maulīमौली
ਸੰਗ੍ਯਾ- ਮੌਲੀ (ਜੂੜੇ) ਨੂੰ ਬੰਨ੍ਹਣ ਦਾ ਮੰਗਲ ਸੂਤ੍ਰ. ਖੰਮ੍ਹਣੀ। ੨. मौलिन. ਮੁਖੀਆ. ਸਰਦਾਰ.
संग्या- मौली (जूड़े) नूं बंन्हण दा मंगल सूत्र. खंम्हणी। २. मौलिन. मुखीआ. सरदार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੌਲੀ (ਜੂੜੇ) ਨੂੰ ਬੰਨ੍ਹਣ ਦਾ ਮੰਗਲ ਸੂਤ੍ਰ. ਖੰਮ੍ਹਣੀ। ੨. मौलिन. ਮੁਖੀਆ. ਸਰਦਾਰ....
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ....
ਧਾਰਮਿਕ ਮਸਤੀ. ਧਰਮ ਭਾਵ ਦੀ ਉਮੰਗ ਤੋਂ ਉਪਜੀ ਬੇਹੋਸ਼ੀ. ਜੈਸੇ- ਕੂਕਿਆਂ ਨੂੰ ਸੂਤ੍ਰ ਚੜ੍ਹਨਾ। ੨. ਸੰ. ਸੰਗ੍ਯਾ- ਸੂਤ. ਤਾਗਾ। ੩. ਨਿਯਮ. ਉਸੂਲ। ੪. ਬਹੁਤ ਅਰਥ ਪ੍ਰਗਟ ਕਰਨ ਵਾਲਾ, ਥੋੜੇ ਅੱਖਰਾਂ ਵਿੱਚ ਕਹਿਆ ਹੋਇਆ ਵਾਕ. ਦੇਖੋ, ਖਟ ਸ਼ਾਸਤ੍ਰਾਂ ਅਤੇ ਵ੍ਯਾਕਰਣ ਦੇ ਸੂਤ੍ਰ। ੫. ਕਾਰਣ. ਨਿਮਿੱਤ....
ਵਿ- ਪ੍ਰਧਾਨ. ਆਗੂ. ਪੇਸ਼ਵਾ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....