pārhanāपाड़ना
ਕ੍ਰਿ- ਚੀਰਨਾ. ਫਾੜਨਾ। ੨. ਭਿੰਨ ਕਰਦਾ. ਜੁਦਾ ਕਰਨਾ। ੩. ਵਿਰੋਧ ਪਾਉਣਾ. ਸੰ. ਪਾਟਨ। ੪. ਖੋਹਣਾ. ਲੁੱਟਣਾ.
क्रि- चीरना. फाड़ना। २. भिंन करदा. जुदा करना। ३. विरोध पाउणा. सं. पाटन। ४. खोहणा. लुॱटणा.
ਕ੍ਰਿ- ਪਾੜਨਾ. ਦੋ ਖੰਡ ਕਰਨਾ. ਦੇਖੋ, ਚੀਰਣ....
ਕ੍ਰਿ- ਪਾੜਨਾ. ਚੀਰਨਾ। ੨. ਅਲਗ ਕਰਨਾ। ੩. ਫੋਟਕ ਪਾਉਂਣਾ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਬਿਰੋਧ। ੨. ਇੱਕ ਅਰਥਾਲੰਕਾਰ. ਕਿਸੇ ਵਸਤੁ, ਗੁਣ ਅਥਵਾ ਕਰਮ ਤੋਂ ਉਲਟਾ ਫਲ ਹੋਣਾ ਜਿੱਥੇ ਵਰਣਨ ਕਰੀਏ, ਸੇ "ਵਿਰੋਧ" ਅਲੰਕਾਰ ਹੈ.#ਦ੍ਰਵ੍ਯ ਕ੍ਰਿਯਾ ਗਨ ਸੇ ਜਹਾਂ ਉਪਜਤ ਕਾਜ ਵਿਰੁੱਧ.#ਤਾਂਕੋ ਕਹਿਤ ਵਿਰੋਧ ਹੈ, ਭੂਸਣ ਸੁਕਵਿ ਸੁਬੱਧ. (ਸ਼ਿਵਰਾਜਭੂਸਣ)#ਉਦਾਹਰਣ-#ਤੁਧ ਬਿਨ ਰੋਗ ਰਜਾਈਆਂ ਦਾ ਓਢਣ,#ਨਾਗ ਨਿਵਾਸਾਂ ਦਾ ਰਹਿਣਾ,#(ਹਜਾਰੇ ੧੦)#ਸਤਿਗੁਰੁ ਅਰਜਨ ਕੇ ਪ੍ਰੇਮਭਰੇ ਸ਼ਾਂਤਬੈਨ#ਸੁਨੇ ਜਬ ਚੰਦੂ, ਰਿਦੋ ਕ੍ਰੋਧ ਆਗ ਚਮਕੀ....
ਕ੍ਰਿ- ਪ੍ਰਾਪਣ. ਪ੍ਰਾਪਤ ਕਰਨਾ. ਪਾਨਾ. "ਪਾਇਆ ਖਜਾਨਾ ਬਹੁਤ ਨਿਧਾਨਾ." (ਆਸਾ ਛੰਤ ਮਃ ੫) ੨. ਡਾਲਨਾ. ਅੰਦਰ ਕਰਨਾ। ੩. ਭੋਜਨ ਖਾਣਾ. ਖਾਣ ਯੋਗ੍ਯ ਪਦਾਰਥ ਨੂੰ ਮੇਦੇ ਵਿੱਚ ਪਾਉਣਾ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ)...
ਸੰਗ੍ਯਾ- ਅੱਟਣਾ. ਭਰਨਾ. ਦੇਖੋ, ਪਾਟਿ। ੨. ਪੱਤਨ. ਨਗਰ. "ਪਾਟਨ ਤੇ ਊਜਰ ਭਲਾ." (ਸ. ਕਬੀਰ) ੩. ਸੰ. ਚੀਰਨਾ. ਪਾੜਨਾ. ੪. ਅਲਗ ਕਰਨਾ....
ਕ੍ਰਿ- ਖਸੋਟਣਾ. ਛੀਨਨਾ. ਦੇਖੋ, ਖੋਹ ੩। ੨. ਉਖੇੜਨਾ. ਨੋਚਣਾ. ਪੁੱਟਣਾ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)...