abudhalā, abadhhaअबुदॱला, अबध
ਸੰ. अबद्घ- ਅਬੱਧ ਵਿ- ਬੰਧਨ ਰਹਿਤ. ਮੁਕਤ. ਆਜ਼ਾਦ। ੨. ਸੰ. ਅਬਧ੍ਯ. ਜੋ ਮਾਰਣ ਯੋਗ੍ਯ ਨਹੀਂ, ਜੈਸੇ- ਬਾਲਕ, ਰੋਗੀ, ਇਸਤ੍ਰੀ ਅਤੇ ਸ਼ਰਣਾਗਤ। ੩. ਜੋ ਕਿਸੇ ਤੋਂ ਮਾਰਿਆ ਨਾ ਜਾ ਸਕੇ। ੪. ਸੰ. ਅਬਾਧ੍ਯ. ਬੇਰੋਕ. ਜੋ ਨਿਵਾਰਣ ਨਾ ਹੋ ਸਕੇ. "ਕਾਲ ਫਾਸ ਅਬਧ ਲਾਗੇ." (ਆਸਾ ਰਵਦਾਸ)
सं. अबद्घ- अबॱध वि- बंधन रहित. मुकत. आज़ाद। २. सं. अबध्य. जो मारण योग्य नहीं, जैसे- बालक, रोगी, इसत्री अते शरणागत। ३. जो किसे तों मारिआ ना जा सके। ४. सं. अबाध्य. बेरोक. जो निवारण ना हो सके. "काल फास अबध लागे." (आसा रवदास)
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਮੁਕ੍ਤ. ਵਿ- ਛੁਟਿਆ ਹੋਇਆ. ਆਜ਼ਾਦ. ਨਿਰਬੰਧ. "ਮੁਕਤ ਭਏ ਪ੍ਰਭ ਰੂਪ ਨ ਰੇਖੰ." (ਗਉ ਅਃ ਮਃ ੧) ੨. ਦੇਖੋ, ਸਸਤ੍ਰ। ੩. ਸੰਗ੍ਯਾ- ਮੁਕ੍ਤਾ. ਮੋਤੀ. "ਮੁਕਤ ਲਾਲ ਅਨਿਕ ਭੋਗ." (ਕਾਨ ਮਃ ੫)...
ਫ਼ਾ. [آزاد] ਵਿ- ਬੰਧਨ ਰਹਿਤ. ਮੁਕ੍ਤ. ਸ੍ਵਤੰਤ੍ਰ....
ਦੇਖੋ, ਅਬਧ ੨....
ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. "ਖਟਤੁਰਸੀ ਮੁਖਿ ਬੋਲਣਾ, ਮਾਚਣ ਨਾਦ ਕੀਏ." (ਸ੍ਰੀ ਮਃ ੧) "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਮਃ ੧. ਵਾਰ ਮਾਝ) ੨. ਧਾਤੁ ਦੇ ਪਿਘਾਰਨ ਦੀ ਭੱਠੀ। ੩. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. ੪. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। ੫. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸ਼ਰਣ- ਆਗਤ. ਸ਼ਰਣ ਆਇਆ ਹੋਇਆ. "ਸਰਣਾਗਤ ਪ੍ਰਤਿਪਾਲਕ ਹਰਿ ਸੁਆਮੀ." (ਧਨਾ ਮਃ ੪)...
ਵਿ- ਜੋ ਰੋਕਿਆ ਨਾ ਜਾ ਸਕੇ. ਬਾਧ੍ਯ ਹੋਣ ਤੋਂ ਬਿਨਾ....
ਸੰ. ਸੰਗ੍ਯਾ- ਰੋਕਣ ਦੀ ਕ੍ਰਿਯਾ. ਵਰਜਨ। ੨. ਨਿਵ੍ਰਿੱਤਿ. ਛੁਟਕਾਰਾ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ....
ਸੰ. अबद्घ- ਅਬੱਧ ਵਿ- ਬੰਧਨ ਰਹਿਤ. ਮੁਕਤ. ਆਜ਼ਾਦ। ੨. ਸੰ. ਅਬਧ੍ਯ. ਜੋ ਮਾਰਣ ਯੋਗ੍ਯ ਨਹੀਂ, ਜੈਸੇ- ਬਾਲਕ, ਰੋਗੀ, ਇਸਤ੍ਰੀ ਅਤੇ ਸ਼ਰਣਾਗਤ। ੩. ਜੋ ਕਿਸੇ ਤੋਂ ਮਾਰਿਆ ਨਾ ਜਾ ਸਕੇ। ੪. ਸੰ. ਅਬਾਧ੍ਯ. ਬੇਰੋਕ. ਜੋ ਨਿਵਾਰਣ ਨਾ ਹੋ ਸਕੇ. "ਕਾਲ ਫਾਸ ਅਬਧ ਲਾਗੇ." (ਆਸਾ ਰਵਦਾਸ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਰਵਿਦਾਸ....