āgāhaआगाह
ਵਿ- ਅਗਾਧ। ੨. ਫ਼ਾ. [آگاہ] ਵਾਕਿਫ. ਖਬਰਦਾਰ. ਭੇਤੀ. "ਗਰਬ ਜਿਨਾ ਵਡਿਆਈਆ ਧਨ ਜੋਬਨ ਆਗਾਹ." (ਸ. ਫਰੀਦ)
वि- अगाध। २. फ़ा. [آگاہ] वाकिफ. खबरदार. भेती. "गरब जिना वडिआईआ धन जोबन आगाह." (स. फरीद)
ਵਿ- ਜਿਸ ਦਾ ਗਾਧ (ਥਾਹ) ਨਾ ਪਾਇਆ ਜਾਵੇ. ਜਿਸ ਦਾ ਥੱਲਾ ਨਾ ਮਾਲੂਮ ਹੋ ਸਕੇ. ਅਤ੍ਯੰਤ ਗੰਭੀਰ. "ਅਗਮ ਅਗਾਧ ਪਾਰਬ੍ਰਹਮੁ ਸੋਇ." (ਸੁਖਮਨੀ) ੨. ਸੰਗ੍ਯਾ- ਕਰਤਾਰ. ਵਾਹਗੁਰੂ. ਜਿਸ ਦਾ ਥਾਹ ਕੋਈ ਨਹੀਂ ਪਾ ਸਕਦਾ. ਮਨ ਬੁੱਧੀ ਤੋਂ ਜਿਸ ਦਾ ਅੰਤ ਨਹੀਂ ਜਾਣਿਆ ਜਾਂਦਾ....
ਅ਼. [واقِف] ਵਿ- ਜਾਣਨ ਵਾਲਾ। ੨. ਖੜਾ ਹੋਣ ਵਾਲਾ....
ਫ਼ਾ. [خبردار] ਵਿ- ਸਾਵਧਾਨ. ਸੁਧਵਾਲਾ. ਹੋਸ਼ਿਆਰ....
ਭੇਦ (ਰਾਜ਼) ਜਾਣਨ ਵਾਲਾ। ੨. ਜਾਸੂਸ....
ਸੰ. गर्व ਗਰ੍ਵ. ਸੰਗ੍ਯਾ- ਅਭਿਮਾਨ. ਅਹੰਕਾਰ. "ਕਬੀਰ ਗਰਬੁ ਨ ਕੀਜੀਐ." (ਸਃ) ੨. ਅਵਗ੍ਯਾ ਦਾ ਭਾਵ. "ਓਨਾ ਅਹੰਕਾਰ ਬਹੁ ਗਰਬੁ ਵਧਾਇਆ." (ਵਾਰ ਗੂਜ ਮਃ ੩) "ਜਿਤੁ ਹਉਮੈ ਗਰਬ ਨਿਵਾਰੀ." (ਸੋਰ ਮਃ ੫) ੩. ਇੱਕ ਸੰਚਾਰੀ ਭਾਵ. ਦੇਖੋ, ਭਾਵ। ੪. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ....
ਸਰਵ- ਜਿਨ੍ਹਾਂ ਨੂੰ. "ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ." (ਵਾਰ ਗਉ ੨. ਮਃ ੫) ੨. ਜਿਨ੍ਹਾਂ ਦੇ. "ਜਿਨਾ ਪਿਛੈ ਹਉ ਗਈ." (ਵਾਰ ਮਾਰੂ ੨. ਮਃ ੫) ੩. ਜਿਨ੍ਹਾਂ ਨੇ. "ਜਿਨਾ ਸਤਿਗੁਰ ਇਕਮਨਿ ਸੇਵਿਆ." (ਸਵਾ ਮਃ ੩) ੪. ਜਿੱਤਿਆ. "ਜਨਮਪਦਾਰਥ ਸੋ ਜਿਨਾ." (ਮਾਰੂ ਸੋਲਹੇ ਮਃ ੫) ੫. ਅ਼. [زِنا] ਜ਼ਿਨਾ. ਸੰਗ੍ਯਾ- ਵਿਭਚਾਰ. ਜਾਰੀ....
ਸੰ. ਯੌਵਨ. ਸੰਗ੍ਯਾ- ਯੁਵਾ ਅਵਸਥਾ. ਜਵਾਨੀ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ." (ਧਨਾ ਮਃ ੯)...
ਵਿ- ਅਗਾਧ। ੨. ਫ਼ਾ. [آگاہ] ਵਾਕਿਫ. ਖਬਰਦਾਰ. ਭੇਤੀ. "ਗਰਬ ਜਿਨਾ ਵਡਿਆਈਆ ਧਨ ਜੋਬਨ ਆਗਾਹ." (ਸ. ਫਰੀਦ)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....