hrīह्री
ਸੰ. हृी ਧਾ- ਲੱਜਾ ਕਰਨਾ. ਸ਼ਰਮਾਉਣਾ। ੨. ਸੰਗ੍ਯਾ- ਲੱਜਾ. ਸ਼ਰਮ। ੩. ਸੰ. हृ. ਧਾ- ਲੈ ਜਾਣਾ. ਚੁਰਾਉਣਾ. ਨਸ੍ਟ ਕਰਨਾ. ਤ੍ਯਾਗਣਾ. ਰੋਕਣਾ. ਇਕੱਠਾ ਕਰਨਾ. ਖੋਹਣਾ.
सं. हृी धा- लॱजा करना. शरमाउणा। २.संग्या- लॱजा. शरम। ३. सं. हृ. धा- लै जाणा. चुराउणा. नस्ट करना. त्यागणा. रोकणा. इकॱठा करना. खोहणा.
ਸ਼ਰਮ. ਦੇਖੋ, ਲਜਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਕ੍ਰਿ- ਕਿਸੇ ਵਸ੍ਤੁ ਨੂੰ ਮਾਲਿਕ ਦੇ ਗ੍ਯਾਨ ਬਿਨਾ ਆਪਣੇ ਵਰਤਣ ਲਈ ਲੈ ਜਾਣਾ. ਹਰਣ. ਦੇਖੋ, ਚੁਰ ੩....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਕ੍ਰਿ- ਰੋਧਣ ਕਰਨਾ. ਅਟਕਾਉਣਾ. ਠਹਿਰਾਉਣਾ....
ਕ੍ਰਿ- ਖਸੋਟਣਾ. ਛੀਨਨਾ. ਦੇਖੋ, ਖੋਹ ੩। ੨. ਉਖੇੜਨਾ. ਨੋਚਣਾ. ਪੁੱਟਣਾ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)...