anubhavaअनुभव
ਸੰ. ਸੰਗ੍ਯਾ- ਬਿਨਾ ਸੰਸਕਾਰ ਉਤਪੰਨ ਹੋਇਆ ਗ੍ਯਾਨ। ੨. ਪ੍ਰਤੱਖ ਗ੍ਯਾਨ। ੩. ਬਿਨਾ ਸੰਸੇ ਗ੍ਯਾਨ। ੪. ਇੱਕ ਗਣਛੰਦ. ਇਸ ਦੇ ਨਾਉਂ "ਅਕਰਾ" "ਅਣਕਾ" "ਅਨਹਦ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਨ, ਯ. , .#ਉਦਾਹਰਣ-#ਅਨਹਦ ਬੱਜੇ। ਧੁਨਿ ਘਨ ਲੱਜੇ,#ਘਣਹਣ ਘੋਰੰ। ਜਣੁ ਬਣ ਮੋਰੰ.#(ਸੂਰਜਾਵ)
सं. संग्या- बिना संसकार उतपंन होइआ ग्यान। २. प्रतॱख ग्यान। ३. बिना संसे ग्यान। ४. इॱक गणछंद. इस दे नाउं "अकरा" "अणका" "अनहद" "शशिवदना" "चंडरसा" अते "मधुरधुनि" भी हन. लॱछण- चार चरण. प्रति चरण, न, य. , .#उदाहरण-#अनहद बॱजे। धुनि घन लॱजे,#घणहण घोरं। जणु बण मोरं.#(सूरजाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਸੰਸ੍ਕਾਰ. ਸੰਗ੍ਯਾ- ਸੰ- ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨. ਸ਼ੁੱਧ ਕਰਨਾ। ੩. ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪. ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ- ਜਨਮ ਅਮ੍ਰਿਤ ਵਿਆਹ ਆਦਿ ਸੰਸਕਾਰ.#ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨਿਸ਼ਿੱਧ.#(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ- ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.#(ਅ) ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ- ਜਟਾ ਭਸਮ ਜਨੇਉ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.#(ੲ) ਨਿਸਿੱਧ (ਨਿਕ੍ਰਿਸਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ- ਯੋਗੀਆਂ ਦਾ ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਦੇਖੋ, ਗਿਆਨ....
ਇੱਕ ਗਣਛੰਦ. ਇਸ ਦਾ ਨਾਉਂ "ਅਣਕਾ," "ਅਨਹਦ," "ਅਨੁਭਵ," "ਸ਼ਸ਼ਿਵਦਨਾ," "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨਗਣ, ਯਗਣ , .#ਉਦਾਹਰਣ-#ਕਸ ਸਰ ਮਾਰੇ। ਸਿਸੁ ਨਹਿ ਹਾਰੇ।#ਬਹੁ ਬਿਧਿ ਬਾਣੰ। ਅਤਿ ਧਨੁ ਤਾਣੰ॥ (ਰਾਮਾਵ)#੨ਸੰ. ਅਕ੍ਰਯ. ਵਿ- ਜੋ ਮੁੱਲ ਤੋਂ ਨਾ ਲਿਆ ਜਾ ਸਕੇ. ਮਹਿੰਗਾ। ੩. ਅ- ਕਰਾ. ਜਿਸ ਇਸਤ੍ਰੀ ਦੇ ਹੱਥ, ਅਥਵਾ ਹਥਣੀ ਦੀ ਸੁੰਡ ਨਹੀਂ....
ਇੱਕ ਗਣ ਛੰਦ. ਇਸ ਦਾ ਨਾਉਂ "ਅਕਰਾ" "ਅਨਹਦ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ. , .#ਉਦਾਹਰਣ-#ਜਬ ਸਰ ਲਾਗੇ। ਤਬ ਸਭ ਭਾਗੇ।#ਦਲਪਤਿ ਮਾਰੇ। ਭਟ ਭਟਕਾਰੇ॥ (ਰਾਮਾਵ)...
ਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਅਕਰਾ" "ਅਣਕਾ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨ. ਯ. , .#ਉਦਾਹਰਣ-#ਸਤਜੁਗ ਆਯੋ। ਸਭ ਸੁਨਪਾਯੋ।#ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ)...
शशिवदना ਇੱਕ ਗਣ ਛੰਦ, ਜਿਸ ਦਾ ਨਾਉਂ "ਅਕਰਾ", "ਅਣਕਾ", "ਅਨਹਦ", "ਅਨੁਭਵ" "ਢੰਡਰਸਾ", ਅਤੇ "ਮਧੁਰਧੁਨਿ" ਭੀ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ ਇੱਕ ਯਗਣ.# , .#ਉਦਾਹਰਣ-#ਜਬਕਰ ਲੇਖਾ। ਬਧਤ ਵਿਸੇਖਾ।#ਨਹਿ ਘਟਜਾਈ। ਭਲ ਪਤਿਆਈ. (ਨਾਪ੍ਰ)...
ਦੇਖੋ, ਅਕਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮਿੱਠੀ (ਪਿਆਰੀ) ਆਵਾਜ਼। ੨. ਇੱਕ ਕੰਦ. ਇਸ ਦੇ ਨਾਮ "ਅਕਰਾ" "ਅਣਕਾ" "ਅਨਹਦ" "ਅਨੁਭਵ" "ਸਸਿਵਦਨਾ" ਅਤੇ "ਉਭਰਸਾ" ਭੀ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, , .#ਉਦਾਹਰਣ-#ਝਲਹਾਲ ਢਾਲੰ। ਜਿਮ ਗੁਲਲਾਲੰ।#ਖੜਭੜ ਬੀਰੰ। ਤੜਸੜ ਤੀਰੰ।। (ਸੂਰਜਾਵ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰਗ੍ਯਾ- ਘਣਹਰ. ਮੇਘ. "ਘਣਹਣਘੋਰੰ। ਜਨੁ ਬਣ ਮੋਰੰ." (ਸੂਰਜਾਵ) ੨. ਘਨਕਾਰ. ਘਨਘੋਰ....
ਸਿੰਧੀ. ਕ੍ਰਿ. ਵਿ- ਮਾਨੋ. ਗੋਯਾ. ਜਾਣੀਓਂ. "ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ, ਤਿਸੁ ਲਾਖ ਬੇਦਨ ਜਣੁ ਆਈ." (ਸੋਰ ਮਃ ੫)...