agādhhaअगाध
ਵਿ- ਜਿਸ ਦਾ ਗਾਧ (ਥਾਹ) ਨਾ ਪਾਇਆ ਜਾਵੇ. ਜਿਸ ਦਾ ਥੱਲਾ ਨਾ ਮਾਲੂਮ ਹੋ ਸਕੇ. ਅਤ੍ਯੰਤ ਗੰਭੀਰ. "ਅਗਮ ਅਗਾਧ ਪਾਰਬ੍ਰਹਮੁ ਸੋਇ." (ਸੁਖਮਨੀ) ੨. ਸੰਗ੍ਯਾ- ਕਰਤਾਰ. ਵਾਹਗੁਰੂ. ਜਿਸ ਦਾ ਥਾਹ ਕੋਈ ਨਹੀਂ ਪਾ ਸਕਦਾ. ਮਨ ਬੁੱਧੀ ਤੋਂ ਜਿਸ ਦਾ ਅੰਤ ਨਹੀਂ ਜਾਣਿਆ ਜਾਂਦਾ.
वि- जिस दा गाध (थाह) ना पाइआ जावे. जिस दा थॱला ना मालूम हो सके. अत्यंत गंभीर. "अगम अगाध पारब्रहमु सोइ." (सुखमनी) २. संग्या- करतार. वाहगुरू. जिस दा थाह कोई नहीं पा सकदा. मन बुॱधी तों जिस दा अंत नहीं जाणिआजांदा.
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਜਲ ਦਾ ਥੱਲਾ. ਥਾਹ। ੨. ਅਸਥਾਨ. ਥਾਂ. ਜਗਾ। ੩. ਚਾਹ. ਪ੍ਰਾਪਤੀ ਦੀ ਇੱਛਾ. "ਨ ਆਧ ਹੈ ਨ ਗਾਧ ਹੈ ਨ ਬ੍ਯਾਧ ਕੋ ਬਿਚਾਰ ਹੈ." (ਅਕਾਲ) ੪. ਸਨਾਨ. ਗ਼ੁਸਲ....
ਸੰਗ੍ਯਾ- ਨਦੀ ਸਮੁੰਦਰ ਆਦਿ ਦਾ ਥੱਲਾ. ਗਹਿਰਾਈ ਦਾ ਅੰਤ. "ਤਿਚਰੁ ਥਾਹ ਨ ਪਾਵਈ." (ਵਾਰ ਮਾਰੂ ੨. ਮਃ ੫) ੨. ਡੂੰਘਿਆਈ ਦਾ ਪਤਾ। ੩. ਹ਼ੱਦ. ਅੰਤ....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਸੰਗ੍ਯਾ- ਤਲ. ਹੇਠਲਾ ਭਾਗ. ਪੇਂਦਾ. ਤਹਿ. ਤਲਾ....
ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)...
ਸੰ. ਵਿ- ਬਹੁਤ ਜ਼੍ਯਾਦਾ. ਬੇਹੱਦ. ਅਤਿਸ਼ਯ. "ਅਤ੍ਯੰਤ ਆਸਾ ਆਥਿਤ੍ਯਭਵਨੰ." (ਸਹਸ ਮਃ ੫)...
ਸੰ. ਵਿ- ਗਹਰਾ. ਡੂੰਘਾ. ਅਥਾਹ. "ਗੰਭੀਰ ਧੀਰ ਨਾਮ ਹੀਰ." (ਰਾਮ ਪੜਤਾਲ ਮਃ ੫) ੩. ਜਿਸ ਦਾ ਭਾਵ ਜਾਣਨਾ ਔਖਾ ਹੋਵੇ।੩ ਭਾਰੀ. ਵੱਡਾ. ਜੈਸੇ ਗੰਭੀਰਨਾਦ, ਗੰਭੀਰ ਸ੍ਵਰ। ੪. ਸੰਗ੍ਯਾ- ਕਮਲ। ੫. ਇੱਕ ਰੋਗ. ਦੇਖੋ, ਗੰਭੀਰ ੨....
