦਾ ਹੈ. "ਅਕਲ ਕਲਾਧਰ ਸੋਈ." (ਸਿਧ- ਗੋਸਟਿ) ਉਹ ਅ- ਕਲ ਅਤੇ ਕਲਾਧਰ ਹੈ। ੩. ਦੇਖੋ, ਸੁਧਾਨਿਧਿ ਦਾ ਰੂਪ (ਅ)
सं. संग्या- चंद्रमा, जो सोलां कला रखदा है। २. करतार, जो सारीआं शकतीआं रॱखदा है. "अकल कलाधर सोई." (सिध- गोसटि) उह अ- कल अते कलाधर है। ३. देखो, सुधानिधि दा रूप (अ)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰਗ੍ਯਾ- ਕਲਹ. ਲੜਾਈ ਦੀ ਦੇਵੀ. "ਤਬੈ ਕਲਾ ਗੁਰੁ ਕੇ ਨਿਕਟਾਈ." (ਗੁਵਿ ੬) ੨. ਝਗੜਾ. ਫ਼ਿਸਾਦ. ਕਲਹ। ੩. ਸੰ. ਅੰਸ਼. ਭਾਗ। ੪. ਸੋਲਵਾਂ ਹਿੱਸਾ। ੫. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੫. ਸ਼ਕਤਿ. "ਧਰਣਿ ਅਕਾਸੁ ਜਾਕੀ ਕਲਾ ਮਾਹਿ". (ਬਸੰ ਮਃ ੫) ੭. ਬਾਜ਼ੀ. ਖੇਡ. "ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ." (ਵਾਰ ਆਸਾ) ੮. ਆਧਾਰ. "ਬਾਝੁ ਕਲਾ ਧਰ ਗਗਨ ਧਰੀਆ." (ਬਸੰ ਅਃ ਮਃ ੧) ੯. ਕਲ. ਮਸ਼ੀਨ। ੧੦. ਵਿਦ੍ਯਾ। ੧੧. ਹੁਨਰ. "ਸਰਬ ਕਲਾ ਸਮਰਥ." (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ....
ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਅ਼. [عقل] ਅ਼ਕ਼ਲ. ਸੰਗ੍ਯਾ- ਬੁੱਧਿ. ਅਸਲ ਵਿੱਚ ਅ਼ਕ਼ਲ ਦਾ ਅਰਥ ਉੱਠ ਦਾ ਨਿਉਲ ਹੈ, ਜੋ ਨਿਉਲ ਦੀ ਤਰ੍ਹਾਂ ਆਦਮੀ ਦੀ ਵ੍ਰਿੱਤੀ ਨੂੰ ਨਿਯਮਾਂ ਵਿੱਚ ਲੈ ਆਵੇ, ਸੋ ਅ਼ਕ਼ਲ ਹੈ। ੨. ਸਿਮ੍ਰਿਤਿ. ਯਾਦਦਾਸ਼ਤ। ੩. ਸੰ. ਵਿ- ਅਖੰਡ. "ਸਦਾ ਅਕਲ ਲਿਵ ਰਹੈ." (ਸਵੈਯੇ ਮਃ ੨. ਕੇ) ੪. ਅਵਯਵ (ਅੰਗ) ਬਿਨਾ। ੫. ਕਲਾ ਰਹਿਤ. ਭਾਵ- ਨਿਰਗੁਣ. "ਅਕਲ ਕਲਾਧਰ ਸੋਈ." (ਸਿਧਗੋਸਟਿ) ੬. ਕਰਤਾਰ. "ਜਿਸੁ ਗੁਰੁ ਤੇ ਅਕਲਗਤਿ ਜਾਣੀ." (ਗਉ ਅਃ ਮਃ ੫) ੭. ਸਿੰਧੀ. ਵਿ- ਨਾ ਜਾਣਿਆ ਹੋਇਆ....
ਸੰ. ਸੰਗ੍ਯਾ- ਚੰਦ੍ਰਮਾ, ਜੋ ਸੋਲਾਂ ਕਲਾ ਰਖਦਾ ਹੈ। ੨. ਕਰਤਾਰ, ਜੋ ਸਾਰੀਆਂ ਸ਼ਕਤੀਆਂ ਰੱਖਦਾ ਹੈ. "ਅਕਲ ਕਲਾਧਰ ਸੋਈ." (ਸਿਧ- ਗੋਸਟਿ) ਉਹ ਅ- ਕਲ ਅਤੇ ਕਲਾਧਰ ਹੈ। ੩. ਦੇਖੋ, ਸੁਧਾਨਿਧਿ ਦਾ ਰੂਪ (ਅ)...
