agachhamīअगछमी
ਸੰ. ਅਗਮਨਸ਼ੀਲ. ਵਿ- ਜੋ ਗਮਨ ਕਰਨ ਵਾਲਾ ਨਾ ਹੋਵੇ. ਅਚਲ. ਅਵਿਨਾਸ਼ੀ. "ਸਰਬੇ ਜੋਇ ਅਗਛਮੀ, ਦੂਖ ਘਨੇਰੋ ਆਥਿ." (ਵਾਰ ਮਾਰੂ ੧. ਮਃ ੧) ਸਾਰੇ ਅਵਿਨਾਸ਼ੀ ਕਰਤਾਰ ਨੂੰ ਵੇਖ, ਇੰਦ੍ਰੀਆਂ ਦੇ ਵਿਸਿਆਂ ਵਿੱਚ ਭਾਰੀ ਕਲੇਸ਼ ਹੈ. ਦੇਖੋ, ਆਥ ਅਤੇ ਆਥਿ.
सं. अगमनशील. वि- जो गमन करन वाला ना होवे. अचल. अविनाशी. "सरबे जोइ अगछमी, दूख घनेरो आथि." (वार मारू १. मः १) सारे अविनाशी करतार नूं वेख, इंद्रीआं दे विसिआं विॱच भारी कलेश है. देखो, आथ अते आथि.
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਸਰਵ- ਜੋ. ਜੇਹੜਾ. "ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਹੇ." (ਵਡ ਛੰਤ ਮਃ ੧) ੨. ਸੰਗ੍ਯਾ- ਸਿੰਧੀ. ਭਾਰਯਾ. ਜੋਰੂ. ਸੰ. ਜਾਯਾ. ਅ਼. [زوَجہ] ਜ਼ੌਜਹ. "ਘਰ ਕੀ ਜੋਇ ਗਵਾਈ ਥੀ." (ਗੌਂਡ ਨਾਮਦੇਵ) ਦੇਖੋ, ਜੋਇ ਖਸਮੁ ੩. ਕ੍ਰਿ. ਵਿ- ਜੋਹਕੇ. ਪੜਤਾਲਕੇ. ਖੋਜਕੇ. "ਬੇਦ ਪੁਰਾਨ ਸਭ ਦੇਖੇ ਜੋਇ." (ਬਸੰ ਰਾਮਾਨੰਦ)...
ਸੰ. ਅਗਮਨਸ਼ੀਲ. ਵਿ- ਜੋ ਗਮਨ ਕਰਨ ਵਾਲਾ ਨਾ ਹੋਵੇ. ਅਚਲ. ਅਵਿਨਾਸ਼ੀ. "ਸਰਬੇ ਜੋਇ ਅਗਛਮੀ, ਦੂਖ ਘਨੇਰੋ ਆਥਿ." (ਵਾਰ ਮਾਰੂ ੧. ਮਃ ੧) ਸਾਰੇ ਅਵਿਨਾਸ਼ੀ ਕਰਤਾਰ ਨੂੰ ਵੇਖ, ਇੰਦ੍ਰੀਆਂ ਦੇ ਵਿਸਿਆਂ ਵਿੱਚ ਭਾਰੀ ਕਲੇਸ਼ ਹੈ. ਦੇਖੋ, ਆਥ ਅਤੇ ਆਥਿ....
ਦੇਖੋ, ਦੁਖ. "ਸਭ ਦੂਖ ਬਿਨਾਸੇ ਰਾਮਰਾਇ." (ਬੰਸ ਮਃ ੧) ੨. ਦੂਸਣ ਦਾ ਸੰਖੇਪ. "ਜੈਸੇ ਕੋਊ ਸੁ ਕਬਿ ਕੁ ਕਬਿ ਕੇ ਕਬਿੱਤ ਸੁਨ, ਸਭਾ ਬੀਚ ਦੂਖ ਕਰ ਮਾਨਤ ਨ ਬਾਤ ਕੋ." (ਕ੍ਰਿਸਨਾਵ)...
