agamapuraअगमपुर
ਵਿ- ਉਹ ਨਗਰ, ਜਿਸ ਥਾਂ ਚਿੰਤਾ ਸ਼ੋਕਾਦਿ ਨਾ ਹੋਵੇ। ੨. ਸੰਗ੍ਯਾ- ਪਰਮਪਦ. ਨਿਰ੍ਵਾਣ. "ਤਿਤੁ ਅਗਮਪੁਰੇ ਕਹੁ ਕਿਤੁਬਿਧਿ ਜਾਈਐ?" (ਆਸਾ ਛੰਤ ਮਃ ੧) ੩. ਆਨੰਦੁਪਰ ਦੇ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ- ਜਿਸ ਥਾਂ ਸੰਮਤ ੧੭੬੧ ਵਿੱਚ ਭਾਈ ਉਦਯ ਸਿੰਘ ਅਤੇ ਈਸ਼ਰ ਸਿੰਘ ਜੀ ਨੇ ਤੁਰਕੀ ਸੈਨਾ ਦਾ ਮੁਕਾਬਲਾ ਕੀਤਾ ਸੀ। ੪. ਦੇਖੋ, ਅਗੰਮਪੁਰ.
वि- उह नगर, जिस थां चिंता शोकादि ना होवे। २. संग्या- परमपद. निर्वाण. "तितु अगमपुरे कहु कितुबिधि जाईऐ?" (आसा छंत मः १) ३. आनंदुपर दे पंज किलिआं विॱचों इॱक किला- जिस थां संमत १७६१ विॱच भाई उदय सिंघ अते ईशर सिंघ जी ने तुरकी सैना दा मुकाबला कीता सी। ४. देखो, अगंमपुर.
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ." (ਵਾਰ ਰਾਮ ੧. ਮਃ ੨) ੨. ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ." (ਗੂਜ ਤ੍ਰਿਲੋਚਨ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸਭ ਤੋਂ ਉੱਚੀ ਪਦਵੀ. ਵਡਾ ਰਤਬਾ. ਮੋਕ੍ਸ਼੍. ਤੁਰੀਯ (ਤੁਰੀਆ) ਪਦ. "ਗੁਰਪਰਸਾਦਿ ਪਰਮਪਦੁ ਪਾਇਆ." (ਸੋਦਰੁ)....
ਸਰਵ- ਉਸ ਦੀ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਉਸ. "ਤਿਤੁ ਘਰਿ ਸਖੀਏ ਮੰਗਲੁ ਗਾਇਆ." (ਮਾਝ ਮਃ ੫) ੩. ਕ੍ਰਿ. ਵਿ- ਤਤ੍ਰ. ਵਹਾਂ. ਉੱਥੇ. "ਵਡਭਾਗੀ ਤਿਤੁ ਨ੍ਹਾਵਾਈਐ." (ਰਾਮ ਮਃ ੪)...
ਕਥਨ ਕਰ. ਬੋਲ। ੨. ਸੰਗ੍ਯਾ- ਬਾਣੀ. ਬਾਤ. ਕਥਾ "ਸੁਕ ਸੰਗ ਰਾਜੇ ਕਹੁ ਕਹੀ." (ਕ੍ਰਿਸਨਾਵ) ੩. ਦੇਖੋ, ਕਹੁਁ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. उदय. ਸੰਗ੍ਯਾ- ਵ੍ਰਿੱਧਿ. ਤੱਰਕੀ।#੨. ਨਿਕਲਨਾ. ਪ੍ਰਗਟ ਹੋਣਾ। ੩. ਸੂਰਜ ਦੇ ਪ੍ਰਗਟ ਹੋਣ ਦੀ ਕ੍ਰਿਯਾ. ਸੂਰਜ ਚੜ੍ਹਨਾ। ੪. ਪੁਰਾਣਾਂ ਅਨੁਸਾਰ ਇੱਕ ਪੂਰਬੀ ਪਹਾੜ, ਜਿਸ ਦੀ ਓਟ ਤੋਂ ਸੂਰਜ ਪ੍ਰਗਟ ਹੁੰਦਾ ਹੈ. ਇਸਦਾ ਪ੍ਰਸਿੱਧ ਨਾਉਂ ਉਦਯਾਚਲ ਹੈ. ਦੇਖੋ, ਉਦਯਗਿਰਿ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਈਸ਼੍ਵਰ. ਸੰਗ੍ਯਾ- ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। ੨. ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ." (ਵਾਰ ਗੂਜ ੧. ਮਃ ੩) ੩. ਇੱਕ ਖਾਸਯੋਗੀ, ਜੋ ਗੋਰ੍ਖਨਾਥ ਦੇ ਮਤ ਦਾ ਪ੍ਰਚਾਰਕ ਸੀ. "ਬੋਲੈ ਈਸਰੁ ਸਤਿ ਸਰੂਪ." (ਵਾਰ ਰਾਮ ੧, ਮਃ ੧) ੪. ਰਾਜਾ. "ਬਰਨ ਅਬਰਨ ਰੰਕੁ ਨਹੀ ਈਸਰੁ." (ਬਿਲਾ ਰਵਿਦਾਸ) ੫. ਮਾਲਿਕ. ਸ੍ਵਾਮੀ। ੬. ਸ਼ਕਤਿ ਅਤੇ ਵਿਭੂਤਿ ਵਾਲਾ....
