anjanīअंजनी
ਸੰ. अञ्जनी. ਸੰਗ੍ਯਾ- ਕੇਸ਼ਰੀ ਵਾਨਰ ਦੀ ਇਸਤ੍ਰੀ ਅਤੇ ਹਨੂਮਾਨ ਦੀ ਮਾਤਾ. ਅੰਜਨਾ। ੨. ਮਾਇਆ। ੩. ਚੰਦਨ ਆਦਿਕ ਲੇਪ ਲਾਏ ਹੋਏ ਇਸਤ੍ਰੀ. "ਅੰਜਨੀ ਕੇ ਧੀਰ ਹੈਂ." (ਰਾਮਾਵ) ਘੋੜੇ ਅਜੇਹੇ ਚਪਲ ਹਨ, ਜੇਹੀ ਇਸਤ੍ਰੀ ਦੇ ਨੇਤ੍ਰਾਂ ਦੀ ਧੀਰੀ। ੪. ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ.
सं. अञ्जनी. संग्या- केशरी वानर दी इसत्री अते हनूमान दी माता. अंजना। २. माइआ। ३. चंदन आदिक लेप लाए होए इसत्री. "अंजनी के धीर हैं." (रामाव) घोड़े अजेहे चपल हन, जेही इसत्री दे नेत्रां दी धीरी। ४. गुहांजणी. अॱख दी पलक विॱच निकली फुनसी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਕੇਸਰ ਦੇ ਰੰਗ ਰੰਗਿਆ। ੨. ਕੇਸਰ ਜੇਹੇ ਰੰਗ ਵਾਲਾ। ੩. ਸੰਗ੍ਯਾ- ਹਨੂਮਾਨ ਦਾ ਪਿਤਾ। ੪. ਘੋੜਾ। ੫. ਸਿੰਹੁ. ਬਬਰਸ਼ੇਰ. ਘੋੜਾ ਅਤੇ ਸ਼ੇਰ ਕੇਸਰ (ਅਯਾਲ) ਵਾਲੇ ਹੋਣ ਕਰਕੇ ਕੇਸਰੀ (केसरिन्) ਕਹਾਉਂਦੇ ਹਨ. ਕੇਸ਼ਰੀ ਸ਼ਬਦ ਭੀ ਸਹੀ ਹੈ....
ਦੇਖੋ, ਬਾਨਰ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਕ੍ਰਿ. - ਅੰਜਨ ਲਾਉਣਾ. ਸੁਰਮਾ ਪਾਉਣਾ. "ਅੰਜਨ ਤੈਸਾ ਅੰਜੀਐ ਜੈਸਾ ਪਿਰੁ ਭਾਵੈ." (ਸੂਹੀ ਛੰਤ ਮਃ ੧) ੨. ਸੰ. ਸੰਗ੍ਯਾ- ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ. ਗੂੰਹਤ੍ਰਿੱਕੀ. Sty. 3. ਸ਼ਸਤ੍ਰਨਾਮਮਾਲਾ ਵਿੱਚ ਕੱਜਲ ਆਦਿਕ ਸਿੰਗਾਰ ਲਾਉਣ ਵਾਲੀ ਯੁਵਾ ਇਸਤ੍ਰੀ ਦਾ ਨਾਉਂ ਅੰਜਨਾ ਆਇਆ ਹੈ. "ਅੰਜਨਾਨ ਕੇ ਨਾਮ ਲੈ." ੪. ਹਨੂਮਾਨ ਦੀ ਮਾਂ. ਦੇਖੋ, ਅੰਜਨੀ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਸੰ. अञ्जनी. ਸੰਗ੍ਯਾ- ਕੇਸ਼ਰੀ ਵਾਨਰ ਦੀ ਇਸਤ੍ਰੀ ਅਤੇ ਹਨੂਮਾਨ ਦੀ ਮਾਤਾ. ਅੰਜਨਾ। ੨. ਮਾਇਆ। ੩. ਚੰਦਨ ਆਦਿਕ ਲੇਪ ਲਾਏ ਹੋਏ ਇਸਤ੍ਰੀ. "ਅੰਜਨੀ ਕੇ ਧੀਰ ਹੈਂ." (ਰਾਮਾਵ) ਘੋੜੇ ਅਜੇਹੇ ਚਪਲ ਹਨ, ਜੇਹੀ ਇਸਤ੍ਰੀ ਦੇ ਨੇਤ੍ਰਾਂ ਦੀ ਧੀਰੀ। ੪. ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ....
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. ਵਿ- ਚੰਚਲ. ਅਸ੍ਥਿਰ. "ਚਪਲਬੁਧਿ ਸਿਉ ਕਹਾ ਬਸਾਇ." (ਬਸੰ ਕਬੀਰ) ੨. ਸੰਗ੍ਯਾ- ਪਾਰਾ। ੩. ਮੱਛੀ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਵੀ- ਧੀਰਜ ਵਾਲਾ। ੨. ਸੰਗ੍ਯਾ- ਅੱਖ ਦੀ ਪੁਤਲੀ....
ਸੰ. ਗੁਹ੍ਯ ਅੰਜਨਾ. ਸੰਗ੍ਯਾ- ਅੱਖ ਦੀ ਪਲਕ ਦੇ ਅੰਦਰਲੇ ਪਾਸੇ ਹੋਣਵਾਲੀ ਫੁਨਸੀ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਸੰਗ੍ਯਾ- ਅੱਖ ਦਾ ਪੜਦਾ. ਪਪੋਟਾ. "ਮੁਖ ਡੇਖਾਊ ਪਲਕ ਛਡਿ." (ਵਾਰ ਜੈਤ) ੨. ਬਰਨੀ. ਅੱਖ ਦੇ ਪਪੋਟੇ ਦੀ ਰੋਮਾਵਲੀ. ਸੰ. ਪਕ੍ਸ਼੍ਮ। ੩. ਪਲ- ਇਕ. ਪਲਮਾਤ੍ਰ. "ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ." (ਵਾਰ ਜੈਤ)...