avaranaअवरन
ਦੇਖੋ, ਅਵਰਣ। ੨. ਵਿ- ਅਮਰ- ਨ. ਜੋ ਅਮਰ ਨਹੀਂ. ਮਰਨ ਵਾਲਾ. "ਕਿ ਇਹੁ ਮਨ ਅਵਰਨ, ਸਦਾ ਅਵਿਨਾਸੀ?" (ਮਲਾ ਮਃ ੩) ਇਹ ਅੰਤਹਕਰਣ ਮਰਨ ਵਾਲਾ ਹੈ, ਜਾਂ ਨਿੱਤ ਅਵਿਨਾਸ਼ੀ ਹੈ?
देखो, अवरण। २. वि- अमर- न. जो अमर नहीं. मरन वाला. "कि इहु मन अवरन, सदा अविनासी?" (मला मः ३) इह अंतहकरण मरन वाला है, जां निॱत अविनाशी है?
ਸੰ. ਅਵਰ੍ਣ. ਸੰਗ੍ਯਾ- ਨਿੰਦਾ। ੨. ਵਿਵਰਣ (ਰੰਗ) ਰਹਿਤ। ੩. ਬ੍ਰਾਹਮਣ ਆਦਿ ਵਰਣਾਂ ਤੋਂ ਬਾਹਰ। ੪. ਅੱਖਰ ਤੋਂ ਬਿਨਾ। ੫. ਸੰ. अवर्णय. ਅਵਰ੍ਣ੍ਯ. ਜੋ ਵਰਣਨ ਨਾ ਕੀਤਾ ਜਾ ਸਕੇ। ੬. ਦੇਖੋ, ਆਵਰਣ....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਦੇਖੋ, ਅਵਰਣ। ੨. ਵਿ- ਅਮਰ- ਨ. ਜੋ ਅਮਰ ਨਹੀਂ. ਮਰਨ ਵਾਲਾ. "ਕਿ ਇਹੁ ਮਨ ਅਵਰਨ, ਸਦਾ ਅਵਿਨਾਸੀ?" (ਮਲਾ ਮਃ ੩) ਇਹ ਅੰਤਹਕਰਣ ਮਰਨ ਵਾਲਾ ਹੈ, ਜਾਂ ਨਿੱਤ ਅਵਿਨਾਸ਼ੀ ਹੈ?...
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਦੇਖੋ, ਨਿਤ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...