ਸੰਗ੍ਯਾ- ਤੁਰਕਿਸਤਾਨ ਦੀ ਬੋਲੀ। ੨. ਤੁਰਕਿਸਤਾਨ ਦੀ ਵਸਤੁ। ੩. ਤੁਰਕਿਸਤਾਨ ਦਾ ਘੋੜਾ. "ਤਾਜੀ ਤੁਰਕੀ ਸੁਇਨਾ ਰੁਪਾ." (ਗਉ ਮਃ ੧)...
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਅ਼. [مُقابلہ] ਸੰਗ੍ਯਾ- ਕ਼ਬਲ (ਅੱਗੇ) ਆਉਣ ਦਾ ਭਾਵ. ਇੱਕ ਦੂਜੇ ਦਾ ਆਮੋ ਸਾਹਮਣੇ ਹੋਣਾ. ਟਾਕਰਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਅਗਮਪੁਰ। ੨. ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਵਿੱਚ, ਆਨੰਦਪੁਰ ਪਾਸ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਗੜ੍ਹ ਸ਼ੰਕਰ" "ਨਵਾਂ ਸ਼ਹਿਰ ਦੁਆਬਾ" ਤੋਂ ਪੂਰਵ ਵੱਲ ੨੫ ਮੀਲ ਤੇ ਹੈ.#ਇਸ ਪਿੰਡ ਵਿੱਚ ਦੋ ਗੁਰੁਦ੍ਵਾਰੇ ਹਨ:-#(ੳ) ਹੋਲਗੜ੍ਹ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਨੰਦ ਪੁਰ ਤੋਂ ਆਕੇ ਹੋਲੇ ਦਾ ਦੀਵਾਨ ਲਾਇਆ ਕਰਦੇ ਸਨ. ਇਸ ਗੁਰੁਦ੍ਵਾਰੇ ਦੇ ਨਾਲ ਕੋਈ ਜਾਗੀਰ ਨਹੀਂ ਹੈ. ਪੁਜਾਰੀ ਸਿੰਘ ਹੈ.#(ਅ) ਦੇਹਰਾ ਮਾਤਾ ਜੀਤੋ ਜੀ ਦਾ. ਸੰਮਤ ੧੭੫੭ ਵਿੱਚ ਅਗੰਮਪੁਰ ਦੀ ਜ਼ਮੀਨ ਵਿੱਚ ਮਾਤਾ ਜੀ ਦਾ ਸਸਕਾਰ ਹੋਇਆ, ਇੱਥੇ ਇੱਕ ਪੁਰਾਣਾ ਪਿੱਪਲ ਅਤੇ ਦੇਹਰਾ ਵਿਦ੍ਯਮਾਨ ਹੈ. ਇਹ ਜਗਾ ਆਨੰਦਪੁਰ ਤੋਂ ਪੱਛਮ ਵੱਲ ਕ਼ਰੀਬ ਡੇਢ ਮੀਲ ਹੈ. ਇਸ ਗੁਰੁਦ੍ਵਾਰੇ ਨਾਲ ਭਾਈ ਉਦਯ ਸਿੰਘ ਕੈਥਲਪਤਿ ਦੀ ਲਾਈ ਸੌ ਰੁਪਯਾ ਸਾਲਾਨਾ ਦੀ ਜਾਗੀਰ ਹੈ, ਜੋ ਪਿੰਡ ਚਿਪੜਚਿੜੀ ਜਿਲਾ ਅੰਬਾਲਾ ਤੋਂ ਮਿਲਦੀ ਹੈ. ਸੌ ਰੁਪਯੇ ਦੀ ਜਾਗੀਰ ਪਿੰਡ ਖੁਮੇੜਾ ਥਾਣਾ ਆਨੰਦਪੁਰ ਵਿੱਚ ਸਿੱਖਰਾਜ ਦੇ ਵੇਲੇ ਦੀ ਹੈ. ੧੨. ਘੁਮਾਉਂ ਜ਼ਮੀਨ ਮੀਆਂ ਪ੍ਰਦ੍ਯੁਮਨ ਸਿੰਘ ਜ਼ੈਲਦਾਰ ਦੇ ਬਜ਼ੁਰਗਾਂ ਵੱਲੋਂ ਭੀ ਦੇਹਰੇ ਦੇ ਨਾਉਂ ਹੈ. ਪੁਜਾਰੀ ਸਿੰਘ ਹਨ. ਦੇਖੋ, ਨਕਸ਼ਾ ਆਨੰਦਪੁਰ....