asataraअसतर
ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਭੁਜੰਗ ਪ੍ਰਯਾਤ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , .#ਉਦਾਹਰਣ-#ਮਹਾ ਘੋਰ ਕੈਕੈ ਘਨੰ ਕੀ ਘਟਾ ਜ੍ਯੋਂ,#ਸੁ ਧਾ੍ਯਾ ਰਣੰ ਬਿੱਜੁਲੀ ਕੀ ਛਟਾ ਜ੍ਯੋਂ,#ਸੁਨੇ ਸਰ੍ਬ ਦਾਨੋ ਸਮੌਹੈਂ ਸਿਧਾਏ,#ਮਹਾ ਕ੍ਰੋਧ ਕੈਕੈ ਸੁ ਬਾਜੀ ਨਚਾਏ. (ਮਾਂਧਾਤਾ) ੨. ਫ਼ਾ. [استر] ਖੱਚਰ. ਸੰ. ਅਸ਼੍ਵਤਰ। ੩. ਰਜਾਈ ਕੋਟ ਆਦਿਕ ਵਸਤ੍ਰਾਂ ਦੇ ਹੇਠ ਲਾਈ ਹੋਈ ਤਹਿ. ਅੰਦਰਸ। ੪. ਦੇਖੋ, ਅਸਤ੍ਰ.
संग्या- इॱक गणछंद. इस दा नाउं "भुजंग प्रयात" भी है. लॱछण- चार चरण. प्रति चरण चार यगण. , , , .#उदाहरण-#महा घोर कैकै घनं की घटा ज्यों,#सु धा्या रणं बिॱजुली की छटा ज्यों,#सुने सर्ब दानो समौहैं सिधाए,#महा क्रोध कैकै सु बाजी नचाए. (मांधाता) २. फ़ा. [استر] खॱचर. सं. अश्वतर। ३. रजाई कोट आदिक वसत्रां दे हेठ लाई होई तहि. अंदरस।४. देखो, असत्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਭੁਜ (ਟੇਢਾ) ਹੋਕੇ ਗਮਨ ਕਰਦਾ ਹੈ. ਸਰਪ ਭੁਜੰਗਮ। ੨. ਦੇਖੋ, ਭੁਜੰਗਪ੍ਰਯਾਤ....
ਵਿ- ਗਤ. ਗਿਆ "ਚਮੂ ਸੰਗ ਉਮਰਾਵ ਪ੍ਰਯਾਤ." (ਗੁਪ੍ਰਸੂ) ੨. ਮੋਇਆ ਹੋਇਆ। ੩. ਬਹੁਤ ਚਲਣ ਵਾਲਾ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)...
ਕਰਕੇ। ੨. ਕੈਕਯੀ ਦੇ ਥਾਂ ਵੀ ਇਹ ਸ਼ਬਦ ਆਇਆ ਹੈ. "ਜੀਤ ਜੁੱਧ ਦ੍ਵੈ ਬਰ ਲਏ ਕੈਕੈ." (ਚਰਿਤ੍ਰ ੧੦੨) ਕੈਕੇਯੀ ਨੇ ਦਸ਼ਰਥ ਤੋਂ ਦੋ ਵਰ ਲਏ....
ਸੰ. ਸੰਗ੍ਯਾ- ਮੇਘਾਂ ਦਾ ਸਮੁਦਾਯ. ਮੇਘਮਾਲਾ. "ਦਹ ਦਿਸ ਛਤ੍ਰ ਮੇਘਘਟਾ." (ਸੋਰ ਮਃ ੫) ੨. ਦੇਖੋ, ਘਟਣਾ। ੩. ਦੇਖੋ, ਘੱਟਾ....
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਸੰ. ਸੰਗ੍ਯਾ- ਚਮਕ. ਪ੍ਰਭਾ. "ਲਿਯੇ ਬਰਛੀ ਕਰ ਬਿੱਜੁਛਟਾ." (ਚੰਡੀ ੧) ੨. ਸ਼ੋਭਾ. ਛਬਿ। ੩. ਬਿਜਲੀ।...
ਦੇਖੋ, ਦਾਨਵ ਅਤੇ ਦਾਨੂ. "ਹਨੋ ਸਰਬ ਦਾਨੋ." (ਰਾਮਾਵ) ੨. ਦਾਣਾ. ਦੇਖੋ, ਦਰਾਹਿ....
