agocharaअगोचर
ਵਿ- ਜੋ ਗੋ (ਇੰਦ੍ਰੀਆਂ) ਦਾ ਵਿਸਾ ਨਾ ਹੋਵੇ. "ਅਗਮ ਅਗੋਚਰ ਅਲਖ ਅਪਾਰਾ." (ਬਿਲਾ ਮਃ ੧) ੨. ਜੋ ਪ੍ਰਤੱਖ ਨਾ ਭਾਸੇ। ੩. ਗੁਪਤ. ਲੋਪ. "ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ." (ਬਿਲਾ ਮਃ ੫) ੪. ਜਿਵੇਂ ਕ੍ਰਿਤਘਨ ਦੀ ਥਾਂ ਅਕਿਰਤਘਨ ਸ਼ਬਦ ਹੈ, ਤਿਵੇਂ ਹੀ ਗੋਚਰ ਦੀ ਥਾਂ ਅਗੋਚਰ ਸ਼ਬਦ ਆਉਂਦਾ ਹੈ. "ਜੋ ਕਛੁ ਦ੍ਰਿਸਟਿ ਅਗੋਚਰ ਆਵਤ। ਤਾਂ ਕਹੁ ਮਨ ਮਾਯਾ ਠਹਿਰਾਵਤ." (ਚੌਬੀਸਾਵ)
वि- जो गो (इंद्रीआं) दा विसा ना होवे. "अगम अगोचर अलख अपारा." (बिला मः १) २. जो प्रतॱख ना भासे। ३. गुपत. लोप. "कबहु न होवहु द्रिसटि अगोचर." (बिला मः ५) ४. जिवें क्रितघन दी थां अकिरतघन शबद है, तिवें ही गोचर दी थां अगोचर शबद आउंदा है. "जो कछु द्रिसटि अगोचर आवत। तां कहु मन माया ठहिरावत." (चौबीसाव)
ਵਿ- ਜੋ ਗਮਨ ਨਾ ਕਰੇ. ਅਚਲ. "ਅਗਮ ਅਗੋਚਰੁ ਅਨਾਥੁ ਅਜੋਨੀ." (ਸਾਰ ਅਃ ਮਃ ੧)#੨. ਸੰਗ੍ਯਾ- ਬਿਰਛ। ੩. ਪਹਾੜ। ੪. ਸੰ. ਅਗਮ੍ਯ. ਵਿ- ਜਿੱਥੇ ਪਹੁੰਚਿਆ ਨਾ ਜਾਵੇ. "ਅਗਮ ਤੀਰ ਨਹ ਲੰਘਨਹ." (ਸਹਸ ਮਃ ੫) ੫. ਜਿਸ ਵਿੱਚ ਬੁੱਧੀ ਦੀ ਪਹੁੰਚ ਨਾ ਹੋਵੇ. ਅਚਿੰਤ੍ਯ। ੬. ਦੇਖੋ, ਆਗਮ। ੭. ਭਵਿਸ਼੍ਯਤ. "ਜਨ ਨਾਨਕ ਅਗਮ ਵੀਚਾਰਿਆ." (ਵਾਰ ਗਉ ੧, ਮਃ ੪) ੮. ਆਗਮ. ਸ਼ਾਸ੍ਤ. "ਅਗਮ ਨਿਗਮ ਸਤਿਗੁਰੂ ਦਿਖਾਇਆ." (ਮਾਰੂ ਅਃ ਮਃ ੩) "ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ." (ਭੈਰ ਮਃ ੪) ਗੁਰੁਸ਼ਾਸ੍ਤ ਨੇ ਦਿਖਾਇਆ।#੯. ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. "ਸਬ ਬਿਧਿ ਸੁਗਮ ਅਗਮ ਕਛੁ ਨਾਹੀ." (ਨਾਪ੍ਰ)...
