chūharhā, chūharhīचूहड़ा, चूहड़ी
ਚੰਡਾਲ- ਚੰਡਾਲੀ. ਭੰਗੀ. ਖ਼ਾਕਰੋਬ. ਦੇਖੋ, ਚੂਹਰਾ. "ਪਰਨਿੰਦਾ ਘਟਿ ਚੂਹੜੀ." (ਵਾਰ ਸ੍ਰੀ ਮਃ ੧)
चंडाल- चंडाली. भंगी. ख़ाकरोब. देखो, चूहरा. "परनिंदा घटि चूहड़ी." (वार स्री मः १)
ਸੰ. चाण्डाल ਚਾਂਡਾਲ. ਸੰਗ੍ਯਾ- ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। ੨. ਚੂੜ੍ਹਾ ਆਦਿ ਨੀਚ ਜਾਤਿ ਦਾ। ੩. ਹਿੰਦੂਸ਼ਾਸਤ੍ਰਾਂ ਅਨੁਸਾਰ ਬ੍ਰਾਹਮਣੀ ਦੇ ਉਦਰ ਤੋਂ ਸ਼ੂਦ੍ਰ ਦੀ ਔਲਾਦ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੮....
ਚੰਡਾਲ ਦੀ ਇਸਤ੍ਰੀ....
ਵਿ- ਭੰਗ (ਭੰਗਾ) ਪੀਣ ਵਾਲਾ. ਭੰਗੜ। ੨. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਛੱਜੂਸਿੰਘ ਪਿੰਡ ਪੰਜਵੜ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਫੇਰ ਸਰਦਾਰ ਹਰੀਸਿੰਘ ਚੌਧਰੀ ਭੂਮਾਸਿੰਘ ਦਾ ਪੁਤ੍ਰ ਢਿੱਲੋਂ ਜੱਟ ਮਾਲਵੇ ਵਿੱਚ ਰੰਗੂ ਪਿੰਡ (ਪਰਗਣੇ ਬਧਣੀ) ਦੇ ਰਹਿਣ ਵਾਲਾ ਜਥੇਦਾਰ ਹੋਇਆ. ਇਹ ਭੰਗ (ਸੁੱਖਾ) ਬਹੁਤ ਪੀਂਦਾ ਅਤੇ ਪਿਆਉਂਦਾ ਸੀ, ਜਿਸ ਤੋਂ ਇਸ ਮਿਸਲ ਦਾ ਨਾਉਂ ਭੰਗੀ ਪੈਗਿਆ. ਭੰਗੀਆਂ ਦੀ ਰਾਜਧਾਨੀ ਪਹਿਲਾਂ ਗਿੱਲਵਾਲੀ ਫੇਰ ਅਮ੍ਰਿਤਸਰ ਸੀ. ਅੰਬਾਲਾ ਜਿਲੇ ਵਿੱਚ ਰਿਆਸਤ ਬੂੜੀਏ ਦੇ ਰਈਸ ਅਤੇ ਦਯਾਲਗੜ੍ਹ ਦੇ ਸਰਦਾਰ, ਅਰ ਫਿਰੋਜਪੁਰ ਜਿਲੇ ਦੇ ਧਰਮ ਸਿੰਘ ਵਾਲੇ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ. ਦੇਖੋ, ਭੰਗੀਆ ਦੀ ਤੋਪ। ੩. ਸੰ. ਜੁਦਾਈ। ੪. ਤਿਰਛਾਪਨ. ਟੇਢ। ੫. ਫ਼ਰੇਬ। ੬. ਏਢੀ ਵਾਣੀ. ਵ੍ਯੰਗ੍ਯ ਭਰੀ ਰਚਨਾ। ੭. ਸੰ. भङ्किन्. ਵਿ- ਟੁੱਟਣ ਵਾਲਾ। ੮. ਨਾਸ਼ ਹੋਣ ਵਾਲਾ। ੯. ਹਾਰਿਆ ਹੋਇਆ। ੧੦. ਖ਼ਾਕਰੋਬ (ਸੜਕ ਅਤੇ ਟੱਟੀ ਸਾਫ ਕਰਨ ਵਾਲਾ) ਭੀ ਭੰਗੀ ਸੱਦੀਦਾ ਹੈ....
ਫ਼ਾ. [خاکروب] ਸੰਗ੍ਯਾ- ਖਾਕ (ਧੂੜ ਕੂੜਾ ਆਦਿ) ਰੋਬ (ਸਾਫ) ਕਰਨ ਵਾਲਾ. ਭੰਗੀ. ਮਿਹਤਰ....
ਸੰ. ਚ੍ਯੁਤਹਰਾ. ਸ਼ਰੀਰ ਤੋਂ ਡਿਗਿਆ ਮਲ ਮੂਤ੍ਰ ਲੈ ਜਾਣ ਵਾਲਾ. ਭੰਗੀ. ਚੂਹੜਾ. ਖ਼ਾਕਰੋਬ....
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)...
ਚੰਡਾਲ- ਚੰਡਾਲੀ. ਭੰਗੀ. ਖ਼ਾਕਰੋਬ. ਦੇਖੋ, ਚੂਹਰਾ. "ਪਰਨਿੰਦਾ ਘਟਿ ਚੂਹੜੀ." (ਵਾਰ ਸ੍ਰੀ ਮਃ ੧)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....