ikākīइकाकी
ਵਿ- ਏਕ ਮਾਤ੍ਰ. ਕੇਵਲ. "ਹਮ ਮਾਂਗੀ ਭਗਤਿ ਇਕਾਕੀ." (ਧਨਾ ਮਃ ੪) ੨. ਸੰ. एकाकिन- ਏਕਾਕੀ. ਵਿ- ਇੱਕਲਾ. ਤਨਹਾ. ਨਿਵੇਕਲਾ. ਸਹਾਇਕ ਬਿਨਾ. "ਜੇਕਰ ਵਹਿਰ ਇਕਾਕੀ ਪਾਇ." (ਗੁਪ੍ਰਸੂ).
वि- एक मात्र. केवल. "हम मांगी भगति इकाकी." (धना मः ४) २. सं. एकाकिन- एकाकी. वि- इॱकला. तनहा. निवेकला. सहाइक बिना. "जेकर वहिर इकाकी पाइ." (गुप्रसू).
ਸੰ. ਕ੍ਰਿ. ਵਿ- ਕੇਵਲ. ਸਿਰਫ। ੨. ਥੋੜਾ. ਤਨਿਕ। ੩. ਉਤਨਾਹੀ। ੪. ਪ੍ਰਮਾਣ. ਭਰ। ੫. ਤੀਕ. ਤੋੜੀ। ੬. ਸੰਗ੍ਯਾ- ਮਾਤ੍ਰਿ. ਮਾਤਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜ ਦਿੱਤਾ ਹੈ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਮਾਂਗੀਂ. ਮਾਂਗਾਂ ਵਿੱਚ. ਦੇਖੋ, ਮਾਂਗ ੩. "ਮਾਂਗੀ ਪਾਇ ਸੰਧੂਰ." (ਆਸਾ ਅਃ ਮਃ ੧) ੨. ਮੰਗੀ. ਯਾਚਨ ਕੀਤੀ....
ਸੰ. ਭਕ੍ਤਿ. ਸੰਗ੍ਯਾ- ਵਿਭਾਗ. ਬਾਂਟ. ਤਕਸੀਮ। ੨. ਸੇਵਾ. ਉਪਾਸਨਾ। ੩. ਸ਼੍ਰੱਧਾ. "ਗੁਰ ਕੀ ਸੇਵਾ ਗੁਰਭਗਤਿ ਹੈ." (ਸ੍ਰੀ ਅਃ ਮਃ ੩) "ਭਗਤਿ ਹਰਿ ਕਾ ਪਿਆਰੁ ਹੈ." (ਸ੍ਰੀ ਮਃ ੩)¹...
ਵਿ- ਏਕ ਮਾਤ੍ਰ. ਕੇਵਲ. "ਹਮ ਮਾਂਗੀ ਭਗਤਿ ਇਕਾਕੀ." (ਧਨਾ ਮਃ ੪) ੨. ਸੰ. एकाकिन- ਏਕਾਕੀ. ਵਿ- ਇੱਕਲਾ. ਤਨਹਾ. ਨਿਵੇਕਲਾ. ਸਹਾਇਕ ਬਿਨਾ. "ਜੇਕਰ ਵਹਿਰ ਇਕਾਕੀ ਪਾਇ." (ਗੁਪ੍ਰਸੂ)....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਦੇਖੋ, ਇਕਾਕੀ ੨....
ਫ਼ਾ. [تنہا] ਵਿ- ਇਕੱਲਾ. ਏਕਾਕੀ....
ਵਿ- ਸਹਾਯਕ. ਸਹਾਇਤਾ ਕਰਨ ਵਾਲਾ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਕ੍ਰਿ. ਵਿ- ਅਗਰ. ਯਦਿ. "ਜੇਕਰਿ ਸੂਤਕੁ ਮੰਨੀਐ." (ਵਾਰ ਆਸਾ)...
ਵਾਹਰ. ਦੇਖੋ, ਬਹਿਰ ੨....
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....