ਦੇਖੋ, ਆਥ। ੨. ਅਰ੍ਥ. ਧਨ. ਦੌਲਤ. "ਆਥਿ ਸੈਲ ਨੀਚ ਘਰਿ ਹੋਇ। ਆਥਿ ਦੇਖਿ ਨਿਵੈ ਜਿਸ ਦੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ, ਤਦ ਧਨ ਨੂੰ ਵੇਖਕੇ ਚਤੁਰ ਅਤੇ ਕੁਲੀਨ ਦੋਵੇਂ ਨਿਉਂਦੇ ਹਨ। ੩. ਇੰਦ੍ਰੀਆਂ ਦੇ ਵਿਸਿਆਂ ਵਿੱਚ. ਦੇਖੋ, ਅਗਛਮੀ। ੪. ਅਸ੍ਤ ਹੋਇਆ. ਲੋਪ ਭਇਆ. "ਮੇਰੋ ਜਨਮ ਮਰਨ ਦੁਖ ਆਥਿ." (ਬਸੰ. ਕਬੀਰ) ੫. ਅਤ੍ਰ. ਇੱਥੇ. "ਮਾਇਆ ਭੂਲੀ ਆਥਿ." (ਓਅੰਕਾਰ) ੬. ਸ੍ਥਗਿਤ. ਥੱਕਿਆ. ਮਾਂਦਾ. "ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ." (ਧਨਾ ਛੰਤ ਮਃ ੧) ਅਰ੍ਥਿਨ. ਅਰਥੀ. ਇੱਛਾ ਵਾਲਾ. ਖ਼੍ਵਾਹਿਸ਼ਮੰਦ. "ਭੂਲੋ ਮਾਰਗ ਆਥਿ" (ਸ੍ਰੀ ਅਃ ਮਃ ੧) ੮. ਧਨੀ. ਧੌਲਤਮੰਦ। ੯. ਅਥ ਸ਼ਬਦ ਹੈ ਜਿਸ ਦੇ ਮੁੱਢ. ਅਥ ਸ਼ਬਦ ਸਹਿਤ. "ਸੁਅਸਤਿ ਆਥਿ ਬਾਣੀ ਬਰਮਾਉ। ਸਤਿ ਸੁਹਾਣੁ ਸਦਾ ਮਨਿ ਚਾਉ." (ਜਪੁ) ਸ੍ਵਸ੍ਤਿ (ਓਅੰ) ਅਤੇ ਅਥ ਸ਼ਬਦ ਤੋਂ ਆਰੰਭ ਹੋਣ ਵਾਲੀ ਬ੍ਰਹਮਾ ਦੀ ਬਾਣੀ, ਸਿੱਖ ਮੰਤ੍ਰ ਸਤਿਨਾਮੁ ਅਤੇ ਅ਼ਰਬੀ ਸੁਬਹਾਨ ਦਾ ਸਦਾ ਮਨ ਵਿੱਚ ਚਾਉ ਹੈ. ਭਾਵ- ਕਿਸੇ ਖ਼ਾਸ ਭਾਸਾ ਦੇ ਨਾਮਾਂ ਦਾ ਮਾਨ ਅਤੇ ਤਿਰਸਕਾਰ ਨਹੀਂ. ਦੇਖੋ, ਅਥ ਅਤੇ ਸੁਅਸਤਿ.#ਪ੍ਰੋਫੈਸਰ ਤੇਜਾ ਸਿੰਘ ਜੀ ਇਨ੍ਹਾਂ ਤੁਕਾਂ ਦਾ ਅਰਥ ਕਰਦੇ ਹਨ:- "ਨਮਸਕਾਰ ਹੈ ਉਸਨੂੰ ਜੋ ਆਪ ਮਾਇਆ ਹੈ, ਬਾਣੀ ਹੈ ਅਤੇ ਬ੍ਰਹਮ ਹੈ. ਉਹ ਸਤ੍ਯ ਸਰੂਪ ਹੈ, ਸੁੰਦਰ ਹੈ ਅਤੇ ਮਨ ਵਿੱਚ ਸਦਾ ਨੇਕੀ ਦੇ ਚਾਉ ਦੀ ਸ਼ਕਲ ਵਿੱਚ ਰਹਿੰਦਾ ਹੈ."...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਦੇਖੋ, ਵੇਸ। ੨. ਦੇਖੋ, ਵੇਖਣ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰ. ਕ੍ਲੇਸ਼. ਸੰਗ੍ਯਾ- ਦੁੱਖ। ੨. ਝਗੜਾ। ੩. ਫ਼ਿਕਰ. ਚਿੰਤਾ। ੪. ਕ੍ਰੋਧ। ੫. ਵਿਦ੍ਵਾਨਾਂ ਨੇ ਪੰਜ ਕ੍ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.#ਸੰ. ਕ੍ਲੇਸ਼. ਸੰਗ੍ਯਾ- ਦੁੱਖ। ੨. ਝਗੜਾ। ੩. ਫ਼ਿਕਰ. ਚਿੰਤਾ। ੪. ਕ੍ਰੋਧ। ੫. ਵਿਦ੍ਵਾਨਾਂ ਨੇ ਪੰਜ ਕ੍ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.#ੳ- ਅਵਿਦ੍ਯਾ, ਅਸਲੀਯਤ ਨਾ ਸਮਝਣੀ. ਉਲਟੀ ਸਮਝ.#ਅ- ਅਸ੍ਮਿਤਾ, ਦੇਹ ਧਨ ਸੰਬੰਧੀ ਆਦਿਕਾਂ ਵਿੱਚ ਅਹੰਤਾ.#ੲ- ਰਾਗ, ਪਦਾਰਥਾਂ ਵਿੱਚ ਪ੍ਰੇਮ.#ਸ- ਦ੍ਵੇਸ, ਵੈਰ ਵਿਰੋਧ.#ਹ- ਅਭਿਨਿਵੇਸ਼, ਨਾ ਕਰਨ ਯੋਗ੍ਯ ਕਰਮਾਂ ਨੂੰ ਜਾਣਕੇ ਭੀ ਹਠ ਨਾਲ ਉਨ੍ਹਾਂ ਵਿੱਚ ਮਨ ਲਾਉਣਾ ਅਤੇ ਮੌਤ (ਮਰਣ) ਤੋਂ ਡਰਨਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....