ūdhhau, ūndhhauऊधउ, ऊंधउ
ਸੰਗ੍ਯਾ- ਦੇਖੋ, ਊਧਵ। ੨. ਵਿ- ਔਂਧਾ. ਉਲਟਾ. "ਊਧਉ ਕਵਲ ਮਨਮੁਖ ਮਤਿ ਹੋਛੀ." (ਭੈਰ ਮਃ ੧) "ਊਂਧਉ ਖਪਰ ਪੰਚ ਭੂ ਟੋਪੀ." (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ, ਤੱਤਾਂ ਦੇ ਗੁਣ.
संग्या- देखो, ऊधव। २. वि- औंधा. उलटा. "ऊधउ कवल मनमुख मति होछी." (भैर मः १) "ऊंधउ खपर पंच भू टोपी." (सिधगोसटि) जगत वॱलों उलटिआ होइआ मन भिख्या मंगण दा खॱपर है, पंज तॱतां दे गुण टोपी. देखो, तॱतां दे गुण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. उद्घव- ਉੱਧਵ. ਸੰਗ੍ਯਾ- ਦੇਵਭਾਗ ਯਾਦਵ ਦਾ ਪੁਤ੍ਰ, ਜੋ ਕ੍ਰਿਸਨ ਜੀ ਦਾ ਚਾਚਾ ਅਤੇ ਮਿਤ੍ਰ ਸੀ. ਇਹ ਦ੍ਵਾਰਿਕਾ (ਦ੍ਵਾਰਾਵਤੀ) ਤੋਂ ਕ੍ਰਿਸਨ ਜੀ ਦੇ ਸੁਨੇਹੇ ਲੈ ਕੇ ਵ੍ਰਿੰਦਾਵਨ (ਬਿੰਦ੍ਰਾਬਨ) ਦੀਆਂ ਗੋਪੀਆਂ ਪਾਸ ਗਿਆ ਸੀ. "ਪ੍ਰਾਤ ਭਏ ਤੇ ਬੁਲਾਯਕੈ ਊਧਵ ਪੈ ਬ੍ਰਿਜਭੂਮਹਿ ਭੇਜਦਯੋ ਹੈ." (ਕ੍ਰਿਸਨਾਵ)...
ਵਿ- ਅਧਃ ਉਲਟਾ. ਮੂਧਾ. "ਬਾਂਧ ਔਂਧ ਸਿਹਜਾ ਤਰ ਲਿਯਾ." (ਚਰਿਤ੍ਰ ੩੦੬)...
ਵਿ- ਵਿਪਰੀਤ। ੨. ਮੂਧਾ....
ਸੰਗ੍ਯਾ- ਦੇਖੋ, ਊਧਵ। ੨. ਵਿ- ਔਂਧਾ. ਉਲਟਾ. "ਊਧਉ ਕਵਲ ਮਨਮੁਖ ਮਤਿ ਹੋਛੀ." (ਭੈਰ ਮਃ ੧) "ਊਂਧਉ ਖਪਰ ਪੰਚ ਭੂ ਟੋਪੀ." (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ, ਤੱਤਾਂ ਦੇ ਗੁਣ....
ਸੰ. ਸੰਗ੍ਯਾ- ਬੁਰਕੀ. ਗ੍ਰਾਸ. "ਭਰ੍ਯੋ ਕਵਲ ਕਰ ਆਨਨ ਪਾਯੋ." (ਗੁਪ੍ਰਸੂ) ੨. ਕਮਲ. "ਗੁਰ ਕੇ ਚਰਨ ਕਵਲ ਰਿਦ ਧਾਰੇ." (ਸੋਰ ਮਃ ੫) "ਕਵਲ ਖਿਰੇ ਮੁਖ ਕਵਲ ਸੁਧਾਰੇ." (ਗੁਪ੍ਰਸੂ) ਕਮਲ ਸਮਾਨ ਖਿੜੇ ਮੂੰਹ ਵਿੱਚ ਗ੍ਰਾਸ ਪਾਏ....
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਦੇਖੋ, ਹੋਛਉ. "ਹੋਛਾ ਸਾਹੁ ਨ ਕੀਜਈ." (ਭਾਗੁ) "ਕਵਨ ਸੁ ਦਾਨਾ ਕਵਨੁ ਸੁ ਹੋਛਾ?" (ਮਾਰੂ ਸੋਲਹੇ ਮਃ ੫) ਇਸ ਥਾਂ ਹੋਛਾ ਦਾ ਅਰਥ ਮੂਰਖ ਹੈ. "ਹਰਿਰਸ ਛਾਡਿ ਹੋਛੈ ਰਸਿ ਮਾਤਾ." (ਆਸਾ ਮਃ ੫) ਤੁੱਛ ਰਸ ਨਾਲ ਮਸ੍ਤ. "ਹੋਛੀ ਸਰਣਿ ਪਇਆ ਰਹਿਣੁ ਨ ਪਾਈ." (ਆਸਾ ਮਃ ੫) ਨਿਰਬਲ ਪਨਾਹ....
ਸੰਗ੍ਯਾ- ਦੇਖੋ, ਊਧਵ। ੨. ਵਿ- ਔਂਧਾ. ਉਲਟਾ. "ਊਧਉ ਕਵਲ ਮਨਮੁਖ ਮਤਿ ਹੋਛੀ." (ਭੈਰ ਮਃ ੧) "ਊਂਧਉ ਖਪਰ ਪੰਚ ਭੂ ਟੋਪੀ." (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ, ਤੱਤਾਂ ਦੇ ਗੁਣ....
ਸੰ. ਕਰ੍ਪਰ. ਸੰਗ੍ਯਾ- ਖੋਪਰੀ. ਸਿਰ ਦੀ ਹੱਡੀ, ਜੋ ਪਿਆਲੇ ਦੇ ਆਕਾਰ ਦੀ ਹੈ। ੨. ਸੰ. ਖਰ੍ਪਰ. ਭਿਖ੍ਯਾ ਦਾ ਪਾਤ੍ਰ। ੩. ਚੋਰ....
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰਗ੍ਯਾ- ਛੋਟਾ ਟੋਪ. ਕੁਲਾਹ। ੨. ਮਸਾਲੇਦਾਰ ਬੰਦੂਕ਼ ਦੀ ਟੋਪੀ, ਜਿਸ ਵਿੱਚ ਐਸਾ ਮਸਾਲਾ ਲੱਗਾ ਹੁੰਦਾ ਹੈ ਜੋ ਘੋੜਾ ਬਰਸਣ ਤੋਂ ਅੱਗ ਦੇ ਦਿੰਦਾ ਹੈ. Gun- cap....
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਭਿਕ੍ਸ਼ਾ. ਭੀਖ. ਦੇਖੋ, ਭਿਖ ਅਤੇ ਭਿਖਿਆ. "ਇਆ ਸੁਖ ਤੇ ਭਿਖ੍ਯਾ ਭਲੀ." (ਸ. ਕਬੀਰ)...
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....