umakiō, umakitaउमकिओ, उमकित
ਉਮੰਗ ਸਹਿਤ ਹੋਇਆ. ਦੇਖੋ, ਉਮਕ. "ਉਮਕਿਓ ਹੀਉ ਮਿਲਨ ਪ੍ਰਭੁ ਤਾਈ." (ਸੂਹੀ ਮਃ ੫) "ਉਮਕਿਤ ਰਸ ਚਾਲੈ." (ਮਲਾ ਪੜਤਾਲ ਮਃ ੫)
उमंग सहित होइआ. देखो, उमक. "उमकिओ हीउ मिलन प्रभु ताई." (सूही मः ५) "उमकित रस चालै." (मला पड़ताल मः ५)
ਸੰਗ੍ਯਾ. ਚਿੱਤ ਦਾ ਉਤਸਾਹ ਭਰਿਆ ਉਛਾਲ। ੨. ਆਨੰਦ ਦੀ ਲਹਿਰ. "ਏਕ ਦਿਵਸ ਮਨ ਭਈ ਉਮੰਗ." (ਬਸੰ ਰਾਮਾਨੰਦ)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰਗ੍ਯਾ- ਉਮੰਗ. ਉਤਸਾਹ. ਆਨੰਦ ਦੀ ਲਹਿਰ. ਖੁਸ਼ੀ ਦਾ ਉਛਾਲਾ. "ਮਨ ਨ ਰਹੈ ਬਹੁ ਬਿਧਿ ਉਮਕਾਈ." (ਸਾਰ ਮਃ ੫) ੨. ਅ਼. [عُمق] ਉ਼ਮਕ਼. ਗਹਿਰਾਈ. ਡੂੰਘਿਆਈ. ਗੰਭੀਰਤਾ....
ਉਮੰਗ ਸਹਿਤ ਹੋਇਆ. ਦੇਖੋ, ਉਮਕ. "ਉਮਕਿਓ ਹੀਉ ਮਿਲਨ ਪ੍ਰਭੁ ਤਾਈ." (ਸੂਹੀ ਮਃ ੫) "ਉਮਕਿਤ ਰਸ ਚਾਲੈ." (ਮਲਾ ਪੜਤਾਲ ਮਃ ੫)...
ਸੰਗ੍ਯਾ- ਹ੍ਰਿਦਯ ਅੰਤਕਰਣ. "ਹੀਉ ਕੀਓ ਕੁਰਬਾਨਾ." (ਸਾਰ ਮਃ ੫) ੨. ਵਿਵੇਕ ਸ਼ਕਤਿ. ਜ਼ਮੀਰ. "ਹੀਂਉ ਦੇਉ ਸਭ ਤਨੁ ਮਨ ਅਰਪਉ." (ਸਾਰ ਮਃ ੫)...
ਸੰ. ਸੰਗ੍ਯਾ- ਮਿਲਾਪ. ਮੁਲਾਕਾਤ। ੨. ਇਕੱਠਾ ਹੋਣ ਦੀ ਕ੍ਰਿਯਾ. ਸੰਗਮ. ਦੇਖੋ, ਮਿਲ ਧਾ. "ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ." (ਮਃ ੨. ਵਾਰ ਸੂਹੀ) ਸ਼ਰੀਰ ਦ੍ਵਾਰਾ ਮਿਲਣ ਤੋਂ ਮਿਲਿਆ ਹੋਇਆ ਨਹੀਂ ਸਮਝਿਆ ਜਾਂਦਾ, ਜੇ ਦਿਲੋਂ ਮਿਲੇ, ਤਦ ਮਿਲਿਆ ਹੋਇਆ ਜਾਣੀਦਾ ਹੈ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰਗ੍ਯਾ- ਤਾਏ ਦੀ ਵਹੁਟੀ। ੨. ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ." (ਗਉ ਛੰਤ ਮਃ ੩) ੩. ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ." (ਬਿਲਾ ਅਃ ਮਃ ੪) ੪. ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ." (ਮਾਝ ਅਃ ਮਃ ੩) ੫. ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ." (ਮਾਰੂ ਸੋਲਹੇ ਮਃ ੧)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਉਮੰਗ ਸਹਿਤ ਹੋਇਆ. ਦੇਖੋ, ਉਮਕ. "ਉਮਕਿਓ ਹੀਉ ਮਿਲਨ ਪ੍ਰਭੁ ਤਾਈ." (ਸੂਹੀ ਮਃ ੫) "ਉਮਕਿਤ ਰਸ ਚਾਲੈ." (ਮਲਾ ਪੜਤਾਲ ਮਃ ੫)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....