anahonīअणहोणी
ਸੰਗ੍ਯਾ- ਨਾ ਹੋਣ ਵਾਲੀ ਬਾਤ। ੨. ਵਿ- ਅਣਬਣ. ਅਸੰਭਵ.
संग्या- ना होण वाली बात। २. वि- अणबण. असंभव.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰ. ਵਿ- ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨. ਸੰਗ੍ਯਾ- ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩. ਪੁਰਾਣਾਂ ਅਨੁਸਾਰ ਵਿਸਨੁ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ- ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ "ਅਸੰਭਵ" ਅਲੰਕਾਰ ਹੈ. "ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ." (ਸ਼ਿਵਰਾਜ ਭੂਸਣ)#ਉਦਾਹਰਣ-#ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,#ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,#ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ#ਨਾਨਕ ਹਰਿ ਹਰਿ ਹਰੇ. (ਸਹਸ ਮਃ ੫)#ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ#ਕੇਤੀ ਕੁਲ ਬੀਤਗਈ ਅਮਲ ਚਲਾਇਕੈ,#ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ#ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,#ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ#ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,#ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ#ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.#(ਗੁਪ੍ਰਸੂ)#ਪੇਟ ਬਜਾਵਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,#ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹਨਐਜਾਯ.#੫. ਲੱਛਣ (ਲਕ੍ਸ਼੍ਣ) ਦਾ ਇੱਕ ਦੋਸ ਦੇਖੋ, ਅਸੰਗਤਿ ੨....