asēsa, asēkhaअसेस, असेख
ਸੰ. ਅਸ਼ੇਸ ਵਿ- ਪੂਰਾ. ਸਾਰਾ. ਮੁਕੰਮਲ। ੨. ਅਨੰਤ. ਅਪਾਰ. "ਅਜੋਨਿ ਆਦਿ ਅਸੇਖ." (ਜਾਪੁ)
सं. अशेस वि- पूरा. सारा. मुकंमल। २. अनंत. अपार. "अजोनि आदि असेख." (जापु)
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਅ਼. [مُکمّل] ਵਿ- ਕਮਾਲ (ਪੂਰਣਤਾ) ਰੱਖਣ ਵਾਲਾ. ਪੂਰਾ. ਕਮੀ ਤੋਂ ਬਿਨਾ. ਪੂਰਣ....
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...
ਸੰ. ਅਯੋਨਿ. ਵਿ- ਜੋ ਯੋਨੀ ਵਿੱਚ ਨਹੀਂ ਆਉਂਦਾ. ਜਨਮ ਰਹਿਤ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਅਸ਼ੇਸ ਵਿ- ਪੂਰਾ. ਸਾਰਾ. ਮੁਕੰਮਲ। ੨. ਅਨੰਤ. ਅਪਾਰ. "ਅਜੋਨਿ ਆਦਿ ਅਸੇਖ." (ਜਾਪੁ)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...