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਸੰ. सिध ਧਾ- ਜਾਣਾ. ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। ੨. ਸੰ. सिद्घ. ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. "ਸਿਧ ਹੋਵਾ ਸਿਧਿ ਲਾਈ." (ਸ੍ਰੀ ਮਃ ੧) ੩. ਪੱਕਿਆ ਹੋਇਆ. ਤਿਆਰ. "ਪ੍ਰਭੁ ਜੀ ਸਿਧ ਅਹਾਰ ਹੈ ਸੁਨ ਉਠੇ ਕ੍ਰਿਪਾਲਾ." (ਗੁਪ੍ਰਸੂ) ੪. ਸਫਰ ਤੈ ਕਰਨਾ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਸਿਧ ਧਾਤੁ ਦਾ ਅਰਥ ਜਾਣਾ (ਗਮਨ ਕਰਨਾ) ਹੈ. ਦੇਖੋ, ਕੋਸਰੋ। ੫. ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. "ਸੁਣਿਐ ਸਿਧ ਪੀਰ ਸੁਰਿ ਨਾਥ." (ਜਪੁ) ੬. ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। ੭. ਸੇਂਧਾ ਲੂਣ....
ਸੰ. ਗੋਸ੍ਠ. ਸੰਗ੍ਯਾ- ਗਊਆਂ ਦੇ ਠਹਿਰਣ ਦਾ ਥਾਂ. ਗੋਸ਼ਾਲਾ। ੨. ਸੰ. ਗੋਸ੍ਠੀ. ਸ਼ਭਾ. ਮਜਲਿਸ। ੩. ਭਾਵ- ਸਭਾ ਵਿੱਚ ਵਾਰਤਾਲਾਪ. ਚਰਚਾ. "ਗੋਸਟਿ ਗਿਆਨ ਨਾਮ ਸੁਣਿ ਉਧਰੇ." (ਸੋਰ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਚੰਦ੍ਰਮਾ, ਜੋ ਅਮ੍ਰਿਤ ਦੀ ਨਿਧਿ ਹੈ. ੨. ਇੱਕ ਛੰਦ, ਇਸ ਦਾ ਨਾਉ, "ਮਨੋਭਵ" ਭੀ ਹੈ. ਇਹ ਛੰਦ ਅਨੰਗਸ਼ੇਖਰ ਦਾ ਉਲਟ ਹੈ. ਇਸ ਦੇ ਪ੍ਰਤਿ ਚਰਣ ੩੨ ਅੱਖਰ ਗੁਰੁ ਲਘੁ ਕ੍ਰਮ ਨਾਲ ਹੁੰਦੇ ਹਨ.#ਉਦਾਹਰਣ-#ਜਾਚ ਜਾਚ ਕੇ ਅਹਾਰ ਨਾਹਿ ਸੋਪਿ ਸ੍ਵਾਦਵਾਰ#ਲਾਭ ਹੇਤ ਏਕਵਾਰ ਭੂਖ ਤਾਪ ਕੇ ਅਵਾਰ.#ਸ਼ੈਨ ਭੂਮਿ ਪੈ ਬਨੇ ਨ ਸਾਕ ਸੈਨ ਕੋ ਰਾਨੇ#ਸ਼ਰੀਰਮਾਤ੍ਰ ਪੋਖਨੋ ਨ ਜੋਬਨੋ ਸਫੈਦ ਬਾਰ,#ਛੀਨ ਚੀਰ ਗੋਦਰੀ ਅਨੇਕ ਲੀਰ ਸੋਂ ਕਰੀ#ਕਰੀ ਉਜਾਰ ਝੋਂਪਰੀ ਅਧੇਨ ਗ੍ਰੰਥ ਵਾਰ ਵਾਰ,#ਹਾਯ ਹਾਯ ਭੋਗਚਾਹ ਨਾਂਹਿ ਮੇ ਤਜੇ ਅਜੇਪਿ#ਮੋਰ ਚਿੱਤ ਬੈਲ ਕੋ ਸਵਾਰ ਬੈਲ ਕੇ ਸਵਾਰ.#(ਵੈਰਾਗ ਸ਼ਤਕ)#(ਅ) ਜੇ ਸੁਧਾਨਿਧਿ ਦੇ ਅੰਤ ਦਾ ਲਘੁ ਮਿਟਾ ਦਿੱਤਾ ਜਾਵੇ, ਤਦ "ਕਲਾਧਰ" ਸੰਗ੍ਯਾ ਹੋ ਜਾਂਦੀ ਹੈ ਯਥਾ-#ਜਾਪ ਤਾਪ ਯੋਗ ਧ੍ਯਾਨ ਕਰ੍ਮਕਾਂਡ ਯਗਯ ਆਦਿ#ਹੋਂਯ ਨਾਂਹਿ ਪਰੇਮ ਤੁਲ੍ਯ ਸ਼੍ਰੀ ਗੁਰੂ ਬਖਾਨਤੇ. xxx...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....