ਈਸਰ, ਈਸਰੁ

īsara, īsaruईसर, ईसरु


ਸੰ. ਈਸ਼੍ਵਰ. ਸੰਗ੍ਯਾ- ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। ੨. ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ." (ਵਾਰ ਗੂਜ ੧. ਮਃ ੩) ੩. ਇੱਕ ਖਾਸਯੋਗੀ, ਜੋ ਗੋਰ੍‌ਖਨਾਥ ਦੇ ਮਤ ਦਾ ਪ੍ਰਚਾਰਕ ਸੀ. "ਬੋਲੈ ਈਸਰੁ ਸਤਿ ਸਰੂਪ." (ਵਾਰ ਰਾਮ ੧, ਮਃ ੧) ੪. ਰਾਜਾ. "ਬਰਨ ਅਬਰਨ ਰੰਕੁ ਨਹੀ ਈਸਰੁ." (ਬਿਲਾ ਰਵਿਦਾਸ) ੫. ਮਾਲਿਕ. ਸ੍ਵਾਮੀ। ੬. ਸ਼ਕਤਿ ਅਤੇ ਵਿਭੂਤਿ ਵਾਲਾ.


सं. ईश्वर. संग्या- ऐश्वरय वाला. करतार. जगतनाथ। २. शिव. "ईसरु ब्रहमा सेवदे अंतु तिन्ही न लहीआ." (वार गूज १. मः ३) ३. इॱक खासयोगी, जो गोर्‌खनाथ दे मत दा प्रचारक सी. "बोलै ईसरु सति सरूप." (वार राम १, मः १) ४. राजा. "बरन अबरन रंकु नही ईसरु." (बिला रविदास) ५. मालिक. स्वामी। ६. शकति अते विभूति वाला.