āphūआफू
ਦੇਖੋ, ਅਫੀਮ. "ਅਮਲੀ ਮਿਸ਼ਰੀ ਛਾਡਕੈ ਆਫੂ ਖਾਤ ਸਰਾਹਿ." (ਵ੍ਰਿੰਦ) ੨. ਦੇਖੋ, ਅਫਵ. "ਗੁਨਹਿ ਉਸ ਕੇ ਸਗਲ ਆਫੂ." (ਤਿਲੰ ਮਃ ੫)
देखो, अफीम. "अमली मिशरी छाडकै आफू खात सराहि." (व्रिंद) २. देखो, अफव. "गुनहि उस के सगल आफू." (तिलं मः ५)
ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍ਤੁ ਹੈ....
ਸਿੰਧੀ. ਅਫੀਮੀ. ਭਾਵ- ਨਸ਼ਈ. ਅਮਲ ਖਾਣ ਪੀਣ ਵਾਲਾ. ਦੇਖੋ, ਅਮਲ. "ਬਿਨੁ ਅਮਲੈ ਅਮਲੀ ਮਰਿਗਈਆਂ." (ਬਿਲਾ ਅਃ ਮਃ ੪) ੨. ਆ਼ਮਿਲ ਅ਼ਮਲ ਕਰਣ ਵਾਲਾ. ਅਭ੍ਯਾਸੀ. ਦੇਖੋ, ਅਮਲ। ੩. ਸੰ. अम्लिका- ਅਮਲਿਕਾ. L. Tamarimdus Indica ਸੰਗ੍ਯਾ- ਇਮਲੀ ਬਿਰਛ, ਜਿਸ ਨੂੰ ਖੱਟੇ ਫਲ ਲਗਦੇ ਹਨ, ਜੋ ਚਟਨੀ ਆਦਿ ਲਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਅਮਲੀ ਦੀ ਤਾਸੀਰ ਸਰਦ ਖ਼ੁਸ਼ਕ ਹੈ. ਭੁੱਖ ਵਧਾਉਂਦੀ ਹੈ. ਦਿਲ ਮੇਦੇ ਦਿਮਾਗ ਨੂੰ ਤਾਕਤ ਦਿੰਦੀ ਹੈ. ਨਜਲੇ ਖਾਂਸੀ ਵਿੱਚ ਇਸ ਦਾ ਵਰਤਣਾ ਕੁਪੱਥ ਹੈ....
ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ....
ਦੇਖੋ, ਅਫੀਮ. "ਅਮਲੀ ਮਿਸ਼ਰੀ ਛਾਡਕੈ ਆਫੂ ਖਾਤ ਸਰਾਹਿ." (ਵ੍ਰਿੰਦ) ੨. ਦੇਖੋ, ਅਫਵ. "ਗੁਨਹਿ ਉਸ ਕੇ ਸਗਲ ਆਫੂ." (ਤਿਲੰ ਮਃ ੫)...
ਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤ." (ਬਿਲਾ ਮਃ ੫) ੨. ਸੰ. ਸੰਗ੍ਯਾ- ਖਾਤਾ. ਗੜ੍ਹਾ. ਟੋਆ. "ਦੁਨੀਆ ਲਬੁ ਪਇਆ ਖਾਤ ਅੰਦਰਿ." (ਮਾਰੂ ਮਃ ੫. ਅੰਜੁਲੀਆਂ) ੩. ਰੇਹ. Manure....
वृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.¹...
ਅ਼. [عفو] ਸੰਗ੍ਯਾ- ਕ੍ਸ਼੍ਮਾਪਨ (ਖਿਮਾ ਕਰਨ) ਦੀ ਕ੍ਰਿਯਾ. ਮੁਆਫੀ. ਦੇਖੋ, ਆਫੂ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....