ਅਸ੍ਤ, ਅਸਤ

asta, asataअस्त, असत


ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍‌ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)


सं. अस्त्. धा- शोभा रहित होणा. लुकणा. ग्रसित होणा। २. सं. अस्त. वि- छिपिआ होइआ. लुकिआ. अंतरधान होइआ। ३. नस्ट. नाश होइआ। ४. संग्या- उह पहाड़, जिस दी ओट विॱच सूरज छिपदा है। ५. फ़ा. [است] है. अस्ति। ६. सं. अस्‌थि. हॱडी. "बिसटा अस्त क्रिमि उदरु भरिओ है." (सवैये स्री मुखवाक मः ५)