ਕ੍ਰਿ. ਵਿ- ਸਾਮ੍ਹਣੇ. ਅੱਗੇ. ਸੰਮੁਖ. "ਸਰਬ ਦਾਨੋ ਸਮੌਹੈਂ ਸਿਧ ਯੇ." (ਮਾਂਧਾਤਾ)...
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰ. मान्धातृ- ਮਾਂਧਾਤ੍ਰਿ. ਇਹ ਇਕ੍ਹਾਕੁਵੰਸ਼ੀ ਰਾਜਾ ਯੁਵਨਾਸ਼੍ਵ ਦਾ ਪੁਤ੍ਰ ਸੀ. ਹਰਿਵੰਸ਼ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਕੁਦਰਤ ਦੇ ਨਿਯਮ ਅਨੁਸਾਰ ਅਪਣੀ ਮਾਤਾ ਗੌਰੀ ਦੇ ਉਦਰੋਂ ਉਤਪੰਨ ਹੋਇਆ ਸੀ, ਪਰ ਵਿਸਨੁਪੁਰਾਣ ਅਤੇ ਭਾਗਵਤ ਵਿੱਚ ਇੱਕ ਵਿਚਿਤ੍ਰ ਕਥਾ ਲਿਖੀ ਹੈ ਕਿ ਯੁਵਨਾਸ਼੍ਹ ਦੇ ਕੋਈ ਪੁਤ੍ਰ ਨਹੀਂ ਸੀ, ਇਸ ਲਈ ਉਸ ਨੂੰ ਵਡਾ ਫਿਕਰ ਹੋਇਆ. ਕਈ ਰਿਖੀਆਂ ਨੇ ਹਵਨ ਆਦਿ ਕੀਤੇ ਕਿ ਰਾਜੇ ਦੇ ਘਰ ਪੁੱਤ ਹੋਵੇ. ਇੱਕ ਦਿਨ ਉਨ੍ਹਾਂ ਨੇ ਇੱਕ ਪਵਿਤ੍ਰ ਜਲ ਦਾ ਘੜਾ ਇੱਕ ਉੱਚੀ ਜੇਹੀ ਥਾਂ ਤੇ ਪੂਜਾ ਲਈ ਰੱਖਿਆ, ਤਾਂ ਉਸ ਜਲ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤਿ ਆ ਗਈ. ਰਾਤ ਨੂੰ ਯੁਵਨਾਸ਼੍ਹ ਨੂੰ ਪਿਆਸ ਲੱਗੀ. ਤਾਂ ਉਸ ਨੇ ਓਹ ਜਲ ਪੀਲਿਆ. ਜਲ ਦੇ ਪੀਣ ਨਾਲ ਉਸ ਨੂੰ ਗਰਭ ਹੋਗਿਆ, ਅਤੇ ਠੀਕ ਸਮੇਂ ਪੁਰ ਸੱਜੀ ਵੱਖੀ ਵਿੱਚੋਂ ਬਾਲਕ ਜਨਮਿਆ, ਜਦ ਰਿਖੀਆਂ ਨੇ ਪੁੱਛਿਆ ਕਿ ਇਸ ਬਾਲਕ ਨੂੰ ਦੁੱਧ ਕੌਣ ਪਿਆਵੇਗਾ, ਤਦ ਇੰਦ੍ਰ ਨੇ ਮੰਮੇ ਦੀ ਥਾਂ ਆਪਣੀ ਇੱਕ ਉਂਗਲ ਦੇਕੇ ਆਖਿਆ ਕਿ ਮੈਂ ਇਸ ਨੂੰ ਧਾਰਨ (ਪਾਲਨ) ਕਰਾਂਗਾ. ਇਸ ਲਈ ਬਾਲਕ ਦਾ ਨਾਮ "ਮਾਂਧਾਤ੍ਰਿ" ਰੱਖਿਆ ਗਿਆ। "ਮਾਂਧਾਤਾ ਗੁਣ ਰਵੈ." (ਸਵੈਯੇ ਮਃ ੧. ਕੇ)...
ਸੰਗ੍ਯਾ- ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ....
ਦੇਖੋ, ਅਸਤਰ....
