dhalapatiदलपति
ਸੰਗ੍ਯਾ- ਮੰਡਲੀ ਦਾ ਸਰਦਾਰ। ੨. ਫ਼ੌਜ ਦਾ ਸਰਦਾਰ। ੩. ਭੀਮ ਜੱਟ ਦਾ ਪੁਤ੍ਰ, ਜੋ ਮੌੜ ਪਿੰਡ ਦਾ ਵਸਨੀਕ ਸੀ. ਜਦ ਦਸ਼ਮੇਸ਼ ਸਾਬੋ ਕੀ ਤਲਵੰਡੀ (ਦਮਦਮੇ) ਵਿਰਾਜਦੇ ਸਨ, ਤਦ ਇਹ ਦੁੱਧ ਦਾ ਘੜਾ ਲੈਕੇ ਹਾਜਿਰ ਹੋਇਆ, ਸਤਿਗੁਰਾਂ ਨੇ ਇਸ ਨੂੰ ਦਸਤਾਰ ਬਖ਼ਸ਼ੀ.
संग्या- मंडली दा सरदार। २. फ़ौज दा सरदार। ३. भीम जॱट दा पुत्र, जो मौड़ पिंड दा वसनीक सी. जद दशमेश साबो की तलवंडी (दमदमे) विराजदे सन, तद इह दुॱध दा घड़ा लैके हाजिर होइआ, सतिगुरां ने इस नूं दसतार बख़शी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਟੋਲੀ. ਜਮਾਤ. "ਸੁਨਤ ਮੁਨਿ ਜਨਾ ਮਿਲਿ ਸੰਤਮੰਡਲੀ." (ਕਲਿ ਮਃ ੫) ੨. ਸੰ. मण्डलिन्. ਵਿ- ਕੁੰਡਲ ਵਾਲਾ। ੩. ਸੰਗ੍ਯਾ- ਸੱਪ। ੪. ਬਿੱਲਾ। ੫. ਵਟ. ਬਰੋਟਾ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਸੰ. ਵਿ- ਡਰਾਉਣਾ. ਭਯਾਨਕ। ੨. ਸੰਗ੍ਯਾ- ਯੁਧਿਸ੍ਟਿਰ ਦਾ ਛੋਟਾ ਭਾਈ ਭੀਮਸੇਨ. ਦੇਖੋ, ਪਾਂਡਵ. "ਭੀਮ ਗਦਾ ਕਰ ਭੀਮ ਲਈ." (ਕ੍ਰਿਸਨਾਵ) ੩. ਦਮਯੰਤੀ ਦਾ ਪਿਤਾ ਅਤੇ ਨਲ ਦਾ ਸਹੁਰਾ ਰਾਜਾ ਭੀਮ, ਜੋ ਵਿਦਰਭ (ਬਰਾਰ) ਦਾ ਰਾਜਾ ਸੀ। ੪. ਸ਼ਿਵ। ੫. ਰਾਵਣ ਦਾ ਇੱਕ ਮੰਤ੍ਰੀ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਰਿਆਸਤ ਨਾਭਾ, ਨਜਾਮਤ ਫੂਲ, ਤਸੀਲ ਥਾਣਾ ਧਨੌਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਚਾਰ ਮੀਲ ਉੱਤਰ ਪੂਰਵ ਹੈ. ਇਸ ਪਿੰਡ ਦਾ ਕੁਝ ਹਿੱਸਾ ਰਿਆਸਤ ਪਟਿਆਲਾ ਅਤੇ ਜਿਲਾ ਫਿਰੋਜ਼ਪੁਰ ਵਿੱਚ ਭੀ ਹੈ. ਇਸ ਪਿੰਡ ਦੀ ਨਾਭਾ ਪੱਤੀ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਢਿੱਲਵੀ ਨਿਵਾਸ ਰੱਖਦੇ ਹੋਏ ਇੱਥੇ ਲੋਕਾਂ ਦੇ ਕਲ੍ਯਾਣ ਹਿਤ ਆਕੇ ਕੁਝ ਸਮਾਂ ਵਿਰਾਜੇ ਹਨ. ਇੱਥੋਂ ਦੇ ਸਿੱਖਾਂ ਦਾ ਪ੍ਰੇਮਭਾਵ ਦੇਖਕੇ ਸਤਿਗੁਰਾਂ ਨੇ ਆਪਣਾ ਚੋਲਾ ਬਖ਼ਸ਼ਿਆ, ਜੋ ਹੁਣ ਭਾਈ ਬਸੰਤਸਿੰਘ ਦੇ ਘਰ ਹੈ. ਇਸੇ ਚੇਲੇ ਦੇ ਨਾਮ ੨੦. ਘੁਮਾਉਂ ਜ਼ਮੀਨ ਰਿਆਸਤ ਨਾਭੇ ਵੱਲੋਂ ਹੈ.#ਗੁਰੂ ਜੀ ਦੇ ਚਰਣ ਪਾਉਣ ਵਾਲੀ ਥਾਂ ਕੇਵਲ ਮੰਜੀਸਾਹਿਬ ਹੈ. ਹੁਣ ਸੰਗਤਿ ਗੁਰਦ੍ਵਾਰਾ ਬਣਾਉਣ ਦਾ ਉੱਦਮ ਕਰ ਰਹੀ ਹੈ ਸਿੰਘ ਸੇਵਾਦਾਰ ਹੈ. ਦੇਖੋ, ਮੌੜਕਲਾਂ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਇਸ ਨਾਮ ਦੇ ਅਨੇਕ ਗ੍ਰਾਮ ਹਨ, ਪਰ ਸਿੱਖ ਇਤਿਹਾਸ ਵਿੱਚ ਦੋ ਬਹੁਤ ਪ੍ਰਸਿੱਧ ਹਨ:-#੧. "ਰਾਇਭੋਇ ਕੀ ਤਲਵੰਡੀ," ਜਿਸ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਨਨਕਾਨਾ ਜਾਂ ਨਾਨਕਿਆਨਾ¹ (ਨਾਨਕ- ਅਯਨ) ਪ੍ਰਸਿੱਧ ਹੈ. ਇਹ ਜਿਲਾ ਸ਼ੇਖੂਪਰਾ ਵਿੱਚ ਹੈ. ਦੇਖੋ, ਨਾਨਕਿਆਨਾ।#੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਵਿੱਚ "ਸਾਬੋ ਕੀ ਤਲਵੰਡੀ," ਜਿਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕਈ ਮਹੀਨੇ ਵਿਰਾਜੇ ਹਨ. ਇਸ ਦਾ ਨਾਮ ਦਮਦਮਾ ਸਾਹਿਬ (ਗੁਰੂ ਕੀ ਕਾਸ਼ੀ) ਪ੍ਰਸਿੱਧ ਹੈ. ਦੇਖੋ, ਦਮਦਮਾ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਸੰਗ੍ਯਾ- ਘਟ. ਕੁੰਭ. ਕਲਸ਼. "ਕੰਧਿ ਕੁਹਾੜਾ ਸਿਰਿ ਘੜਾ." (ਸ. ਫਰੀਦ)...
ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....