ajēāअजया
ਸੰ. ਸੰਗ੍ਯਾ- ਭੰਗ. ਵਿਜਯਾ (ਬਿਜੀਆ). ੨. ਅਜਾ (ਬਕਰੀ) ਦੇ ਥਾਂ ਭੀ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਹੈ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)
सं. संग्या- भंग. विजया (बिजीआ). २. अजा (बकरी) दे थां भी इह शबद भाई गुरदास जी ने वरतिआ है. "अजया अधीन तांते परम पवित्र भई." (भागु क)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਸੰ. ਵਿਜਯਾ- ਸੰਗ੍ਯਾ- ਦੁਰਗਾ, ਜੋ ਜਿੱਤਣ ਵਾਲੀ ਹੈ। ੨. ਅੱਸੂ ਸੁਦੀ ੧੦. ਵਿਜਯਦਸਮੀ. ਇਸ ਦਿਨ ਰਾਮਚੰਦ੍ਰ ਜੀ ਨੇ ਲੰਕਾ ਪੁਰ ਚੜ੍ਹਾਈ ਕੀਤੀ ਸੀ, ਦੇਖੋ, ਦਸਹਰਾ। ੩. ਭੰਗ....
ਸੰ. ਸੰਗ੍ਯਾ- ਬਕਰੀ. "ਅਜਾ ਭੋਗੰਤ ਕੰਦ ਮੂਲੰ." (ਸਹਸ ਮਃ ੫) ੨. ਮਾਇਆ। ੩. ਪ੍ਰਕ੍ਰਿਤਿ. "ਜਿਂਹ ਸੱਤਾ ਕੇ ਅਜਾ ਅਲੰਬਾ." (ਨਾਪ੍ਰ) ੪. ਵਿ- ਅਜਾਤ. ਜਨਮ ਰਹਿਤ. "ਅਜੈ ਹੈ, ਅਜਾ ਹੈ." (ਜਾਪੁ) ੫. ਇੱਕ ਵਰਣਿਕ ਛੰਦ. ਇਸ ਦਾ ਨਾਉਂ "ਅਜੰਨ" ਭੀ ਹੈ, ਲੱਛਣ- ਚਾਰ ਚਰਣ. ਪ੍ਰਤਿ ਚਰਣ, ਯ, ਰ, ਲ, ਗ. , , , .#ਉਦਾਹਰਣ-#ਅਜੀਤੇ ਜੀਤ ਜੀਤਕੈ।#ਅਭੀਰੀ ਭਾਜ ਭੀਰੁ ਹਨਐ।#ਸਿਧਾਰੇ ਚੀਨਰਾਜ ਪੈ।#ਸਖਈ ਸਰ੍ਬ ਸਾਥਕੈ। (ਕਲਕੀ)#੬. ਅ਼. [اعضا] ਅਅ਼ਜਾ. ਅੰਗਾਂ ਦੇ ਜੋੜ....
ਸੰ. ਬਰ੍ਕਰੀ. ਬਕਰੇ ਦੀ ਮਦੀਨ. ਅਜਾ. ਛੇਰੀ. "ਬਕਰੀ ਸਿੰਘੁ ਇਕਤੇ ਥਾਇ ਰਾਖੇ." (ਸੂਹੀ ਮਃ ੪) "ਬਕਰੀ ਕਉ ਹਸਤੀ ਪ੍ਰਤਿਪਾਲੇ." (ਰਾਮ ਮਃ ੫) ਕਮਜ਼ੋਰ ਦੀ ਬਲਵਾਨ (ਅਹੰਕਾਰੀ) ਪਾਲਨਾ ਕਰਦਾ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਵਿ- ਗੁਰੁਦਾਸ. ਸਤਿਗੁਰੂ ਦਾ ਸੇਵਕ। ੨. ਸੰਗ੍ਯਾ- ਭਾਈ ਗੁਰਦਾਸ. "ਆਦਿ ਬ੍ਰਿੱਧ ਗੁਰਦਾਸ ਗਨ ਚਹੁਁ ਦਿਸਿ ਮੇ ਗੁਰਦਾਸ." (ਗੁਪ੍ਰਸੂ)#ਭਾਈ ਗੁਰਦਾਸ ਜੀ ਸਤਿਗੁਰੂ ਦੇ ਸੱਚੇ ਸਿੱਖ, ਬੀਬੀ ਭਾਨੀ ਜੀ ਦੇ ਨੇੜਿਓਂ ਭਾਈ ਸਨ. ਇਨ੍ਹਾਂ ਨੇ ਚੌਥੇ ਸਤਗੁਰਾਂ ਤੋਂ ੧੬੩੬ ਵਿੱਚ ਸਿੱਖਧਰਮ ਧਾਰਣ ਕੀਤਾ ਅਤੇ ਗੁਰਬਾਣੀ ਦਾ ਸਿੱਧਾਂਤ ਪੰਜਵੇਂ ਸਤਿਗੁਰਾਂ ਤੋਂ ਸਮਝਿਆ. ਸਿੱਖਮਤ ਦੇ ਪ੍ਰਚਾਰਕ ਹੋ ਕੇ ਇਨ੍ਹਾਂ ਨੇ ਧਰਮ ਦੇ ਨਿਯਮ ਚੰਗੀ ਤਰ੍ਹਾਂ ਫੈਲਾਏ. ਲਹੌਰ, ਆਗਰਾ, ਕਾਸ਼ੀ ਆਦਿਕ ਅਸਥਾਨਾਂ ਵਿੱਚ ਸਿੱਖਧਰਮ ਦਾ ਪ੍ਰਚਾਰ ਕਰਦੇ ਰਹੇ. ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾ ਗੁਰੂ ਗ੍ਰੰਥਸਾਹਿਬ, ਜੋ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਹੈ, ਉਹ ਇਨ੍ਹਾਂ ਦੀ ਹੀ ਕਲਮ ਤੋਂ ਲਿਖਿਆ ਗਿਆ ਹੈ. ਭਾਈ ਸਾਹਿਬ ਦੀ ਬਾਣੀ (੪੦ ਵਾਰਾਂ ਅਤੇ ੫੫੬ ਕਬਿੱਤ ਆਦਿਕ ਛੰਦ) ਸਿੱਖ ਧਰਮ ਦੇ ਨਿਯਮਾਂ ਦਾ ਉੱਤਮ ਭੰਡਾਰ ਹੈ. ਇਹ ਆਖਣਾ ਅਤਿਉਕਤਿ ਨਹੀਂ ਕਿ ਸਿੱਖੀ ਦਾ ਰਹਿਤਨਾਮਾ ਭਾਈ ਸਾਹਿਬ ਦੀ ਬਾਣੀ ਤੋਂ ਵਧਕੇ ਹੋਰ ਕੋਈ ਨਹੀਂ. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਿ ਭਾਈ ਗੁਰਦਾਸ ਦੀ ਬਾਣੀ ਪੜ੍ਹਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ.#ਸ੍ਰੀ ਮਾਨ ਭਾਈ ਗੁਰਦਾਸ ਜੀ ਦਾ ਛੀਵੇਂ ਸਤਿਗੁਰਾਂ ਦੇ ਸਮੇਂ ਭਾਦੋਂ ਸੁਦੀ ੮, ਸੰਮਤ ੧੬੯੪ ਨੂੰ ਗੋਇੰਦਵਾਲ ਦੇਹਾਂਤ ਹੋਇਆ. ਸਤਿਗੁਰੂ ਨੇ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ।#੩. ਬਹਿਲੋ ਵੰਸ਼ੀ ਗੁਰਦਾਸ ਮਸੰਦ, ਜੋ ਬਾਬਾ ਰਾਮਰਾਇ ਦਾ ਮੁਸਾਹਿਬ ਸੀ. ਰਾਮਰਾਇ ਜੀ ਦੇ ਪਰਲੋਕ ਗਮਨ ਪਿੱਛੋਂ ਇਹ ਦਸ਼ਮੇਸ਼ ਦੀ ਸੇਵਾ ਵਿੱਚ ਰਿਹਾ. ਦੇਖੋ, ਤਾਰਾ।#੪. ਇੱਕ ਪ੍ਰੇਮੀ ਸਿੱਖ ਕਵੀ, ਜਿਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਆਪਣੀ ਰਚਨਾ ੪੧ ਵੀਂ ਵਾਰ ਜੋੜੀ ਹੈ, ਜਿਸ ਵਿੱਚ ਪਾਠ ਹੈ- "ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ." ਆਦਿ। ੫. ਸ਼ਿਕਾਰਪੁਰ ਨਿਵਾਸੀ ਇੱਕ ਉਦਾਸੀ ਸੰਤ, ਜਿਸ ਦੀ ਧਰਮਸਾਲਾ ਸਿੰਧ ਵਿੱਚ ਬਹੁਤ ਪ੍ਰਸਿੱਧ ਹੈ. ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਯਾਯ ਭੀ ਲਿਖੇ ਹਨ....
ਸੰ. ਸੰਗ੍ਯਾ- ਭੰਗ. ਵਿਜਯਾ (ਬਿਜੀਆ). ੨. ਅਜਾ (ਬਕਰੀ) ਦੇ ਥਾਂ ਭੀ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਹੈ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)...
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਸਰਵ- ਉਸ ਤੋਂ. ਉਸ ਸੇ. "ਤਾਤੇ ਅੰਗਦ ਭਇਅਉ." (ਸਵੈਯੇ ਮਃ ੫. ਕੇ) ੨. ਕ੍ਰਿ. ਵਿ- ਤਿਸ ਵਾਸਤੇ. ਤਿਸ ਹੇਤੁ ਸੇ. "ਤਾਤੇ ਮੈ ਧਾਰੀ ਓਟ ਗੁਪਾਲ." (ਧਨਾ ਮਃ ੫)...
ਵਿ- ਅਤ੍ਯੰਤ. ਸਭ ਤੋਂ ਵਧਕੇ. "ਓਇ ਪਰਮ ਪੁਰਖ ਦੇਵਾਧਿਦੇਵ." (ਬਸੰ ਕਬੀਰ). ੨. ਪ੍ਰਧਾਨ. ਮੁਖ੍ਯ. "ਕਹੂੰ ਪੀਲ ਪਰਮੰ ਕਟੇ." (ਚੰਡੀ ੨) ੩. ਪਹਿਲਾ. ਆਦ੍ਯ। ੪. ਸੰਗ੍ਯਾ- ਕਰਤਾਰ. ਪਾਰਬ੍ਰਹਮ....
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...