sukhupati, sukhupatīसुखुपति, सुखुपती
ਸੰ. ਸੁਸੁਪ੍ਤਿ. ਸੰਗ੍ਯਾ- ਐਸੀ ਗਾੜ੍ਹੀ ਨੀਂਦ, ਜਿਸ ਵਿੱਚ ਸੁਪਨਾ ਭੀ ਨਾ ਹੋਵੇ। ੨. ਪਾਤੰਜਲ ਦਰਸ਼ਨ ਅਨੁਸਾਰ ਚਿੱਤ ਦੀ ਇੱਕ ਵ੍ਰਿੱਤਿ ਜੋ ਜੀਵ ਅਤੇ ਬ੍ਰਹਮ ਦੇ ਮੇਲ ਨੂੰ ਨਿੱਤ ਅਨੁਭਵ ਕਰਦੀ ਹੈ, ਪਰ ਇਸ ਦਸ਼ਾ ਵਿੱਚ ਇਹ ਗ੍ਯਾਨ ਨਹੀਂ ਹੁੰਦਾ ਕਿ ਬ੍ਰਹਮ ਦਾ ਮਿਲਾਪ ਪ੍ਰਾਪਤ ਕੀਤਾ ਹੈ.
सं. सुसुप्ति. संग्या- ऐसी गाड़्ही नींद, जिस विॱच सुपना भी ना होवे। २. पातंजल दरशन अनुसार चिॱत दी इॱक व्रिॱति जो जीव अते ब्रहम दे मेल नूं निॱत अनुभव करदी है, पर इस दशा विॱच इह ग्यान नहीं हुंदा कि ब्रहम दा मिलाप प्रापत कीता है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਦੇਖੋ, ਨਿਦ੍ਰਾ. "ਨੀਦ ਭੂਖ ਸਭ ਪਰਹਰਿ ਤਿਆਗੀ." (ਆਸਾ ਛੰਤ ਮਃ ੪) "ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ." (ਬਿਹਾ ਛੰਤ ਮਃ ਪ) ੨. ਭਾਵ- ਅਵਿਦ੍ਯਾ "ਆਵੈਗੀ ਨੀਦ ਕਹਾ ਲਗੁ ਸੋਵਉ." (ਮਲਾ ਰਵਿਦਾਸ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ੍ਵਪਨ. ਦੇਖੋ, ਸ੍ਵਪ ਧਾ. ਸੰਗ੍ਯਾ- ਨੀਂਦ. ਨ੍ਰਿਦਾ। ੨. ਸੌਣਾ. "ਜਾਗਨ ਤੇ ਸੁਪਨਾ ਭਲਾ." (ਬਿਲਾ ਮਃ ੫) ੩. ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. "ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ." (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- "ਸੁਪਨੇ ਸੇਤੀ ਚਿਤੁ ਮੂਰਖਿ ਲਾਇਆ." (ਵਾਰ ਜੈਤ) "ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ." (ਕਾਨ ਮਃ ੫) ਦੇਖੋ, ਸ੍ਵਪਨਫਲ। ੪. ਭਾਵ- ਜਗਤ. "ਜਿਸ ਕਾ ਰਾਜਿ ਤਿਸੈ ਕਾ ਸੁਪਨਾ." (ਗਉ ਮਃ ੫)...
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
वृत्ति्. ਸੰਗ੍ਯਾ- ਉਪਜੀਵਿਕਾ. ਰੋਜ਼ੀ। ੨. ਅੰਤਹਕਰਣ ਦੀ ਲਹਰ. ਮਨ ਦਾ ਤਰੰਗ। ੩. ਧਿਆਨ. ਸੁਰਤਿ। ੪. ਅਰਥ ਅਤੇ ਪਦ ਦਾ ਸੰਬੰਧ. ਵਿਦ੍ਵਾਨਾਂ ਨੇ ਇਸ ਦੇ ਤਿੰਨ ਭੇਦ ਕਲਪੇ ਹਨ- ਸ਼ਕਤਿ, ਲੱਛਣ (ਲਕ੍ਸ਼੍ਣਾ) ਅਤੇ ਵ੍ਯੰਜਨਾ.#ਸ਼ਕਤਿ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਸੁਣਦੇ ਹੀ ਅਰਥ ਦਾ ਬੋਧ ਹੋਵੇ, ਜੈਸੇ ਘੋੜਾ ਸ਼ਬਦ ਸੁਣਨ ਸਾਰ ਤਰੰਗ ਦਾ ਘ੍ਯਾਨ ਹੁੰਦਾ ਹੈ।