akirataghana, akirataghanaअकिरतघण, अकिरतघन
ਸੰ. कृतघ्न- ਕ੍ਰਿਤਘ੍ਨ. ਵਿ- ਉਪਕਾਰ ਵਿਸਾਰਨ ਵਾਲਾ. ਕਰੀਖੋ. ਇਹ਼ਸਾਨ ਫ਼ਰਾਮੋਸ਼. "ਅਕਿਰਤਘਣਾ ਨੋ ਪਾਲਦਾ." (ਸ੍ਰੀ ਮਃ ੫)#ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ,#ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ,#ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ,#ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ,#ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ,#ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ.#(ਭਾਗੁ)
सं. कृतघ्न- क्रितघ्न. वि- उपकार विसारन वाला. करीखो. इह़सान फ़रामोश. "अकिरतघणा नो पालदा." (स्री मः ५)#मद विच रिॱधा पाइकै कुॱते दा मास,#धरिआ माणस खोपरी तिसमंदी वास,#रॱतू भरिआ कॱपड़ा कर कॱजण तास,#ढक लै चॱली चूहड़ी कर भोग बिलास,#आख सुणाए पुॱछिआ लाहे विसवास,#नदरी पवै अकिरतघण मत होइ विणास.#(भागु)
ਸੰ. कृतघ्र ਵਿ- ਕੀਤੇ ਹੋਏ ਨੂੰ ਨਾਸ਼ ਕਰਨ ਵਾਲਾ. ਜੋ ਕੀਤੇ ਉਪਕਾਰ ਨੂੰ ਮਿਟਾਦੇਵੇ. ਇਹਸਾਨਫ਼ਰਾਮੋਸ਼. ਦੇਖੋ, ਅਕਿਰਤਘਨ....
ਸੰ. ਸੰਗ੍ਯਾ- ਸਹਾਇਤਾ. ਮਦਤ।#੨. ਭਲਿਆਈ. ਨੇਕੀ. "ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ." (ਗੁਪ੍ਰਸੂ) ੩. ਅਨੁਕੂਲਤਾ। ੪. ਨੌਕਰੀ. ਚਾਕਰੀ। ੫. ਮਿਹਰਬਾਨੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [احسان] ਸੰਗ੍ਯਾ- ਭਲਾ ਕਰਨਾ. ਉਪਕਾਰ ਕਰਨ ਦੀ ਕ੍ਰਿਯਾ....
ਫ਼ਾ. [فراموش] ਵਿ- ਭੁੱਲਿਆ ਹੋਇਆ "ਹੋਸ਼ ਭਈ ਫਰਾਮੋਸ਼ ਸਭੈ." (ਨਾਪ੍ਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਬਿਚ ਅਤੇ ਵਿਚਿ...
ਦੇਖੋ, ਰਿੱਧ। ੨. ਰੰਧਨ ਕੀਤਾ. ਰਿੰਨ੍ਹਿਆ. ਪਕਾਇਆ....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਧਾਰਣ ਕੀਤਾ. ਰੱਖਿਆ. "ਤਾਕਾ ਰਿਜਕੁ ਆਗੈ ਕਰਿ ਧਰਿਆ." (ਸੋਦਰੁ) ੨. ਸੰਗ੍ਯਾ- ਧਿਰ. ਆਧਾਰ. ਆਸ਼੍ਰਯ. "ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ." (ਸੋਦਰੁ)...
ਦੇਖੋ, ਮਾਨਸ। ੨. ਸੰ. ਮਾਨੁਸ. ਮਨੁ ਦੀ ਔਲਾਦ. ਮਨੁੱਖ. ਮਾਨਵ. "ਮਾਣਸਜਨਮ ਵਡਪੁੰਨੇ ਪਾਇਆ." (ਵਾਰ ਘੋੜੀਆਂ ਮਃ ੪) ੩. ਮਾਂਸ. ਮਾਸ. "ਮਾਣਸੁ ਭਰੀਆ ਆਣਿਆ ਮਾਣਸੁ ਭਰਿਆ ਆਇ." (ਮਃ ੩. ਵਾਰ ਬਿਹਾ) ੪. ਸੰ. ਮਨਸ੍ਯੁ. ਵਿ- ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. "ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ." (ਬਸੰ ਮਃ ੫)...
ਸੰ. ਖਰ੍ਪਰ. ਸੰਗ੍ਯਾ- ਸਿਰ ਦੀ ਹੱਡੀ. ਕਪਾਲ....
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਮੰਦਾ ਦਾ ਇਸਤ੍ਰੀਲਿੰਗ। ੨. ਦੇਖੋ, ਮੰਦੀ ਕੰਮੀ....
ਸੰ. वास्. ਧਾ ਸੁਗੰਧਿਤ ਕਰਨਾ, ਧੂਪ ਦੇਣਾ। ੨. ਸੰਗ੍ਯਾ- ਵਸਤ੍ਰ. ਪੋਸ਼ਾਕ। ੩. ਸੁਗੰਧ. "ਚੰਦਨ ਵਾਸ ਬਨਾਸਪਤਿ." (ਭਾਗੁ) ੪. ਘਰ. ਮਕਾਨ। ੫. ਨਿਵਾਸ. ਰਹਣਾ. ਵਸਣਾ....
ਰਕ੍ਤ. ਲਹੂ. "ਰੱਤੂ ਦੇ ਪਰਨਾਲੇ ਚੱਲੇ ਵੀਰਖੇਤ." (ਚੰਡੀ ੩)...
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਸੰਗ੍ਯਾ- ਢਕਣ ਦਾ ਵਸਤ੍ਰ ਅਥਵਾ ਢੱਕਣ ਆਦਿਕ ਕੋਈ ਵਸਤੁ. "ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ." (ਭਾਗੁ) ੨. ਕ੍ਰਿ- ਕੱਜਣਾ. ਢਕਣਾ. ਆਛਾਦਨ ਕਰਨਾ....
