abadhaअबद
ਅਦਬ ਦਾ ਉਲਟ. ਦੇਖੋ, ਅਦਬ। ੨. ਸੰ. ਅਬਦ. ਸੰਗ੍ਯਾ- ਬੱਦਲ, ਜੋ ਆਪ (ਜਲ) ਦਿੰਦਾ ਹੈ. "ਅੰਮ੍ਰਿਤਵਾਕ ਅਬਦ ਅੰਮ੍ਰਿਤ ਤੇ." (ਗੁਪ੍ਰਸੂ) ੩. ਸਾਲ. ਵਰ੍ਹਾ। ੪. ਕਪੂਰ। ੫. ਆਕਾਸ਼। ੬. ਸੰ. ਅਵਦ੍ਯ. ਵਿ- ਜੋ ਕਥਨ ਨਾ ਕੀਤਾ ਜਾਵੇ. ਨਾ ਕਹਿਣ ਯੋਗ੍ਯ. ਅਕਥ੍ਯ। ੭. ਅ਼. [ابد] ਅੰਤ ਰਹਿਤ. ਬੇਅੰਤ। ੮. ਨਿੱਤ. ਇੱਕਰਸ। ੯. ਅ਼. [عبد] ਅ਼ਬਦ. ਸੰਗ੍ਯਾ- ਦਾਸ. ਗ਼ੁਲਾਮ.
अदब दा उलट. देखो, अदब। २. सं. अबद. संग्या- बॱदल, जो आप (जल) दिंदा है. "अंम्रितवाक अबद अंम्रित ते." (गुप्रसू) ३. साल. वर्हा। ४. कपूर। ५. आकाश। ६. सं. अवद्य. वि- जो कथन ना कीता जावे. ना कहिण योग्य. अकथ्य। ७. अ़. [ابد] अंत रहित. बेअंत। ८. निॱत. इॱकरस। ९. अ़. [عبد] अ़बद. संग्या- दास. ग़ुलाम.
ਅ਼. [ادب] ਸੰਗ੍ਯਾ- ਆਦਰ. ਸਨਮਾਨ. ਇਸ਼ਸ੍ਟਾਚਾਰ. "ਹਾਦੀਯੇ ਰਾਹੇ ਖ਼ੁਦਾ ਆਮਦ ਅਦਬ। ਬੇ ਅਦਬ ਖ਼ਾਲੀਸ੍ਤ ਅਜ਼ ਅਲਤਾਫ਼ੇ ਰੱਬ." (ਜਿੰਦਗੀ) ੨. ਨਿਯਮ. ਕ਼ਾਇਦਾ। ੩. ਸਦਾਚਾਰ ਵਾਲਾ ਸਾਹਿਤ੍ਯ....
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਅਦਬ ਦਾ ਉਲਟ. ਦੇਖੋ, ਅਦਬ। ੨. ਸੰ. ਅਬਦ. ਸੰਗ੍ਯਾ- ਬੱਦਲ, ਜੋ ਆਪ (ਜਲ) ਦਿੰਦਾ ਹੈ. "ਅੰਮ੍ਰਿਤਵਾਕ ਅਬਦ ਅੰਮ੍ਰਿਤ ਤੇ." (ਗੁਪ੍ਰਸੂ) ੩. ਸਾਲ. ਵਰ੍ਹਾ। ੪. ਕਪੂਰ। ੫. ਆਕਾਸ਼। ੬. ਸੰ. ਅਵਦ੍ਯ. ਵਿ- ਜੋ ਕਥਨ ਨਾ ਕੀਤਾ ਜਾਵੇ. ਨਾ ਕਹਿਣ ਯੋਗ੍ਯ. ਅਕਥ੍ਯ। ੭. ਅ਼. [ابد] ਅੰਤ ਰਹਿਤ. ਬੇਅੰਤ। ੮. ਨਿੱਤ. ਇੱਕਰਸ। ੯. ਅ਼. [عبد] ਅ਼ਬਦ. ਸੰਗ੍ਯਾ- ਦਾਸ. ਗ਼ੁਲਾਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਵਰ੍ਸ. ਸਾਲ. ਦੇਖੋ, ਵਰਸ. "ਵਰ੍ਹੇ ਮਾਹ ਵਾਰ ਥਿਤੀ ਕਰਿ." (ਮਾਰੂ ਸੋਲਹੇ ਮਃ ੩)...
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. ਵਿ- ਨਿੰਦਿਤ. ਨਿੰਦਾ ਯੋਗ੍ਯ। ੨. ਪਾਪੀ. ਅਧਮ. ਨੀਚ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਅੰਤ ਰਹਿਤ. ਅਨੰਤ. "ਬੇਅੰਤ ਗੁਣ ਤੇਰੇ ਕਥੇ ਨ ਜਾਹੀ." (ਗਉ ਛੰਤ ਮਃ ੫)...
ਦੇਖੋ, ਨਿਤ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....