ਵਿ- ਜੋ ਗੋ (ਇੰਦ੍ਰੀਆਂ) ਦਾ ਵਿਸਾ ਨਾ ਹੋਵੇ. "ਅਗਮ ਅਗੋਚਰ ਅਲਖ ਅਪਾਰਾ." (ਬਿਲਾ ਮਃ ੧) ੨. ਜੋ ਪ੍ਰਤੱਖ ਨਾ ਭਾਸੇ। ੩. ਗੁਪਤ. ਲੋਪ. "ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ." (ਬਿਲਾ ਮਃ ੫) ੪. ਜਿਵੇਂ ਕ੍ਰਿਤਘਨ ਦੀ ਥਾਂ ਅਕਿਰਤਘਨ ਸ਼ਬਦ ਹੈ, ਤਿਵੇਂ ਹੀ ਗੋਚਰ ਦੀ ਥਾਂ ਅਗੋਚਰ ਸ਼ਬਦ ਆਉਂਦਾ ਹੈ. "ਜੋ ਕਛੁ ਦ੍ਰਿਸਟਿ ਅਗੋਚਰ ਆਵਤ। ਤਾਂ ਕਹੁ ਮਨ ਮਾਯਾ ਠਹਿਰਾਵਤ." (ਚੌਬੀਸਾਵ)...
ਸੰ. ਅਲਕ੍ਸ਼੍ਯ. ਵਿ- ਜੋ ਦਿਖਾਈ ਨਾ ਦੋਵੇ. "ਅਗਮ ਅਗੋਚਰ ਅਲਖ ਅਪਾਰਾ." (ਬਿਲਾ ਮਃ ੧) ੨. ਲਕ੍ਸ਼੍ਣ ਰਹਿਤ। ੩. ਯੋਗੀਆਂ ਦਾ ਪਰਸਪਰ ਸਿਸ੍ਟਾਚਾਰ ਬੋਧਕ ਸ਼ਬਦ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰ. गुप्त ਵਿ- ਰਕ੍ਸ਼ਿਤ. ਹ਼ਿਫ਼ਾਜਤ ਕੀਤਾ ਹੋਇਆ। ੨. ਲੁਕਿਆ ਹੋਇਆ. ਪੋਸ਼ੀਦਾ. "ਗੁਪਤ ਕਰਤਾ ਸੰਗਿ ਸੋ ਪ੍ਰਭੁ." (ਮਾਰੂ ਮਃ ੫) ੩. ਸੰਗ੍ਯਾ- ਵੈਸ਼੍ਯ ਜਾਤਿ ਦੀ ਉਪਾਧਿ. ਇਹ ਸ਼ਬਦ ਵੈਸ਼ਾਂ ਦੇ ਨਾਉਂ ਪਿੱਛੇ ਲਗਦਾ ਹੈ। ੪. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ ੩੨੦ ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਾਟਲੀਪੁਤ੍ਰ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ ੩੩੦ ਵਿੱਚ ਹੋਇਆ, ਜਿਸ ਨੇ ਪਾਟਲੀਪੁਤ੍ਰ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ.#ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸ੍ਵੀ ਮਹਾਰਾਜਾ ਸਨ ੩੮੦ ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ੍ਟ੍ਰ ਨੂੰ ਫ਼ਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ ੪੧੩ ਅਥਵਾ ੪੧੫ ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲੱਗ ਪਿਆ.#ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ ੪੫੫ ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖ਼ੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ ੫੧੦ ਵਿੱਚ ਅਖ਼ੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ ੩੨੦ ਤੋਂ ੪੫੫ ਤੀਕ ਰਿਹਾ.#ਗੁਪਤ ਸੰਮਤ ਜੋ ਸਨ ੩੨੦ ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ। ੫. ਰਾਜਾ ਦਾ ਅੰਤਹਪੁਰ. ਰਾਣੀਆਂ ਦੇ ਰਹਿਣ ਦਾ ਮਹਿਲ। ੬. ਜੇਲਖ਼ਾਨਾ. ਕੈਦੀਆਂ ਦਾ ਘਰ। ੭. ਭੂਤ ਪ੍ਰੇਤ. "ਸੰਗਤ ਗੁਪਤਨ ਕੀ ਹੈ ਜੇਤੀ। ਲਾਲੋ ਕੇ ਪਗ ਪੂਜਹਿ ਤੇਤੀ." (ਗੁਪ੍ਰਸੂ)...