ਸੰਗ੍ਯਾ- ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. "ਤਾਸ ਬਾਦਲਾ ਚਮਕ ਮਹਾਨੇ." (ਗੁਪ੍ਰਸੂ) ੨. ਸੰ. ਤ੍ਵੇਸ. ਵਿ- ਭਯੰਕਰ. ਡਰਾਵਣਾ. "ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ." (ਰਾਮਾਵ) ੩. ਫ਼ਾ. ਅਤੇ ਅ਼. [طاس-تاس] ਸੰਗ੍ਯਾ- ਥਾਲ। ੪. ਪਿਆਲਾ. ਦੇਖੋ, ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। ੫. ਫ਼ਾ. [تاش] ਤਾਸ਼. ਸਾਥੀ. ਸੰਗੀ। ੬. ਹ਼ਿੱਸੇਦਾਰ। ੭. ਸ੍ਵਾਮੀ. ਮਾਲਿਕ. "ਦੁਖਭੰਜਨ ਗੁਣਤਾਸ." (ਬਾਵਨ) ੮. ਦੇਖੋ, ਤਾਸੁ। ੯. ਸਿੰਧੀ. ਪ੍ਯਾਸ. ਤ੍ਰਿਸਾ (ਤ੍ਰਿਖਾ) ੧੦. ਪੱਤਿਆਂ ਦੀ ਇੱਕ ਖੇਡ Playing- card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ....
ਚੰਡਾਲ- ਚੰਡਾਲੀ. ਭੰਗੀ. ਖ਼ਾਕਰੋਬ. ਦੇਖੋ, ਚੂਹਰਾ. "ਪਰਨਿੰਦਾ ਘਟਿ ਚੂਹੜੀ." (ਵਾਰ ਸ੍ਰੀ ਮਃ ੧)...
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਸੰ. ਵਿਲਾਸ. ਸੰਗ੍ਯਾ- ਬਹੁਤ ਲਸ (ਖੇਡਣਾ). ਖੇਲ. ਕ੍ਰੀੜਾ। ੨. ਆਨੰਦ ਭੋਗ. "ਅਨਿਕ ਬਿਲਾਸ ਕਰਤ ਮਨਮੋਹਨ." (ਗਉ ਮਃ ੫) ੩. ਦੇਖੋ, ਵਿਲਾਸ ੨....
ਦੇਖੋ, ਵਸਵਾਸ, ਸੰਗ੍ਯਾ- ਚਿੰਤਾ. ਦੁਬਿਧਾ ਫਿਕਰ. "ਅਸਾਂ ਨੂੰ ਰਾਤ ਦਿਣ ਉਨਾ ਦਾ ਵਿਸਵਾਸ ਰਹਿਁਦਾ ਹੈ." (ਜਸਭਾਮ) ੨. ਸੰ. ਵਿਸ਼੍ਵਾਸ. ਨਿਸ਼ਚਯ. ਭਰੋਸਾ. ਯਕੀਨ....
ਵਿ- ਨਾਜਿਰ. ਦੇਖਣ ਵਾਲਾ. ਨਜਰ ਕਰਨ ਵਾਲਾ। ੨. ਸੰਗ੍ਯਾ- ਕਰਤਾਰ. "ਨਾਨਕ ਨਦਰੀ ਨਦਰਿ ਨਿਹਾਲੁ." (ਜਪੁ) "ਨਾਨਕ ਨਦਰੀ ਨਦਰਿ ਕਰੇ." (ਵਾਰ ਬਿਲਾ ਮਃ ੩) "ਨਾਨਕ ਨਦਰੀ ਮਨਿ ਵਸੈ." (ਵਾਰ ਗੂਜ ੧. ਮਃ ੩) ੩. ਨਜਰ. ਦ੍ਰਿਸ੍ਟਿ. "ਨਦਰੀ ਬਾਹਰਿ ਨ ਕੋਇ." (ਸ੍ਰੀ ਅਃ ਮਃ ੩) ੪. ਨਜਰ ਅੰਦਰ. ਦ੍ਰਿਸ੍ਟਿ ਵਿੱਚ. "ਸਭ ਨਦਰੀ ਕਰਮ ਕਮਾਵਦੇ." (ਸ੍ਰੀ ਅਃ ਮਃ ੩) ੫. ਨਜਰ ਕਰਕੇ. ਕ੍ਰਿਪਾ ਦ੍ਰਿਸ੍ਟਿ ਤੋਂ. "ਨਦਰੀ ਇਹੁ ਮਨ ਵਸਿ ਆਵੈ, ਨਦਰੀ ਮਨੁ ਨਿਰਮਲੁ ਹੋਇ." (ਵਡ ਮਃ ੩)...
ਪੜੈ. "ਜਿਨ ਕੀ ਲੇਖੈ ਪਤਿ ਪਵੈ." (ਵਾਰ ਆਸਾ)...
ਸੰ. कृतघ्न- ਕ੍ਰਿਤਘ੍ਨ. ਵਿ- ਉਪਕਾਰ ਵਿਸਾਰਨ ਵਾਲਾ. ਕਰੀਖੋ. ਇਹ਼ਸਾਨ ਫ਼ਰਾਮੋਸ਼. "ਅਕਿਰਤਘਣਾ ਨੋ ਪਾਲਦਾ." (ਸ੍ਰੀ ਮਃ ੫)#ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ,#ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ,#ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ,#ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ,#ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ,#ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ.#(ਭਾਗੁ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਦੇਖੋ, ਬਿਨਾਸ. "ਲੇਖੈ ਹੋਇ ਵਿਣਾਸੁ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...