kaudāकउडा
ਦੇਖੋ, ਕੌਡਾ। ੨. ਕੌਡਾਂ. ਕੌਡੀਆਂ. ਦੇਖੋ, ਕਉਡੀ. "ਕਉਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ) ਕੌਡੀਆਂ ਸੁੱਟਣ ਸਮੇਂ ਜਿਵੇਂ ਜੂਏਬਾਜ਼ ਦਾਉ ਨੂੰ ਧ੍ਯਾਨ ਨਾਲ ਹੇਰੈ (ਦੇਖਦਾ) ਹੈ.
देखो, कौडा। २. कौडां. कौडीआं. देखो, कउडी. "कउडा डारत हिरै जुआरी." (गौंड नामदेव) कौडीआं सुॱटण समें जिवें जूएबाज़ दाउ नूं ध्यान नाल हेरै (देखदा) है.
ਵਡੀ ਕੌਡੀ। ੨. ਦੇਖੋ, ਕਉਡਾ। ੩. ਆਦਮਖ਼ੋਰ ਭੀਲ ਅਤੇ ਨਿਸਾਦਾਂ ਦਾ ਇੱਕ ਸਰਦਾਰ, ਜੋ ਵਿੰਧ ਦੇ ਦੱਖਣੀ ਜੰਗਲਾਂ ਵਿੱਚ ਡਾਕਾ ਮਾਰਿਆ ਕਰਦਾ ਸੀ. ਇਹ ਭਾਈ ਮਰਦਾਨੇ ਨੂੰ ਫੜਕੇ ਖਾਣਾ ਚਾਹੁੰਦਾ ਸੀ. ਸਤਿਗੁਰੂ ਨਾਨਕ ਦੇਵ ਨੇ ਆਪਣੇ ਆਤਮਿਕ ਬਲ ਨਾਲ ਉਸ ਦੀ ਜ਼ਿੰਦਗੀ ਅਜੇਹੀ ਪਲਟੀ ਕਿ ਰਾਕ੍ਸ਼੍ਸੀਕਰਮ ਛੱਡਕੇ ਦੇਵਤਾ ਬਣ ਗਿਆ ਅਤੇ ਧਰਮ- ਕਿਰਤ ਨਾਲ ਨਿਰਵਾਹ ਕਰਕੇ ਕਰਤਾਰ ਦੇ ਸਿਮਰਣ ਵਿੱਚ ਜੀਵਨ ਵਿਤਾਇਆ....
ਸੰ. ਕਪਿਰ੍ਦਕਾ. ਸੰਗ੍ਯਾ- ਵਰਾਟਿਕਾ. "ਕਉਡੀ ਕਉਡੀ ਜੋਰਤ." (ਗੂਜ ਮਃ ੫) ੨. ਛਾਤੀ ਦੀ ਹੱਡੀ....
ਦੇਖੋ, ਕੌਡਾ। ੨. ਕੌਡਾਂ. ਕੌਡੀਆਂ. ਦੇਖੋ, ਕਉਡੀ. "ਕਉਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ) ਕੌਡੀਆਂ ਸੁੱਟਣ ਸਮੇਂ ਜਿਵੇਂ ਜੂਏਬਾਜ਼ ਦਾਉ ਨੂੰ ਧ੍ਯਾਨ ਨਾਲ ਹੇਰੈ (ਦੇਖਦਾ) ਹੈ....
ਹਰਣ ਕਰਦਾ ਹੈ. ਲੈ ਜਾਂਦਾ ਹੈ। ੨. ਚੁਰਾਉਂਦਾ ਹੈ। ੩. ਹ੍ਰਾਸ ਹੁੰਦਾ ਹੈ. ਘਟਦਾ ਹੈ. "ਲਾਭ ਮਿਲੈ ਤੋਟਾ ਹਿਰੈ." (ਗਉ ਥਿਤੀ ਮਃ ੫) ੪. ਹੇਰਣ ਕਰਦਾ (ਵੇਖਦਾ) ਹੈ. "ਹੋਂਦੀ ਕਉ ਅਨਹੋਂਦੀ ਹਿਰੈ." (ਰਾਮ ਮਃ ੫) "ਕੌਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ)...
ਸੰਗ੍ਯਾ- ਛੋਟੀ ਜਵਾਰ. ਇਹ ਖ਼ਾਸ ਕਰਕੇ ਦੱਖਣ ਵਿੱਚ ਬਹੁਤ ਹੁੰਦੀ ਹੈ. ਇਸ ਦੀ ਰੋਟੀ ਮਿੱਠੀ ਅਤੇ ਲੇਸਦਾਰ ਹੁੰਦੀ ਹੈ। ੨. ਵਿ- ਦ੍ਯੂਤਕਾਰ. ਜੂਆ ਖੇਡਣ ਵਾਲਾ. ਜੂਆਰੀ....
ਦੇਖੋ, ਗੌਡ ੧....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਦੇਖੋ, ਜੂਆਰ....
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....