ਵਿ- ਜੋ ਗਮਨ ਨਾ ਕਰੇ. ਅਚਲ. "ਅਗਮ ਅਗੋਚਰੁ ਅਨਾਥੁ ਅਜੋਨੀ." (ਸਾਰ ਅਃ ਮਃ ੧)#੨. ਸੰਗ੍ਯਾ- ਬਿਰਛ। ੩. ਪਹਾੜ। ੪. ਸੰ. ਅਗਮ੍ਯ. ਵਿ- ਜਿੱਥੇ ਪਹੁੰਚਿਆ ਨਾ ਜਾਵੇ. "ਅਗਮ ਤੀਰ ਨਹ ਲੰਘਨਹ." (ਸਹਸ ਮਃ ੫) ੫. ਜਿਸ ਵਿੱਚ ਬੁੱਧੀ ਦੀ ਪਹੁੰਚ ਨਾ ਹੋਵੇ. ਅਚਿੰਤ੍ਯ। ੬. ਦੇਖੋ, ਆਗਮ। ੭. ਭਵਿਸ਼੍ਯਤ. "ਜਨ ਨਾਨਕ ਅਗਮ ਵੀਚਾਰਿਆ." (ਵਾਰ ਗਉ ੧, ਮਃ ੪) ੮. ਆਗਮ. ਸ਼ਾਸ੍ਤ. "ਅਗਮ ਨਿਗਮ ਸਤਿਗੁਰੂ ਦਿਖਾਇਆ." (ਮਾਰੂ ਅਃ ਮਃ ੩) "ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ." (ਭੈਰ ਮਃ ੪) ਗੁਰੁਸ਼ਾਸ੍ਤ ਨੇ ਦਿਖਾਇਆ।#੯. ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. "ਸਬ ਬਿਧਿ ਸੁਗਮ ਅਗਮ ਕਛੁ ਨਾਹੀ." (ਨਾਪ੍ਰ)...
ਵਿ- ਜਿਸ ਦਾ ਗਾਧ (ਥਾਹ) ਨਾ ਪਾਇਆ ਜਾਵੇ. ਜਿਸ ਦਾ ਥੱਲਾ ਨਾ ਮਾਲੂਮ ਹੋ ਸਕੇ. ਅਤ੍ਯੰਤ ਗੰਭੀਰ. "ਅਗਮ ਅਗਾਧ ਪਾਰਬ੍ਰਹਮੁ ਸੋਇ." (ਸੁਖਮਨੀ) ੨. ਸੰਗ੍ਯਾ- ਕਰਤਾਰ. ਵਾਹਗੁਰੂ. ਜਿਸ ਦਾ ਥਾਹ ਕੋਈ ਨਹੀਂ ਪਾ ਸਕਦਾ. ਮਨ ਬੁੱਧੀ ਤੋਂ ਜਿਸ ਦਾ ਅੰਤ ਨਹੀਂ ਜਾਣਿਆ ਜਾਂਦਾ....
ਸਰਵ- ਉਹੀ. ਵਹ. ਓਹ. "ਚਤੁਰ ਸਿਆਣਾ ਸੁਘੜ ਸੋਇ." (ਗਉ ਥਿਤੀ ਮਃ ੫) ੨. ਸੰਗ੍ਯਾ- ਸ਼ੁਹਰਤ. ਚਰਚਾ. "ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ." (ਸ੍ਰੀ ਮਃ ੧) "ਤਿਨ ਕੀ ਨਿਰਮਲ ਸੋਇ." (ਬਾਰਹਮਾਹਾ ਮਾਝ) ੩. ਸੁਗੰਧ. ਖੁਸ਼ਬੂ. ਸ਼ੁਰਭਿ. "ਇਸ ਮਨ ਕੋ ਬਸੰਤ ਕੀ ਲਗੈ ਨ ਸੋਇ." (ਬਸੰ ਮਃ ੩) ੪. ਸ਼ੋਭਾ. ਕੀਰਤਿ. "ਤਿਸ ਕੀ ਸੋਇ ਸੁਣੀ ਮਨੁ ਹਰਿਆ." (ਆਸਾ ਮਃ ੫) ੫. ਦੇਖੋ, ਸਉਣਾ. "ਬਾਵਰ ਸੋਇ ਰਹੇ." (ਆਸਾ ਮਃ ੫) ੬. ਕ੍ਰਿ. ਵਿ- ਸੌਂਦਾ. "ਸੋਇ ਅਚਿੰਤਾ ਜਾਗਿ ਅਚਿੰਤਾ." (ਭੈਰ ਮਃ ੫)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....