ਰਜਾ ਵਾਲਾ. ਕਰਤਾਰ. "ਹੁਕਮਿ ਰਜਾਈ ਚਲਣਾ." (ਜਪੁ) ੨. ਰਜ਼ਾ. ਹੁਕਮ. ਆਗ੍ਯਾ. "ਕਹੈ ਬਹੁਰ ਮੁਝ ਦੇਹੁ ਰਜਾਈ." (ਨਾਪ੍ਰ) ੩. ਰਜ਼ਾ ਵਿੱਚ. ਭਾਣੇ ਮੇਂ. "ਨਾਨਕ ਰਹਣੁ ਰਜਾਈ." (ਜਪੁ) "ਚਾਲਉ ਸਦਾ ਰਜਾਈ." (ਸੋਰ ਅਃ ਮਃ ੧) "ਜੇ ਧਨ ਖਸਮੈ ਚਲੈ ਰਜਾਈ." (ਮਃ ੩. ਵਾਰ ਸ੍ਰੀ) ੪. ਤ੍ਰਿਪਤ ਹੋਇਆ. ਆਨੰਦ. ਸੰਤੁਸ੍ਟ. "ਜੈਸੇ ਸਚ ਮਹਿ ਰਹਉ ਰਜਾਈ." (ਬਿਲਾ ਮਃ ੧) ੫. ਸੰਗ੍ਯਾ- ਲੇਫ. ਲਿਹ਼ਾਫ਼. ਰੂਈਦਾਰ ਓਢਣ ਦਾ ਵਸਤ੍ਰ....
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਤਹ। ੨. ਦੇਖੋ, ਤਹਿਂ"....
ਸੰ. ਅਸ੍ਤ੍ਰ. ਸੰਗ੍ਯਾ- ਓਹ ਸ਼ਸ੍ਤ੍ਰ ਜੋ ਫੈਂਕਿਆ ਜਾਵੇ. ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ, ਸ਼ਸਤ੍ਰ। ੨. ਪੁਰਾਣਾਂ ਵਿੱਚ ਮੰਤ੍ਰਮੁਕਤ ਸ਼ਸ੍ਤ੍ਰਾਂ ਨੂੰ ਭੀ ਅਸ੍ਤ੍ਰ ਲਿਖਿਆ ਹੈ. ਜਿਵੇਂ ਮੋਹਨਾਸ੍ਤ੍ਰ, ਪਾਵਕਾਸਤ੍ਰ ਵਰੁਣਾਸ੍ਤ੍ਰ, ਪਵੰਤਾਸ੍ਤ੍ਰ ਵਜ੍ਰਾਸ੍ਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅਸ੍ਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅਸ੍ਤ੍ਰ ਦਾ ਵਿਰੋਧੀ ਅਸ੍ਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ, ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾਸ੍ਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅਸ੍ਤ੍ਰ ਚਲਾਵੇ. ਜੇ ਵੈਰੀ ਅਗਿਨ ਅਸ੍ਤ੍ਰ ਛੱਡੇ ਤਾਂ ਉਸਨੂੰ ਵਰੁਣਾਸ੍ਤ੍ਰ ਨਾਲ ਸ਼ਾਂਤ ਕਰੇ. ਇਸੇ ਤਰ੍ਹਾਂ ਹੋਰ ਜਾਣੋ. ਇਨ੍ਹਾਂ ਅਸ੍ਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸਤਾਰ ਸਹਿਤ ਲਿਖਿਆ ਹੈ.#"ਅਗਨਿ ਅਸਤ੍ਰ ਛਾਡਾ ਤਬ ਦਾਨਵ। ਜਾਂਤੇ ਭਏ ਭਸਮ ਬਹੁ ਮਾਨਵ। ਵਰੁਣ ਅਸਤ੍ਰ ਤਬ ਕਾਲ ਚਲਾਯੋ। ਸਗਲ ਅਗਨਿ ਕੋ ਤੇਜ ਮਿਟਾਯੋ। ਰਾਛਸ ਪਵਨ ਅਸਤ੍ਰ ਸੰਧਾਨਾ। ਜਾਂਤੇ ਉਡਤ ਭਏ ਗੁਣ ਨਾਨਾ। ਭੂਧਰਾਸਤ੍ਰ ਤਬ ਕਾਲ ਪ੍ਰਹਾਰਾ। ਸਭ ਸਿਵਕਨ ਕੋ ਪ੍ਰਾਣ ਉਬਾਰਾ। ਮੇਘ ਅਸਤ੍ਰ ਛੋਰਾ ਤਬ ਦਾਨਵ। ਭੀਜ ਗਏ ਜਿੰਹ ਤੇ ਸਭ ਮਾਨਵ। ਵਾਯੁ ਅਸਤ੍ਰ ਲੈ ਕਾਲ ਚਲਾਯੋ। ਸਭ ਮੇਘਨ ਤਤਕਾਲ ਉਡਾਯੋ।"**#(ਚਰਿਤ੍ਰ ੪੦੫)...