anakāअणका
ਇੱਕ ਗਣ ਛੰਦ. ਇਸ ਦਾ ਨਾਉਂ "ਅਕਰਾ" "ਅਨਹਦ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ. , .#ਉਦਾਹਰਣ-#ਜਬ ਸਰ ਲਾਗੇ। ਤਬ ਸਭ ਭਾਗੇ।#ਦਲਪਤਿ ਮਾਰੇ। ਭਟ ਭਟਕਾਰੇ॥ (ਰਾਮਾਵ)
इॱक गण छंद. इस दा नाउं "अकरा" "अनहद" "अनुभव" "शशिवदना" "चंडरसा" अते "मधुरधुनि" भी है. लॱछण- चार चरण, प्रति चरण न, य. , .#उदाहरण-#जब सर लागे। तब सभ भागे।#दलपति मारे। भट भटकारे॥ (रामाव)
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਇੱਕ ਗਣਛੰਦ. ਇਸ ਦਾ ਨਾਉਂ "ਅਣਕਾ," "ਅਨਹਦ," "ਅਨੁਭਵ," "ਸ਼ਸ਼ਿਵਦਨਾ," "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨਗਣ, ਯਗਣ , .#ਉਦਾਹਰਣ-#ਕਸ ਸਰ ਮਾਰੇ। ਸਿਸੁ ਨਹਿ ਹਾਰੇ।#ਬਹੁ ਬਿਧਿ ਬਾਣੰ। ਅਤਿ ਧਨੁ ਤਾਣੰ॥ (ਰਾਮਾਵ)#੨ਸੰ. ਅਕ੍ਰਯ. ਵਿ- ਜੋ ਮੁੱਲ ਤੋਂ ਨਾ ਲਿਆ ਜਾ ਸਕੇ. ਮਹਿੰਗਾ। ੩. ਅ- ਕਰਾ. ਜਿਸ ਇਸਤ੍ਰੀ ਦੇ ਹੱਥ, ਅਥਵਾ ਹਥਣੀ ਦੀ ਸੁੰਡ ਨਹੀਂ....
ਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਅਕਰਾ" "ਅਣਕਾ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨ. ਯ. , .#ਉਦਾਹਰਣ-#ਸਤਜੁਗ ਆਯੋ। ਸਭ ਸੁਨਪਾਯੋ।#ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ)...
ਸੰ. ਸੰਗ੍ਯਾ- ਬਿਨਾ ਸੰਸਕਾਰ ਉਤਪੰਨ ਹੋਇਆ ਗ੍ਯਾਨ। ੨. ਪ੍ਰਤੱਖ ਗ੍ਯਾਨ। ੩. ਬਿਨਾ ਸੰਸੇ ਗ੍ਯਾਨ। ੪. ਇੱਕ ਗਣਛੰਦ. ਇਸ ਦੇ ਨਾਉਂ "ਅਕਰਾ" "ਅਣਕਾ" "ਅਨਹਦ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਨ, ਯ. , .#ਉਦਾਹਰਣ-#ਅਨਹਦ ਬੱਜੇ। ਧੁਨਿ ਘਨ ਲੱਜੇ,#ਘਣਹਣ ਘੋਰੰ। ਜਣੁ ਬਣ ਮੋਰੰ.#(ਸੂਰਜਾਵ)...
शशिवदना ਇੱਕ ਗਣ ਛੰਦ, ਜਿਸ ਦਾ ਨਾਉਂ "ਅਕਰਾ", "ਅਣਕਾ", "ਅਨਹਦ", "ਅਨੁਭਵ" "ਢੰਡਰਸਾ", ਅਤੇ "ਮਧੁਰਧੁਨਿ" ਭੀ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ ਇੱਕ ਯਗਣ.# , .#ਉਦਾਹਰਣ-#ਜਬਕਰ ਲੇਖਾ। ਬਧਤ ਵਿਸੇਖਾ।#ਨਹਿ ਘਟਜਾਈ। ਭਲ ਪਤਿਆਈ. (ਨਾਪ੍ਰ)...
ਦੇਖੋ, ਅਕਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮਿੱਠੀ (ਪਿਆਰੀ) ਆਵਾਜ਼। ੨. ਇੱਕ ਕੰਦ. ਇਸ ਦੇ ਨਾਮ "ਅਕਰਾ" "ਅਣਕਾ" "ਅਨਹਦ" "ਅਨੁਭਵ" "ਸਸਿਵਦਨਾ" ਅਤੇ "ਉਭਰਸਾ" ਭੀ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, , .#ਉਦਾਹਰਣ-#ਝਲਹਾਲ ਢਾਲੰ। ਜਿਮ ਗੁਲਲਾਲੰ।#ਖੜਭੜ ਬੀਰੰ। ਤੜਸੜ ਤੀਰੰ।। (ਸੂਰਜਾਵ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰਗ੍ਯਾ- ਮੰਡਲੀ ਦਾ ਸਰਦਾਰ। ੨. ਫ਼ੌਜ ਦਾ ਸਰਦਾਰ। ੩. ਭੀਮ ਜੱਟ ਦਾ ਪੁਤ੍ਰ, ਜੋ ਮੌੜ ਪਿੰਡ ਦਾ ਵਸਨੀਕ ਸੀ. ਜਦ ਦਸ਼ਮੇਸ਼ ਸਾਬੋ ਕੀ ਤਲਵੰਡੀ (ਦਮਦਮੇ) ਵਿਰਾਜਦੇ ਸਨ, ਤਦ ਇਹ ਦੁੱਧ ਦਾ ਘੜਾ ਲੈਕੇ ਹਾਜਿਰ ਹੋਇਆ, ਸਤਿਗੁਰਾਂ ਨੇ ਇਸ ਨੂੰ ਦਸਤਾਰ ਬਖ਼ਸ਼ੀ....