ābarūआबरू
ਫ਼ਾ. [آبروُ] ਸੰਗ੍ਯਾ- ਰੂ (ਚੇਹਰੇ) ਦੀ ਆਬ. ਮਾਨ. ਪ੍ਰਤਿਸ੍ਠਾ. ਇੱਜ਼ਤ. "ਵਿਚ ਸਭਾ ਆਬਰੂ ਖੋਇ ਤੋਹਿ." (ਗੁਪ੍ਰਸੂ)
फ़ा. [آبروُ] संग्या- रू (चेहरे) दी आब. मान. प्रतिस्ठा. इॱज़त. "विच सभा आबरू खोइ तोहि." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਸੰ. ਸੰਗ੍ਯਾ- ਠਹਿਰਨ ਦਾ ਭਾਵ. ਠਹਿਰਾਉ। ੨. ਸਥਾਪਨ ਦੀ ਕ੍ਰਿਯਾ. ਥਾਪਣਾ। ੩. ਪ੍ਰਿਥਿਵੀ। ੪. ਮਾਨ. ਇੱਜਤ. ਸਤਕਾਰ। ੫. ਯਗ੍ਯ ਆਦਿ ਕਰਮਾਂ ਦੀ ਸਮਾਪਤੀ। ੬. ਸਹਾਰਾ. ਆਸਰਾ....
ਅ਼. [عِزّت] ਇ਼ੱਜ਼ਤ. ਸੰਗ੍ਯਾ- ਮਾਨ. ਆਦਰ. ਪ੍ਰਤਿਸ੍ਠਾ....
ਦੇਖੋ, ਬਿਚ ਅਤੇ ਵਿਚਿ...
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਫ਼ਾ. [آبروُ] ਸੰਗ੍ਯਾ- ਰੂ (ਚੇਹਰੇ) ਦੀ ਆਬ. ਮਾਨ. ਪ੍ਰਤਿਸ੍ਠਾ. ਇੱਜ਼ਤ. "ਵਿਚ ਸਭਾ ਆਬਰੂ ਖੋਇ ਤੋਹਿ." (ਗੁਪ੍ਰਸੂ)...
ਫ਼ਾ. [خوئے] ਸੰਗ੍ਯਾ- ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) "ਤੁਮ ਖੋਇ ਤੁਰਕ ਕੀ ਜਾਨੋ." (ਨਾਪ੍ਰ) ੨. ਦੇਖੋ, ਖੋਣਾ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੩. ਖੋਕੇ. ਗਵਾਕੇ....
ਸਰਵ- ਤੈਨੂੰ. ਤੁਝੇ। ੨. ਤੇਰੇ. "ਤੋਹਿ ਚਰਨ ਮਨੁ ਲਾਗੋ." (ਗਉ ਕਬੀਰ) ੩. ਤੂ ਹੈਂ. "ਤੇਰੇ ਜੀਅ, ਜੀਆ ਕਾ ਤੋਹਿ." (ਸ੍ਰੀ ਮਃ ੧)...