ਸੰ. ਸੰਗ੍ਯਾ- ਛਿਪਣਾ. ਅਦਰਸ਼ਨ। ੨. ਵਿਨਾਸ਼। ੩. ਛੇਦਨ। ੪. ਹਾਨੀ. ਨੁਕਸਾਨ....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਸੰ. दृष्टि. ਸੰਗ੍ਯਾ- ਨੇਤ੍ਰ ਦੀ ਸ਼ਕਤਿ. ਨਜਰ. "ਦ੍ਰਿਸਟਿ ਆਵੈ ਸਭ ਏਕੰਕਾਰ." (ਗਉ ਮਃ ੫) ੨. ਨੇਤ੍ਰ। ੩. ਧ੍ਯਾਨ. ਵਿਚਾਰ। ੪. ਦੇਖੋ, ਦ੍ਰਿਸਟਿ ਅਨਦ੍ਰਿਸਟਿ....
ਸੰ. कृतघ्र ਵਿ- ਕੀਤੇ ਹੋਏ ਨੂੰ ਨਾਸ਼ ਕਰਨ ਵਾਲਾ. ਜੋ ਕੀਤੇ ਉਪਕਾਰ ਨੂੰ ਮਿਟਾਦੇਵੇ. ਇਹਸਾਨਫ਼ਰਾਮੋਸ਼. ਦੇਖੋ, ਅਕਿਰਤਘਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. कृतघ्न- ਕ੍ਰਿਤਘ੍ਨ. ਵਿ- ਉਪਕਾਰ ਵਿਸਾਰਨ ਵਾਲਾ. ਕਰੀਖੋ. ਇਹ਼ਸਾਨ ਫ਼ਰਾਮੋਸ਼. "ਅਕਿਰਤਘਣਾ ਨੋ ਪਾਲਦਾ." (ਸ੍ਰੀ ਮਃ ੫)#ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ,#ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ,#ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ,#ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ,#ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ,#ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ.#(ਭਾਗੁ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. "ਜਿਵ ਤੂ ਚਲਾਇਹਿ ਤਿਵੈ ਚਲਹ." (ਅਨੰਦੁ)...
ਸੰ. ਵਿ- ਜੋ ਗੋ (ਇੰਦ੍ਰੀਆਂ) ਦਾ ਵਿਸਯ ਹੈ। ੨. ਪ੍ਰਿਥਿਵੀ ਪੁਰ ਫਿਰਨ ਵਾਲਾ। ੩. ਸੰਗ੍ਯਾ- ਇੰਦ੍ਰੀਆਂ ਦਾ ਵਿਸਯ ਪਦਾਰਥ। ੪. ਗਊਆਂ ਦੇ ਚਰਣ ਦਾ ਅਸਥਾਨ (ਚਰਾਂਦ)....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਆਉਂਦਾ. ਦੇਖੋ, ਆਵਨ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਕਥਨ ਕਰ. ਬੋਲ। ੨. ਸੰਗ੍ਯਾ- ਬਾਣੀ. ਬਾਤ. ਕਥਾ "ਸੁਕ ਸੰਗ ਰਾਜੇ ਕਹੁ ਕਹੀ." (ਕ੍ਰਿਸਨਾਵ) ੩. ਦੇਖੋ, ਕਹੁਁ....
ਦੇਖੋ, ਮਾਇਆ. "ਮਾਯਾਮੋਹ ਭਰਮਪੈ ਭੂਲੇ." (ਸਵੈਯੇ ਮਃ ੪. ਕੇ) ੨. ਸਮਾਯਾ. ਖਟਾਯਾ. "ਨਹਿ ਏਕਨ ਕੇ ਉਰ ਆਨਂਦ ਮਾਯੋ." (ਕ੍ਰਿਸਨਾਵ)...