anuruअनुरु
ਸੰ. ਅਨੂਰੁ. ਸੰਗ੍ਯਾ- ਸੂਰਜ ਦਾ ਰਥਵਾਹੀ, ਜਿਸ ਦੇ ਉਰੁ (ਪੱਟ) ਨਹੀਂ. ਦੇਖੋ, ਅਰੁਣ.
सं. अनूरु. संग्या- सूरज दा रथवाही, जिस दे उरु (पॱट) नहीं. देखो, अरुण.
ਦੇਖੋ, ਅਨੁਰੁ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਰਥਵਾਹਕ. ਰਥ ਹੱਕਣ ਵਾਲਾ. "ਇਕ ਰਥੁ, ਇਕ ਰਥਵਾਹੁ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. उरु. ਸੰਗ੍ਯਾ- ਪੱਟ. ਜੰਘਾ। ੨. ਵਿ- ਚੌੜਾ। ੩. ਲੰਮਾ। ੪. ਉੱਚਾ। ੫. ਵੱਡਾ।...
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਸੰਗ੍ਯਾ- ਸੂਰਜ ਦਾ ਰਥ। ੨. ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸਨੂੰ "ਅਨੂਰੁ"¹ ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ, ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. "ਕਰਮ ਕਰਿ ਅਰੁਣ ਪਿੰਗੁਲਾ ਰੀ." (ਧਨਾ ਤ੍ਰਿਲੋਚਨ) ੩. ਸੰਧੂਰ। ੪. ਵਿ- ਲਾਲ. ਸ਼ੁਰਖ਼. ਰਕ੍ਤ. ਰੱਤਾ....