uchhāraउछार
ਸੰਗ੍ਯਾ- ਛਾਦਨ (ਢਕਣ) ਦਾ ਵਸਤ੍ਰ. ਉਛਾੜ. ਗਿਲਾਫ਼ "ਜਰੀ ਸੰਗ ਜਰੇ ਰਾਜੈਂ ਆਰੁਨ ਉਛਾਰ ਹੀ." (ਨਾਪ੍ਰ) ਲਾਲ ਰੰਗ ਦੇ ਉਛਾੜ। ੨. ਦੇਖੋ, ਉਛਾਲਨ.
संग्या- छादन (ढकण) दा वसत्र. उछाड़. गिलाफ़ "जरी संग जरे राजैंआरुन उछार ही." (नाप्र) लाल रंग दे उछाड़। २. देखो, उछालन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਢਕਣਾ। ੨. ਪੜਦਾ। ੩. ਵਸਤ੍ਰ. "ਛਾਦਨ ਭੋਜਨ ਕੀ ਆਸਾ." (ਵਾਰ ਮਾਝ ਮਃ ੧) ੪. ਪੱਤਾ। ੫. ਪੰਖ (ਖੰਭ)....
ਦੇਖੋ, ਢਕਣਾ ਅਤੇ ਢੱਕਣ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਗ਼ਿਲਾਫ਼. ਦੇਖੋ, ਉਛਾਰ। ੨. ਅੱਛਾਦਨ (ਢਕਣ) ਵਾਲਾ ਪਦਾਰਥ....
ਅ਼. [غِلاف] ਸੰਗ੍ਯਾ- ਪਰਦਾ। ੨. ਉਛਾੜ. ਢਕਣ ਦਾ ਵਸਤ੍ਰ....
ਜਰਾ. (ਵ੍ਰਿੱਧ) ਅਵਸਥਾ. "ਆਵਤ ਨਿਕਟਿ ਬਿਖੰਮ ਜਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮ੍ਰਿਤ੍ਯੁ. ਮੌਤ. "ਸੁਨ ਹੰਤ ਜਰੀ." (ਗੁਪ੍ਰਸੂ) ਗੁਰਕਥਾ ਸੁਣਕੇ ਕਾਲ ਦਾ ਭੈ ਨਾਸ਼ ਹੁੰਦਾ ਹੈ। ਜੜੀ. ਬੂਟੀ. "ਹਰਤਾ ਜੁਰ ਕੀ ਸੁਖਪੁੰਜ ਜਰੀ." (ਗੁਪ੍ਰਸੂ) "ਕਾਮ ਜਰੀ ਇਹ ਕੀਨ ਜਰੀ." (ਕ੍ਰਿਸਨਾਵ) ਕਾਮ ਨਾਲ ਜਲੀ ਦੀ ਇਹ ਦਵਾਈ ਕੀਤੀ। ੪. ਵਿ- ਜਲੀ ਹੋਈ. ਦਗਧ ਹੋਈ। ੫. ਸਹਾਰੀ. ਬਰਦਾਸ਼ਤ ਕੀਤੀ. "ਜਰੀ ਨ ਗੁਰਕੀਰਤਿ ਮਤਿ ਜਰੀ." (ਗੁਪ੍ਰਸੂ) ੬. ਜਟਿਤ. ਜੜੀ ਹੋਈ. ਜੜਾਊ. "ਚਾਰ ਜਰਾਉ ਜਰੀ." (ਗੁਪ੍ਰਸੂ) ੭. ਜ਼ਰ (ਸੁਵਰਣ) ਦੀ ਤਾਰ. ਜ਼ਰੀਂ. "ਜਰੀਦਾਰ ਅੰਬਰ ਪਟੰਬਰ ਸੁਹਾਇ ਬਡੋ." (ਗੁਪ੍ਰਸੂ)...
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)...
ਦੇਖੋ, ਅਰੁਣ ਅਤੇ ਆਰਨ....
ਸੰਗ੍ਯਾ- ਛਾਦਨ (ਢਕਣ) ਦਾ ਵਸਤ੍ਰ. ਉਛਾੜ. ਗਿਲਾਫ਼ "ਜਰੀ ਸੰਗ ਜਰੇ ਰਾਜੈਂ ਆਰੁਨ ਉਛਾਰ ਹੀ." (ਨਾਪ੍ਰ) ਲਾਲ ਰੰਗ ਦੇ ਉਛਾੜ। ੨. ਦੇਖੋ, ਉਛਾਲਨ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. उच्छालन. ਕ੍ਰਿ- ਟਪਾਉਣਾ. ਕੁਦਾਉਣਾ ੨. ਉੱਪਰ ਨੂੰ ਸੁੱਟਣਾ। ੩. ਉੱਪਰ ਹੇਠ ਕਰਨਾ....