imān, imānaइमां, इमान
ਦੇਖੋ, ਈਮਾਨ. "ਅਮੀਕੁਲ ਇਮਾਂ ਹੈ." (ਜਾਪੁ) ਗੰਭੀਰ ਧਰਮ ਵਾਲਾ ਹੈ.
देखो, ईमान. "अमीकुल इमां है." (जापु) गंभीर धरम वाला है.
ਅ਼. [ایِمان] ਸੰਗ੍ਯਾ- ਮੰਨ ਲੈਣਾ. ਯਕ਼ੀਨ ਕਰਨਾ. ਸ਼ਰੱਧਾ. ਵਿਸ਼੍ਵਾਸ. "ਹੋਇ ਕਿਰਸਾਣ ਈਮਾਨ ਜੰਮਾਇਲੈ." (ਸ੍ਰੀ ਮਃ ੧) ੨. ਧਰਮ....
ਦੇਖੋ, ਈਮਾਨ. "ਅਮੀਕੁਲ ਇਮਾਂ ਹੈ." (ਜਾਪੁ) ਗੰਭੀਰ ਧਰਮ ਵਾਲਾ ਹੈ....
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਸੰ. ਵਿ- ਗਹਰਾ. ਡੂੰਘਾ. ਅਥਾਹ. "ਗੰਭੀਰ ਧੀਰ ਨਾਮ ਹੀਰ." (ਰਾਮ ਪੜਤਾਲ ਮਃ ੫) ੩. ਜਿਸ ਦਾ ਭਾਵ ਜਾਣਨਾ ਔਖਾ ਹੋਵੇ।੩ ਭਾਰੀ. ਵੱਡਾ. ਜੈਸੇ ਗੰਭੀਰਨਾਦ, ਗੰਭੀਰ ਸ੍ਵਰ। ੪. ਸੰਗ੍ਯਾ- ਕਮਲ। ੫. ਇੱਕ ਰੋਗ. ਦੇਖੋ, ਗੰਭੀਰ ੨....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....