atīअॱटी
ਸੰਗ੍ਯਾ- ਅੱਟਾ ੧. ਦਾ ਇਸਤ੍ਰੀ ਲਿੰਗ।#੨. ਭਰੀ. ਪੂਰੀ. ਜਿਵੇਂ ਖਾਈ (ਖ਼ੰਦਕ) ਅੱਟੀ ਗਈ।#੩. ਪੋਠੋ. ਮੌਲੀ ਦਾ ਧਾਗਾ.
संग्या- अॱटा १. दा इसत्री लिंग।#२. भरी. पूरी. जिवें खाई (ख़ंदक) अॱटी गई।#३. पोठो. मौली दा धागा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਟੇਰਨ ਪੁਰ ਲਪੇਟਿਆ ਸੂਤ ਦਾ ਗੁੱਛਾ- ੨ ਤਖ਼ਮੀਨਾ. ਅੰਦਾਜ਼ਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ....
ਸੰਗ੍ਯਾ- ਪੰਡ. ਬੋਝਾ. ਗਠੜੀ। ੨. ਦੇਖੋ, ਭ੍ਰੀ। ੩. ਦੇਖੋ, ਭਰੰਮਭਰੀ। ੪. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਖਾਧੀ. ਛਕੀ. "ਬਿਖੈ ਠਗਉਰੀ ਜਿਨਿ ਜਨਿ ਖਾਈ." (ਗਉ ਮਃ ੫) ੨. ਸੰਗ੍ਯਾ- ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀ ਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋ ਸਕੇ. "ਲੰਕਾ ਸਾ ਕੋਟ ਸਮੁੰਦ ਸੀ ਖਾਈ." (ਆਸਾ ਕਬੀਰ) ੩. ਖਾਣ ਵਾਲੀ. ਭਾਵ- ਤ੍ਰਿਸ੍ਨਾ "ਲਹਬਰ ਬੂਝੀ ਖਾਈ." (ਆਸਾ ਮਃ ੫) ਦੇਖੋ, ਲਹਬਰ....
ਅ. [خندق] ਸੰਗ੍ਯਾ- ਖਾਈ. ਪਰਿਖਾ....
ਸੰਗ੍ਯਾ- ਅੱਟਾ ੧. ਦਾ ਇਸਤ੍ਰੀ ਲਿੰਗ।#੨. ਭਰੀ. ਪੂਰੀ. ਜਿਵੇਂ ਖਾਈ (ਖ਼ੰਦਕ) ਅੱਟੀ ਗਈ।#੩. ਪੋਠੋ. ਮੌਲੀ ਦਾ ਧਾਗਾ....
ਸੰਗ੍ਯਾ- ਮੌਲੀ (ਜੂੜੇ) ਨੂੰ ਬੰਨ੍ਹਣ ਦਾ ਮੰਗਲ ਸੂਤ੍ਰ. ਖੰਮ੍ਹਣੀ। ੨. मौलिन. ਮੁਖੀਆ. ਸਰਦਾਰ....
ਸੰਗ੍ਯਾ- ਤਾਗਾ. "ਸੂਈ ਧਾਗਾ ਸੀਵੈ." (ਵਾਰ ਰਾਮ ੧. ਮਃ ੧) ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧੀ ਨਾਲ ਬੰਨ੍ਹਿਆ ਡੋਰਾ। ੩. ਜਨੇਊ. ਯਗ੍ਯੋਪਵੀਤ. "ਤਿਲਕ ਧਾਗਾ ਕਾਠ ਦੀ ਮਾਲਾ ਧਾਰੇ, ਸੋ ਤਨਖਾਹੀਆ." (ਰਹਿਤ ਦਯਾਸਿੰਘ) ੪. ਭਾਵ- ਚੇਤਨਸੱਤਾ. "ਸਭ ਪਰੋਈ ਇਕਤੁ ਧਾਗੈ." (ਮਾਝ ਮਃ ੫)...