#ਲੱਛਣਾਂ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਦੇ ਅਰਥ ਤੋਂ ਭਿੰਨ ਹੋਰ ਕਲਪਨਾ ਕਰਨੀ ਪਵੇ, ਜਿਸ ਤੋਂ ਲਕ੍ਸ਼੍ਯ ਅਰਥ ਜਾਣਿਆ ਜਾਵੇ, ਜਿਵੇਂ ਕੋਈ ਕਹੇ ਕਿ ਮੈਂ ਸਮੁੰਦਰ ਵਿੱਚ ਰਹਿਁਦਾ ਹਾਂ. ਇਸ ਦਾ ਲਕ੍ਸ਼੍ਯ ਅਰਥ ਇਹ ਹੈ ਕਿ ਸਮੁੰਦਰ ਦੇ ਜਲ ਨਾਲ ਘਿਰੇ ਟਾਪੂ ਅੰਦਰ, ਅਥਵਾ ਜਹਾਜ ਵਿੱਚ ਵਸਦਾ ਹਾਂ ਸਮੁੰਦਰ ਵਿੱਚ ਕੇਵਲ ਜਲਜੀਵ ਹੀ ਰਹਿ ਸਕਦੇ ਹਨ.#ਵ੍ਯੰਜਨਾ ਸ਼ਕਤਿ ਉਹ ਹੈ, ਜੋ ਵ੍ਯੰਗ੍ਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਕਿਸੇ ਨੇ ਆਖਿਆ ਕਿ ਤੇਰੇ ਚੇਹਰੇ ਤੋਂ ਮੂਰਖਤਾ ਭਾਸਦੀ ਹੈ. ਸੁਣਨ ਵਾਲੇ ਨੇ ਉੱਤਰ ਦਿੱਤਾ ਕਿ ਮੇਰਾ ਮੁਖ ਨਹੀਂ ਮਾਨੋ ਦਰਪਨ ਹੈ.#ਇਸ ਥਾਂ ਵ੍ਯੰਜਨਾ ਦ੍ਵਾਰਾ ਇਹ ਪ੍ਰਗਟ ਕੀਤਾ ਕਿ ਮੇਰੇ ਮੁਖ ਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਨਜਰ ਆ ਰਹੀ ਹੈ।#੫. ਕਾਵ੍ਯਰਚਨਾ ਦਾ ਪ੍ਰਕਾਰ. ਕੇਸ਼ਵਦਾਸ ਨੇ ਰਚਨਾਵ੍ਰਿੱਤਿ ਚਾਰ ਪ੍ਰਕਾਰ ਦੀ ਮੰਨੀ ਹੈ-#"ਪ੍ਰਥਮ ਕੌਸ਼ਿਕੀ ਭਾਰਤੀ ਆਰਭਟੀ ਮਨਿਭਾਤਿ। ਕਹਿ ਕੇਸ਼ਵ ਸ਼ੁਭ ਸਾਤ੍ਹਿਕੀ ਚਤੁਰ ਚਤੁਰ ਵਿਧਿ ਜਾਤਿ ॥" (ਰਸਿਕਪ੍ਰਿਯਾ)#(ੳ) ਜਿਸ ਰਚਨਾ ਵਿੱਚ ਸ਼੍ਰਿੰਗਾਰ, ਹਾਸ੍ਯ ਅਤੇ ਕਰੁਣਾ ਰਸ ਦਾ ਵਰਣਨ ਹੋਵੇ ਅਤੇ ਰਚਨਾ ਸਿੱਧੀ ਤਥਾ ਸੁੰਦਰ ਹੋਵੇ, ਇਹ ਕੌਸ਼ਿਕੀ ਹੈ.#(ਅ) ਜਿਸ ਵਿੱਚ ਵੀਰ ਅਦਭੁਤ ਅਤੇ ਹਾਸ੍ਯ ਰਸ ਹੋਵੇ ਤਥਾ ਉੱਤਮ ਰੀਤਿ ਨਾਲ ਅਰਥ ਵਰਣਨ ਕਰੀਏ, ਸੋ ਭਾਰਤੀ ਹੈ.#(ੲ) ਜਿਸ ਰਚਨਾ ਵਿੱਚ ਰੌਦ੍ਰ ਭਯਾਨਕ ਅਤੇ ਬੀਭਤਸ ਰਸ ਦਾ ਵਰਣਨ ਅਤੇ ਪਦ ਵਿੱਚ ਯਮਕ ਹੋਵੇ, ਉਹ ਆਰਭਟੀ ਹੈ.#(ਸ) ਜਿਸ ਵਿੱਚ ਅਦਭੁਤ ਵੀਰ ਅਤੇ ਸਿੰਗਾਰ ਰਸ ਦਾ ਸਮਾਨ ਭਾਵ ਕਰਕੇ ਵਰਣਨ ਹੋਵੇ, ਉਹ ਸਾਤ੍ਹਿਕੀ ਹੈ। ੬. ਛੰਦ ਦੇ ਚਰਣ ਦਾ ਵਿਸ਼੍ਰਾਮ। ੭. ਗ੍ਰੰਥ ਦੇ ਹਾਸ਼ੀਏ ਪੁਰ ਲਿਖਿਆ ਹੋਇਆ ਅਰਥ. ਟਿਪੱਣੀ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਦੇਖੋ, ਨਿਤ....
ਸੰ. ਸੰਗ੍ਯਾ- ਬਿਨਾ ਸੰਸਕਾਰ ਉਤਪੰਨ ਹੋਇਆ ਗ੍ਯਾਨ। ੨. ਪ੍ਰਤੱਖ ਗ੍ਯਾਨ। ੩. ਬਿਨਾ ਸੰਸੇ ਗ੍ਯਾਨ। ੪. ਇੱਕ ਗਣਛੰਦ. ਇਸ ਦੇ ਨਾਉਂ "ਅਕਰਾ" "ਅਣਕਾ" "ਅਨਹਦ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਨ, ਯ. , .#ਉਦਾਹਰਣ-#ਅਨਹਦ ਬੱਜੇ। ਧੁਨਿ ਘਨ ਲੱਜੇ,#ਘਣਹਣ ਘੋਰੰ। ਜਣੁ ਬਣ ਮੋਰੰ.#(ਸੂਰਜਾਵ)...
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਦੇਖੋ, ਗਿਆਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਮਿਲਨ. ਮੁਲਾਕਾਤ. ਮੇਲ. "ਸੰਗਤਿ ਮੀਤ ਮਿਲਾਪ." (ਧਨਾ ਮਃ ੧)...
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...